ਅੰਮ੍ਰਿਤਸਰ,ਅਜਨਾਲਾ (ਗੁਰਜੰਟ, ਨੀਰਜ, ਰਮਨ, ਫਰਿਆਦ) - ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸਾਰੇ ਹਲਕਿਆਂ ’ਚ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਸੀ। ਇਸ ਦੌਰਾਨ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਤੋਂ ਗਿਣਤੀ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ 7000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਆਮ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਹਲਕਾ ਅਜਨਾਲਾ ਦੇ ਸਮੂਹ ਵੋਟਰਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ’ਤੇ ਮੋਹਰ ਲਗਾਈ ਹੈ। ਪੰਜਾਬ ਦੇ ਲੋਕਾਂ ਨੇ ਦਿੱਲੀ ਵਾਂਗ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਨਵਾਂ ਇਤਿਹਾਸ ਸਿਰਜਿਆ ਹੈ।
ਦੂਜਾ ਪੜਾਅ
ਹਲਕਾ |
ਪਾਰਟੀ |
ਉਮੀਦਵਾਰ |
ਵੋਟਾਂ |
ਅਜਨਾਲਾ |
ਆਪ |
ਕੁਲਦੀਪ ਸਿੰਘ ਧਾਲੀਵਾਲ |
3393 |
ਅੰਮ੍ਰਿਤਸਰ ਕੇਂਦਰੀ |
ਆਪ |
ਅਜੇ ਗੁਪਤਾ |
3265 |
ਅੰਮ੍ਰਿਤਸਰ ਨਾਰਥ |
ਆਪ |
ਕੁੰਵਰ ਵਿਜੈ ਪ੍ਰਤਾਪ |
3656 |
ਅੰਮ੍ਰਿਤਸਰ ਸਾਊਥ |
ਆਪ |
ਇੰਦਰਬੀਰ ਸਿੰਘ ਨਿੱਜ਼ਰ |
3691 |
ਅੰਮ੍ਰਿਤਸਰ ਵੈਸਟ |
ਆਪ |
ਜਸਬੀਰ ਸਿੰਘ ਸੰਧੂ |
4696 |
ਰਾਜਾਸਾਂਸੀ |
ਕਾਂਗਰਸ |
ਸੁਖਬਿੰਦਰ ਸਿੰਘ ਸਰਕਾਰੀਆਂ |
1879 |
ਮਜੀਠਾ |
ਅਕਾਲੀ ਦਲ |
ਗਨੀਵ ਕੌਰ ਮਜੀਠੀਆ |
3824 |
ਜੰਡਿਆਲਾ |
ਆਪ |
ਹਰਭਜਨ ਸਿੰਘ |
3243 |
ਅਟਾਰੀ |
ਆਪ |
ਜਸਵਿੰਦਰ ਸਿੰਘ |
3619 |
ਬਾਬਾ ਬਕਾਲਾ |
ਆਪ |
ਦਲਬੀਰ ਸਿੰਘ ਤੰਗ |
3312 |
ਪਹਿਲਾਂ ਗੇੜ
ਹਲਕਾ |
ਪਾਰਟੀ |
ਉਮੀਦਵਾਰ |
ਵੋਟਾਂ |
ਅੰਮ੍ਰਿਤਸਰ ਕੇਂਦਰੀ |
ਆਪ |
ਅਜੇ ਗੁਪਤਾ |
2872 |
ਅਜਨਾਲਾ |
ਆਪ |
ਕੁਲਦੀਪ ਸਿੰਘ ਧਾਲੀਵਾਲ |
2645 |
ਅੰਮ੍ਰਿਤਸਰ ਨਾਰਥ |
ਆਪ |
ਕੁੰਵਰ ਵਿਜੈ ਪ੍ਰਤਾਪ |
3583 |
ਅੰਮ੍ਰਿਤਸਰ ਸਾਊਥ |
ਆਪ |
ਇੰਦਰਬੀਰ ਸਿੰਘ ਨਿੱਜ਼ਰ |
4067 |
ਅੰਮ੍ਰਿਤਸਰ ਵੈਸਟ |
ਆਪ |
ਜਸਬੀਰ ਸਿੰਘ ਸੰਧੂ |
4472 |
ਰਾਜਾਸਾਂਸੀ |
ਕਾਂਗਰਸ |
ਸੁਖਬਿੰਦਰ ਸਿੰਘ ਸਰਕਾਰੀਆਂ |
2085 |
ਮਜੀਠਾ |
ਅਕਾਲੀ ਦਲ |
ਗਨੀਵ ਕੌਰ ਮਜੀਠੀਆ |
3477 |
ਜੰਡਿਆਲਾ |
ਆਪ |
ਹਰਭਜਨ ਸਿੰਘ |
4932 |
ਅਟਾਰੀ |
ਆਪ |
ਜਸਵਿੰਦਰ ਸਿੰਘ |
3572 |
ਬਾਬਾ ਬਕਾਲਾ |
ਆਪ |
ਦਲਬੀਰ ਸਿੰਘ ਤੰਗ |
2897 |
ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
NEXT STORY