ਜੈਤੋ, (ਪਰਾਸ਼ਰ)- ਉੱਤਰੀ ਰੇਲਵੇ ਨੇ ਫਿਰ ਤੋਂ ਪੰਜਾਬ ਵਿਚ ਕਿਸਾਨ ਅੰਦੋਲਨ ਕਰ ਕੇ ਰੇਲ ਗੱਡੀਆਂ ਨੂੰ ਰੱਦ, ਅੰਸ਼ਿਕ ਰੱਦ ਅਤੇ ਕਈ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਹਨ। ਜਿਨ੍ਹਾਂ ਟ੍ਰੇਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ’ਚ ਟ੍ਰੇਨ ਨੰਬਰ 05211-12 ਦਰਭੰਗ-ਅੰਮ੍ਰਿਤਸਰ ਐਕਸਪ੍ਰੈੱਸ, 02715-16 ਨਾਂਦੇੜ-ਅੰਮ੍ਰਿਤਸਰ ਐਕਸਪ੍ਰੈੱਸ , 08237-38 ਕੋਰਬਾ-ਅੰਮ੍ਰਿਤਸਰ ਐਕਸਪ੍ਰੈੱਸ ਨੂੰ 2 ਅਤੇ 4 ਫਰਵਰੀ ਨੂੰ ਰੱਦ ਕੀਤਾ ਗਿਆ ਹੈ ।
ਜਿਨ੍ਹਾਂ ਰੇਲ ਗੱਡੀਆਂ ਦਾ ਮਾਰਗ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਵਿਚ ਰੇਲ ਨੰਬਰ 02903-04 ਮੁੰਬਈ ਕੇਂਦਰੀ-ਅੰਮ੍ਰਿਤਸਰ ਐਕਸਪ੍ਰੈੱਸ , 02925-26 ਬਾਂਦਰਾ ਟਰਮਿਨਸ-ਅੰਮ੍ਰਿਤਸਰ ਐਕਸਪ੍ਰੈੱਸ , 04673-74/04649-50 ਜੈਨਗਰ-ਅੰਮ੍ਰਿਤਸਰ ਐਕਸਪ੍ਰੈੱਸ , 04651 ਜੈਨਗਰ - ਅੰਮ੍ਰਿਤਸਰ, 02053-54 ਹਾਵੜਾ - ਅੰਮ੍ਰਿਤਸਰ ਐਕਸਪ੍ਰੈੱਸ ਨੂੰ ਬਿਆਸ - ਤਰਨਤਾਰਨ - ਅੰਮ੍ਰਿਤਸਰ ਅਤੇ 08309-10 ਸੰਬਲਪੁਰ-ਜੰਮੂਤਵੀ ਐਕਸਪ੍ਰੈੱਸ ਨੂੰ ਪਠਾਨਕੋਟ ਕੈਂਟ-ਜਲੰਧਰ ਦੇ ਰਸਤੇ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ।
30 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਕਾਬੂ
NEXT STORY