ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸਿੱਖ ਹਮੇਸ਼ਾ ਆਪਣੀ ਬਹਾਦਰੀ ਤੇ ਮਾਨਵਤਾ ਦੀ ਸੇਵਾ ਲਈ ਪਛਾਣੇ ਜਾਂਦੇ ਹਨ। ਇਸੇ ਤਰ੍ਹਾਂ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ ਅੰਮ੍ਰਿਤਸਰ ਦੇ ਇਸ ਸਿੱਖ ਨੇ, ਜਿਸ ਨੇ ਅੱਗ ਦੀਆਂ ਲਪਟਾਂ 'ਚ ਘਿਰੀਆਂ ਝੁੱਗੀਆਂ 'ਚੋਂ 13 ਬੱਚਿਆਂ ਨੂੰ ਬਾਹਰ ਕੱਢ ਉਨ੍ਹਾਂ ਦੀ ਜਾਨ ਬਚਾਈ। ਕੌਸਲਰ ਸ਼ਲਿੰਦਰ ਸਿੰਘ ਸ਼ੈਲੀ ਨੂੰ ਕਾਰਪੋਰੇਸ਼ਨ ਵਲੋਂ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਹੈ।
ਦਰਅਸਲ, 3-4 ਦਿਨ ਪਹਿਲਾਂ ਚਮਰੰਗ ਰੋਡ 'ਤੇ ਝੁੱਗੀਆਂ ਨੂੰ ਲੱਗੀ ਅੱਗ ਦੌਰਾਨ ਸ਼ੈਲੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ 13 ਬੱਚਿਆਂ ਨੂੰ ਬਲਦੀਆਂ ਹੋਈਆਂ ਝੁੱਗੀਆਂ 'ਚੋਂ ਸਹੀ-ਸਲਾਮਤ ਬਾਹਰ ਕੱਢਿਆ ਤੇ ਦਰਜਨ ਸਿਲੰਡਰ ਵੀ ਝੁੱਗੀਆਂ 'ਚੋਂ ਬਾਹਰ ਕੱਢ ਕੇ ਵੱਡਾ ਹਾਦਸਾ ਹੋਣ ਤੋਂ ਰੋਕਿਆ। ਇਸ ਸਾਰੇ ਵਾਕਿਆ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਦਫ਼ਤਰ ਵਿਚ ਸ਼ੈਲਿੰਦਰ ਸ਼ੈਲੀ ਵੱਲੋਂ ਕੀਤੀ ਗਈ ਇਸ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਕੌਂਸਲਰ ਸ਼ੈਲੀ ਨੂੰ ਸਨਮਾਨਿਤ ਵੀ ਕੀਤਾ ਗਿਆ। ਦੱਸ ਦੇਈਏ ਕਿ 27 ਜੂਨ ਨੂੰ ਅੰਮ੍ਰਿਤਸਰ ਦੇ ਚਮਰੰਗ ਰੋਡ 'ਤੇ 100 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ ਸੀ , ਜਿਸ ਵਿਚ ਗਰੀਬ ਪਰਿਵਾਰਾਂ ਦਾ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਸੀ।
ਮੋਟਰਸਾਇਕਲ ਦਾ ਸੰਤੁਲਨ ਵਿਗੜਨ ਕਾਰਨ 1 ਨੌਜਵਾਨ ਦੀ ਮੌਤ, 2 ਜ਼ਖਮੀ
NEXT STORY