ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਬੀਤੇ ਲੰਬੇ ਸਮੇਂ ਤੋਂ ਗੈਂਗਸਟਰਾਂ, ਸਮੱਗਲਰਾਂ ਅਤੇ ਅੱਤਵਾਦ ਨਾਲ ਜੁੜੇ ਮੁਲਜ਼ਮਾਂ ਦੀ ਪਨਾਹਗਾਹ ਬਣਦਾ ਜਾ ਰਹੀ ਹੈ। ਜੇਲ੍ਹ ’ਚ ਬੰਦ ਹਵਾਲਾਤੀਆਂ ਕੋਲੋਂ ਬਰਾਮਦ ਹੋ ਰਹੇ ਮੋਬਾਇਲ ਫੋਨ ਅਤੇ ਹੋਰ ਸ਼ੱਕੀ ਸਾਮਾਨ ਸੂਬੇ ਦੀ ਸੁਰੱਖਿਆ ਲਈ ਖਤਰੇ ਦੀ ਘੰਟੀ ਹੈ। ਪਿਛਲੇ ਕਰੀਬ 90 ਦਿਨਾਂ ਦਾ ਅਪਰਾਧਿਕ ਰਿਕਾਰਡ ਖੰਗਾਲਣ ’ਤੇ ਕਰੀਬ 100 ਤੋਂ ਜ਼ਿਆਦਾ ਮੋਬਾਇਲ ਮਿਲਣ ਦੇ ਇਲਾਵਾ ਸਿਗਰੇਟਾਂ ਦੇ ਪੈਕੇਟ, ਤੰਬਾਕੂ ਦੀਆਂ ਪੂੜੀਆਂ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਨਾਜਾਇਜ਼ ਸਾਮਾਨ ਨੂੰ ਜੇਲ੍ਹ ਦੇ ਸੁਰੱਖਿਆ ਘੇਰੇ ਨੂੰ ਤੋੜ ਹਵਾਲਾਤੀਆਂ ਤੱਕ ਪਹੁੰਚਾਉਣ ਵਾਲੀਆਂ ਕਾਲੀਆਂ ਭੇਡਾਂ ਨੂੰ ਹੁਣ ਤੱਕ ਪੁਲਸ ਕਿਉਂ ਨਹੀਂ ਪਛਾਣ ਰਹੀ? ਜੋ ਉੱਚ ਅਧਿਕਾਰੀਆਂ ਲਈ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਤਾਇਨਾਤ ਤਿੰਨ ਲੇਅਰ ਸੁਰੱਖਿਆ ਨੂੰ ਤੋੜ ਕੇ ਇਸ ਨਾਜਾਇਜ਼ ਸਾਮਾਨ ਨੂੰ ਕੈਦੀਆਂ ਤੇ ਹਵਾਲਾਤੀਆਂ ਤੱਕ ਪਹੁੰਚਾਉਣਾ ਬਿਨ੍ਹਾਂ ਕਿਸੇ ਅਧਿਕਾਰੀ ਦੀ ਮਿਲੀਭੁਗਤ ਤੋਂ ਸੰਭਵ ਨਹੀਂ ਹੈ। ਜੇਲ੍ਹ ਅਧਿਕਾਰੀਆਂ ਵਲੋਂ ਲਗਾਤਾਰ ਇਨ੍ਹਾਂ ਮੋਬਾਇਲ ਫੋਨ ਅਤੇ ਹੋਰ ਨਾਜਾਇਜ਼ ਸਾਮਾਨ ਦੀ ਰਿਕਵਰੀ ਕਰ ਲਗਾਤਾਰ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ। ਹਾਲ ਹੀ ’ਚ ਜ਼ਿਲ੍ਹਾ ਅੰਮ੍ਰਿਤਸਰ ਦੀ ਦਿਹਾਤੀ ਪੁਲਸ ਵਲੋਂ ਫਰੀਦਕੋਟ ਅਤੇ ਮੁਕਤਸਰ ਜੇਲ੍ਹ ਤੋਂ ਅੰਮ੍ਰਿਤਸਰ ’ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਖੁਲਾਸਾ ਕੀਤਾ ਗਿਆ ਸੀ। ਉਥੇ ਹੀ ਸਮੇਂ-ਸਮੇਂ ’ਤੇ ਜ਼ਿਲ੍ਹਾ ਪੁਲਸ ਵੀ ਅੰਮ੍ਰਿਤਸਰ ਦੀ ਜ਼ੇਲ੍ਹ ’ਚ ਬੈਠੇ ਸਮੱਗਲਰਾਂ ਦਾ ਚਿਹਰਾ ਬੇਨਕਾਬ ਕਰ ਚੁੱਕੀ ਹੈ। ਬਾਵਜੂਦ ਇਸ ਦੇ ਅਜੇ ਤੱਕ ਨਾ ਤਾਂ ਕੋਈ ਅਜਿਹਾ ਪੁਲਸ ਕਰਮਚਾਰੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਹੜਾ ਡਿਊਟੀ ਦੌਰਾਨ ਹਵਾਲਾਤੀਆਂ ਅਤੇ ਕੈਦੀਆਂ ਤੱਕ ਇਹ ਸਾਮਾਨ ਪਹੁੰਚਾ ਰਿਹਾ ਹੈ ਅਤੇ ਨਾ ਹੀ ਇਹ ਮੋਬਾਇਲ ਮਿਲਣ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਕੋਈ ਠੋਸ ਰਣਨੀਤੀ ਹੀ ਬਣਾਈ ਗਈ ਹੈ ।
ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)
ਬੀਤੀ ਰਾਤ ਜੇਲ੍ਹ ’ਚ ਹੋਈ ਜਾਂਚ ਦੌਰਾਨ ਬੈਰਕ ਨੰਬਰ-6 ਦੇ ਕਮਰੇ ਨੰਬਰ 6 ’ਚ ਬੰਦ ਹਵਾਲਾਤੀ ਰਾਜਿੰਦਰ ਸਿੰਘ ਉਰਫ ਮਿੱਠੂ ਗੰਜਾ ਵਾਸੀ ਜੰਡਿਆਲਾ ਗੁਰੂ ਦੇ ਕਬਜ਼ੇ ’ਚੋਂ 1 ਮੋਬਾਇਲ ਫੋਨ ਰਿਕਵਰ ਕੀਤਾ ਗਿਆ, ਉਥੇ ਇਸ ਬੈਰਕ ’ਚ ਬੰਦ ਹਵਾਲਾਤੀ ਕਰਨਬੀਰ ਸਿੰਘ ਕੰਨੂ, ਸੰਨੀ ਮਸੀਹ, ਗੁਰਪ੍ਰੀਤ ਸਿੰਘ ਰਾਜਾ ਅਤੇ ਦਲਜੀਤ ਸਿੰਘ ਦੇ ਕਬਜ਼ੇ ’ਚੋਂ ਇਕ-ਇਕ ਮੋਬਾਇਲ ਫੋਨ ਰਿਕਵਰ ਹੋਇਆ। ਉੱਧਰ ਇਸ ਬੈਰਕ ਦੇ ਕਮਰੇ ਨੰਬਰ 6 ’ਚ ਬੰਦ ਹਵਾਲਾਤੀ ਕਾਲਾ ਸਿੰਘ ਵਾਸੀ ਭਿੱਖੀਵਿੰਡ ਦੇ ਕਬਜ਼ੇ ’ਚੋਂ ਇਕ ਮੋਬਾਇਲ ਫੋਨ ਮਿਲਿਆ। ਜੇਲ੍ਹ ਦੀ ਬੈਰਕ ਨੰਬਰ 6 ਦੇ ਕਮਰੇ ਨੰਬਰ 6 ’ਚ ਬੰਦ ਉਕਤ 6 ਹਵਾਲਾਤੀਆਂ ਦੇ ਕਬਜ਼ੇ ’ਚੋਂ 6 ਮੋਬਾਇਲ ਫੋਨ ਦਾ ਰਿਕਵਰ ਹੋਣਾ ਜੇਲ੍ਹ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਕਟਿਹਰੇ ’ਚ ਖੜ੍ਹਾ ਕਰਦਾ ਹੈ। ਵਧੀਕ ਜੇਲ੍ਹ ਸੁਪਰਡੈਂਟ ਬਲਬੀਰ ਸਿੰਘ ਅਤੇ ਰਵੇਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਉਕਤ ਸਾਰੇ ਹਵਾਲਾਤੀਆਂ ਨੂੰ ਜਾਂਚ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ ।
ਪੜ੍ਹੋ ਇਹ ਵੀ ਖ਼ਬਰ - ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)
ਕਾਲ ਡਿਟੇਲ ਤੋਂ ਹੋ ਸਕਦੇ ਹਨ ਕਈ ਖੁਲਾਸੇ
ਜੇਲ੍ਹ ਅਧਿਕਾਰੀਆਂ ਵਲੋਂ ਹਵਾਲਾਤੀਆਂ ਅਤੇ ਕੈਦੀਆਂ ਦੇ ਕਬਜ਼ੇ ’ਚੋਂ ਬਰਾਮਦ ਕੀਤੇ ਜਾ ਰਹੇ ਮੋਬਾਇਲ ਫੋਨ ਦੀ ਕਾਲ ਡਿਟੇਲ ਤੋਂ ਪੁਲਸ ਕਈ ਤਰ੍ਹਾਂ ਦੇ ਖੁਲਾਸੇ ਕਰ ਸਕਦੀ ਹੈ। ਕਈ ਗੈਂਗਸਟਰਾਂ ਅਤੇ ਸਮੱਗਲਰਾਂ ਵਲੋਂ ਜੇਲ੍ਹ ’ਚ ਬੈਠ ਕੇ ਆਪਣੇ ਗੈਂਗ ਤੇ ਨਾਜਾਇਜ਼ ਕਾਰੋਬਾਰਾਂ ਨੂੰ ਆਪ੍ਰੇਟ ਕੀਤਾ ਜਾ ਰਿਹਾ ਹੈ, ਜਿਸ ਬਾਰੇ ਪੁਲਸ ਪੂਰੀ ਤਰ੍ਹਾਂ ਨਾਲ ਜਾਣਕਾਰੀਆਂ ਹਾਸਲ ਕਰ ਸਕਦੀ ਹੈ। ਕਈ ਵਾਰ ਇਹ ਵੀ ਸਾਹਮਣੇ ਆਇਆ ਹੈ ਕਿ ਕੇਂਦਰੀ ਜ਼ੇਲ੍ਹ ’ਚ ਬੰਦ ਅੱਤਵਾਦੀ ਸੰਗਠਨਾਂ ਨਾਲ ਜੁੜੇ ਕੁਝ ਹਵਾਲਾਤੀਆਂ ਦੇ ਕਬਜ਼ੇ ’ਚੋਂ ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ, ਜੋ ਦੇਸ਼ ਦੀ ਸੁਰੱਖਿਆ ਲਈ ਇਕ ਵੱਡਾ ਖ਼ਤਰਾ ਬਣ ਸਕਦੇ ਹਨ ।
ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ
ਜੇਲ੍ਹਾਂ ’ਚ ਕਿਉਂ ਨਹੀਂ ਲੱਗ ਰਹੇ ਜੈਮਰ
ਪੰਜਾਬ ਦੀ ਹਰੇਕ ਸਰਕਾਰ ਸੱਤਾ ’ਚ ਆਉਣ ਮਗਰੋਂ ਜੇਲ੍ਹ ’ਚ ਜੈਮਰ ਲਗਾਉਣ ਦੀ ਗੱਲ ਕਰਦੀ ਹੈ ਪਰ ਇਸ ਨੂੰ ਕਦੇ ਅਮਲੀਜਾਮਾ ਨਹੀਂ ਪੁਆਇਆ ਗਿਆ। ਹਰ ਵਾਰ ਦੀ ਤਰ੍ਹਾਂ ਜਦੋਂ ਵੀ ਜੇਲ੍ਹ ’ਚ ਹਵਾਲਾਤੀਆਂ ਤੋਂ ਮਿਲਣ ਵਾਲੇ ਮੋਬਾਇਲ ਫੋਨ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਮੀਡੀਆ ਵਲੋਂ ਜੈਮਰ ਲਾਏ ਜਾਣ ’ਤੇ ਪੁੱਛੇ ਗਏ ਸਵਾਲਾਂ ਦਾ ਉਥੇ ਪੁਰਾਣਾ ਰਟਿਆ-ਰਟਾਇਆ ਜਵਾਬ ਦਿੱਤਾ ਜਾਂਦਾ ਹੈ ਕਿ ਜੇਲਾਂ ’ਚ ਜੈਮਰ ਲਾਏ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਹੁਤ ਜਲਦੀ ਇਸ ਨੂੰ ਅਮਲੀਜਾਮਾ ਪੁਆਇਆ ਜਾਵੇਗਾ। ਇਸ ਦੇ ਪਿੱਛੇ ਕੀ ਕਾਰਨ ਹੈ, ਕਿਉਂ ਇਸ ਦੀ ਰੂਪ-ਰੇਖਾ ਤਿਆਰ ਨਹੀਂ ਕੀਤੀ ਜਾਂਦੀ ਹੈ, ਕਿਉਂ ਸਰਕਾਰ ਇਸ ਤਰ੍ਹਾਂ ਦਾ ਜੋਖਮ ਚੁੱਕਦੀਆਂ ਹਨ, ਇਹ ਕੁਝ ਅਜਿਹੇ ਸਵਾਲ ਹਨ ਜਿਨ੍ਹਾਂ ’ਤੇ ਜ਼ੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮੰਥਨ ਦੀ ਜ਼ਰੂਰਤ ਹੈ ।
ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)
UAE ’ਚ SECURITY GUARDS ਤੇ UAE License Drivers ਲਈ ਨਿਕਲੀਆਂ ਨੌਕਰੀਆਂ
NEXT STORY