ਸ੍ਰੀ ਚਮਕੌਰ ਸਾਹਿਬ (ਵੈੱਬ ਡੈਸਕ)— ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ’ਚ ਵਿਧਾਨ ਸਭਾ ਚੋਣਾਂ ਦੀ ਗਿਣਤੀ ’ਚ ਕਾਂਗਰਸ ਦੀ ਪਾਰਟੀ ਬੁਰੀ ਤਰ੍ਹਾਂ ਨਾਲ ਪਿੱਛੜ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਹਾਰ ਗਏ ਹਨ। ਇਨ੍ਹਾਂ ਦੋਵੇਂ ਸੀਟਾਂ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।
ਸ੍ਰੀ ਚਮਕੌਰ ਸਾਹਿਬ ਵਿਖੇ ਹੋਈ 16 ਗੇੜਾਂ ਦੀ ਗਿਣਤੀ ਤੋਂ ਬਾਅਦ ਸਾਹਮਣੇ ਆਏ ਰੁਝਾਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 62148 ਵੋਟਾਂ ਹਾਸਲ ਹੋਈਆਂ ਹਨ। ‘ਆਪ’ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 7833 ਵੋਟਾਂ ਦੇ ਫਰਕ ਨਾਲ ਸੀ.ਐੱਮ. ਚੰਨੀ ਨੂੰ ਹਰਾਇਆ ਹੈ। ਉਥੇ ਹੀ ਬਸਪਾ ਦੇ ਹਰਮੋਹਮਨ ਸਿੰਘ 3788 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। ਭਾਜਪਾ ਦੇ ਦਰਸ਼ਨ ਸਿੰਘ ਸ਼ਿਵਜੋਤ ਨੂੰ 2494 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ: ਭਦੌੜ ਹਲਕੇ ਤੋਂ ਵੱਡੇ ਫਰਕ ਨਾਲ ਹਾਰੇ CM ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਲਾਭ ਸਿੰਘ ਰਹੇ ਜੇਤੂ
ਭਦੌੜ ਹਲਕੇ ਤੋਂ ਵੀ ਮਿਲੀ ਕਰਾਰੀ ਹਾਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਸੀਟ ਤੋਂ ਵੀ ਕਰਾਰੀ ਹਾਰ ਮਿਲੀ ਹੈ। ਭਦੌੜ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਨੂੰ 26294 ਵੋਟਾਂ ਮਿਲੀਆਂ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 63514 ਵੋਟਾਂ ਹਾਸਲ ਕਰਨ ਸਫ਼ਲ ਰਹੇ ਹਨ। ਲਾਭ ਸਿੰਘ ਨੇ ਸੀ.ਐੱਮ. ਚੰਨੀ ਨੂੰ 37ਹਜ਼ਾਰ 220ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਉਥੇ ਹੀ ਇਸ ਸੀਟ ਤੋਂ ਅਕਾਲੀ ਦਲ ਦੇ ਸਤਨਾਮ ਸਿੰਘ 21065 ਵੋਟਾਂ ਨਾਲ ਤੀਜੇ ਨੰਬਰ ’ਤੇ ਰਹੇ ਹਨ। ਬੁਰੀ ਤਰ੍ਹਾਂ ਪਿਛੜਦੀ ਵੇਖ ਕਾਂਗਰਸੀ ਖੇਮੇ ’ਚ ਕਾਫ਼ੀ ਮਾਯੂਸੀ ਛਾ ਗਈ ਹੈ।
ਖਰੜ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਬਾਹਰ ਸੰਨਾਟਾ ਪਸਰਿਆ ਹੋਇਆ ਹੈ। ਪਹਿਲੀ ਵਾਰ ਪੰਜਾਬ ਦੇ ਲੋਕਾਂ ’ਚ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਨੂੰ ਕਿਸੇ ਹੋਰ ਪਾਰਟੀ ਲਈ ਇੰਨਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਰੁਝਾਨਾਂ ਮੁਤਾਬਕ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ ਵੈਸਟ ’ਚ ਕਾਂਗਰਸ-ਭਾਜਪਾ ਨੂੰ ਵੱਡਾ ਝਟਕਾ, ‘ਆਪ’ ਉਮੀਦਵਾਰ ਸ਼ੀਤਲ ਅੰਗੂਰਾਲ ਜਿੱਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਰਿਜ਼ਲਟ Live : ਮੋਗਾ 'ਚ ਮਾਲਵਿਕਾ ਸੂਦ ਪਿੱਛੇ, 'ਆਪ' ਉਮੀਦਵਾਰ 1200 ਵੋਟਾਂ ਨਾਲ ਅੱਗੇ
NEXT STORY