ਅੰਮ੍ਰਿਤਸਰ (ਸੁਮਿਤ) - ਪੰਜਾਬ ਪੁਲਸ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰੱਖੀਆਂ ’ਚ ਰਹਿੰਦੀ ਹੀ ਰਹਿੰਦੀ ਹੈ। ਮਾਮਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਹੈ, ਜਿਥੇ ਪੁਲਸ ’ਚ ਤਾਇਨਾਤ ਇਕ ਐੱਸ.ਐੱਚ.ਓ ਨੇ ਆਪਣੇ ਹੀ ਸਾਥੀ ਐੱਸ.ਐੱਚ.ਓ ਦੇ ਖ਼ਿਲਾਫ਼ ਇਨਸਾਫ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਗਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਪੁਲਸ ’ਚ ਤਾਇਨਾਤ ਹੈ। ਬੀਤੇ ਦਿਨੀਂ ਉਸ ਦੀ ਧੀ ਨਾਲ ਕੁਝ ਨੌਜਵਾਨਾਂ ਵਲੋਂ ਛੇੜਛਾੜ ਕੀਤੀ ਗਈ ਸੀ। ਇਸ ਗੱਲ ਦਾ ਜਦੋਂ ਇੰਸਪੈਕਟਰ ਪਿਓ ਨੇ ਵਿਰੋਧ ਕੀਤਾ ਤਾਂ ਉਸ ਦੀ ਉਕਤ ਨੌਜਵਾਨਾਂ ਨਾਲ ਹੱਥੋਪਾਈ ਹੋ ਗਈ। ਸੋਸ਼ਲ ਮੀਡੀਆ ’ਤੇ ਇੰਸਪੈਕਟਰ ਦੀਆਂ ਉਹ ਤਸਵੀਰਾਂ ਵਾਇਰਲ ਹੋ ਗਈਆਂ, ਜਿਸ ’ਚ ਉਹ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਰਿਹਾ ਸੀ ਅਤੇ ਨੌਜਵਾਨਾਂ ਦੀ ਕੁੱਟਮਾਰ ਕਰ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ 'ਚ ਬੇਖ਼ੌਫ਼ ਦਹਿਸ਼ਤਗਰਦ ਗ੍ਰਿਫ਼ਤਾਰ, ਮੋਟਰ ਸਾਈਕਲ 'ਤੇ ਚੁੱਕੀ ਫਿਰਦਾ ਸੀ 2 ਹੈਂਡ ਗ੍ਰਨੇਡ
ਇੰਸਪੈਕਟਰ ਪਿਓ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀਆਂ ਉਹ ਤਸਵੀਰਾਂ ਵਾਇਰਲ ਕਿਉਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ’ਚ ਉਕਤ ਨੌਜਵਾਨ ਉਸ ਦੀ ਕੁੜੀ ਨਾਲ ਛੇੜਛਾੜ ਕਰ ਰਹੇ ਸਨ ਅਤੇ ਉਸ ਨੂੰ ਕੁੱਟਮਾਰ ਕਰ ਰਹੇ ਸੀ। ਉਸ ਨੇ ਕਿਹਾ ਕਿ ਨੌਜਵਾਨਾਂ ਤੋਂ ਕੁੜੀ ਨੂੰ ਬਚਾਉਣ ਅਤੇ ਉਨ੍ਹਾਂ ਦੀ ਕੁੱਟਮਾਰ ਕਰਨ ’ਤੇ ਐੱਸ.ਐੱਚ.ਓ ਨੇ ਮੇਰੇ ਖ਼ਿਲਾਫ਼ ਐੱਫ਼.ਆਈ.ਆਰ ਦਰਜ ਕਰ ਦਿੱਤੀ, ਜਦਕਿ ਮੁਲਜ਼ਮਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਸ.ਐੱਚ.ਓ ਨੇ ਉਕਤ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਮੇਰੇ ’ਤੇ ਗਲਤ ਕਾਰਵਾਈ ਕੀਤੀ।
ਪੜ੍ਹੋ ਇਹ ਵੀ ਖ਼ਬਰ - ਕਿਸਾਨਾਂ ਦੇ ਸਿਰ ਪਾੜਨ ਦਾ ਆਦੇਸ਼ ਦੇਣ ਵਾਲੇ SDM 'ਤੇ ਭੜਕੀ ਹਰਸਿਮਰਤ ਬਾਦਲ, ਕੀਤੀ ਸਖ਼ਤ ਕਾਰਵਾਈ ਦੀ ਮੰਗ
ਪੀੜਤ ਕੁੜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਕਤ ਨੌਜਵਾਨਾਂ ਨੇ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਘੇਰ ਕੇ ਕੁੱਟਿਆ। ਉਨ੍ਹਾਂ ਨੇ ਮੇਰੇ ਵਾਲ ਖਿੱਚੇ ਅਤੇ ਮੇਰੇ ਚਪੇੜਾਂ ਮਾਰੀਆਂ। ਉਸ ਨੇ ਕਿਹਾ ਕਿ ਵਾਰ-ਵਾਰ ਉਸ ਨਾਲ ਅਜਿਹੀਆਂ ਹਰਕਤਾ ਕਰਦੇ ਹਨ। ਉਹ ਜਦੋਂ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਉਕਤ ਨੌਜਵਾਨ ਉਸ ਦੇ ਸਾਹਮਣੇ ਕਾਰ ਲੱਗਾ ਕੇ ਛੇੜਛਾੜ ਕਰਦੇ ਹਨ। ਉਸ ਨੇ ਕਿਹਾ ਕਿ ਇਕ ਪੁਲਸ ਵਾਲੇ ਦੀ ਕੁੜੀ ਹੋਣ ’ਤੇ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ। ਉਸ ਨੇ ਦੱਸਿਆ ਕਿ ਉਹ ਖ਼ਿਡਾਰਨ ਹੈ।
ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ
ਪੰਜਾਬ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਸਮਾਜਿਕ ਸੁਰੱਖਿਆ ਤਹਿਤ ਵਧਾਈ ਪੈਨਸ਼ਨ ਦੀ ਸ਼ੁਰੂਆਤ
NEXT STORY