ਅੰਮ੍ਰਿਤਸਰ (ਦਲਜੀਤ ਸ਼ਰਮਾ): ਅੰਮ੍ਰਿਤਸਰ ਜ਼ਿਲੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਵੀਰਵਾਰ ਦੀ ਸਵੇਰ ਕਟਰਾ ਦੁਲੋ ਦਾ ਰਹਿਣ ਵਾਲਾ 60 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਰੀਜ਼ ਵਲੋਂ ਤੁਲੀ ਡਾਇਨੈਸਿਟਕ ਸੈਂਟਰ 'ਚ ਆਪਣਾ ਟੈਸਟ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਸ਼ੱਕੀ ਪਤਨੀ ਕਰ ਰਹੀ ਸੀ ਸਬ-ਇੰਸਪੈਕਟਰ ਪਤੀ ਦੀ ਜਾਸੂਸੀ, ਫਿਰ ਮੌਕੇ ’ਤੇ ਹੋਇਆ ਹਾਈਵੋਲਟੇਜ ਡਰਾਮਾ (ਵੀਡੀਓ)
ਮਰੀਜ਼ ਪਿਛਲੇ ਕੁਝ ਦਿਨਾਂ ਤੋਂ ਖਾਂਸੀ-ਜ਼ੁਕਾਮ ਨਾਲ ਪੀੜਤ ਸੀ। ਮਰੀਜ਼ ਦਾ ਕਹਿਣਾ ਹੈ ਕਿ ਉਸ ਦੇ ਵਲੋਂ ਬੁੱਧਵਾਰ ਨੂੰ ਪਿੰਕ ਪਲਾਜ਼ਾ ਸਥਿਤ ਈ.ਐਨ.ਟੀ. ਡਾਕਟਰ ਦੇ ਕਲੀਨਿਕ 'ਤੇ ਆਪਣਾ ਚੈਕਅੱਪ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਲੱਛਣ ਦੇਖਦੇ ਹੋਏ ਉਸ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ। ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਸਿਹਤ ਵਿਭਾਗ ਦੇ ਡਾਕਟਰ ਨਾਲ ਸਪੰਰਕ ਕੀਤਾ ਗਿਆ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦਾ ਵੀ ਰਿਕਾਰਡ ਬਣਾ ਕੇ ਉਨ੍ਹਾਂ ਦੇ ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਜ਼ਿਲੇ 'ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੁਣ 312 ਹੋ ਗਈ ਹੈ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ ਅਤੇ 296 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। 12 ਮਰੀਜ਼ ਅਜੇ ਵੀ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ: ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਘਰ ’ਚ ਨਹੀਂ ਗੂੰਜੀਆਂ ਕਿਲਕਾਰੀਆਂ, ਪਤੀ ਨੇ ਕੀਤੀ ਖੌਫਨਾਕ ਕਾਰਾ
ਸਿਰ ਚੜ੍ਹ ਕੇ ਬੋਲ ਰਿਹੈ ਖਾਕੀ ਦਾ ਨਸ਼ਾ, ਮਾਸੂਮ 'ਤੇ ਢਾਹਿਆ ਤਸ਼ੱਦਦ
NEXT STORY