ਅੰਮ੍ਰਿਤਸਰ (ਦਲਜੀਤ) - ਮੱਛਰ ਨੇ ਜ਼ਿਲ੍ਹੇ ’ਚ ਕੋਹਰਾਮ ਮਚਾ ਦਿੱਤਾ ਹੈ। ਬੁੱਧਵਾਰ ਨੂੰ 20 ਨਵੇਂ ਇਨਫ਼ੈਕਟਿਡ ਰਿਪੋਰਟ ਹੋਏ ਹਨ। ਅਜਿਹੇ ’ਚ ਹੁਣ ਮਰੀਜ਼ਾਂ ਦੀ ਗਿਣਤੀ 510 ਜਾ ਪਹੁੰਚੀ ਹੈ। ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਇਲਾਵਾ ਨਿੱਜੀ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਮਰੀਜ਼ਾਂ ਦਾ ਸਹੀ ਗਿਣਤੀ ਨਿੱਜੀ ਹਸਪਤਾਲਾਂ ਵਲੋਂ ਸਿਹਤ ਵਿਭਾਗ ਨੂੰ ਮੁਹੱਈਆ ਨਹੀਂ ਕਰਵਾਈ ਜਾ ਰਹੀ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਨੁਸਾਰ ਸ਼ੱਕੀ ਮਰੀਜ਼ ਨੂੰ ਡੇਂਗੂ ਪਾਜ਼ੇਟਿਵ ਤਦ ਹੀ ਘੋਸ਼ਿਤ ਕੀਤਾ ਜਾ ਸਕਦਾ ਹੈ, ਜਦੋਂ ਉਸ ਦਾ ਐਲਾਇਜਾ ਟੈਸਟ ਕੀਤਾ ਗਿਆ ਹੋਵੇ। ਨਿੱਜੀ ਹਸਪਤਾਲਾਂ ’ਚ ਐਲਾਇਜਾ ਟੈਸਟ ਦੀ ਸਹੂਲਤ ਨਹੀਂ, ਉੱਥੇ ਰੈਪਿਡ ਕਾਰਡ ਟੈਸਟ ਕੀਤਾ ਜਾਂਦਾ ਹੈ। ਰੈਪਿਡ ਟੈਸਟ ਨੂੰ ਸਰਕਾਰ ਮਾਨਤਾ ਨਹੀਂ ਦਿੰਦੀ। ਜੇਕਰ ਨਿੱਜੀ ਹਸਪਤਾਲਾਂ ’ਚ ਕਿਸੇ ਮਰੀਜ਼ ਨੂੰ ਡੇਂਗੂ ਪਾਜੇਟਿਵ ਦੱਸਿਆ ਜਾ ਰਿਹਾ ਹੈ ਤਾਂ ਉਸ ਦਾ ਐਲਾਇਜਾ ਟੈਸਟ ਕਰਵਾਇਆ ਜਾਵੇ। ਇਹ ਟੈਸਟ ਸਿਵਲ ਹਸਪਤਾਲ ਅਤੇ ਮੈਡੀਕਲ ਕਾਲਜ ’ਚ ਮੁਫ਼ਤ ਕੀਤਾ ਜਾਂਦਾ ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ
ਤਹਿਸੀਲ ਬਾਬਾ ਬਕਾਲਾ ਸਾਹਿਬ ਵਿਚਲੇ ਪਿੰਡਾਂ ’ਚ ਡੇਂਗੂ ਦਾ ਪ੍ਰਕੋਪ ਵੱਧਣ ਲੱਗਾ
ਬਾਬਾ ਬਕਾਲਾ ਸਾਹਿਬ (ਰਾਕੇਸ਼) - ਤਹਿਸੀਲ ਬਾਬਾ ਬਕਾਲਾ ਸਾਹਿਬ ਵਿਚਲੇ ਪਿੰਡਾਂ ’ਚ ਡੇਂਗੂ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਨਜ਼ਰ ਆ ਰਿਹਾ ਹੈ ਅਤੇ ਜ਼ਿਆਦਾਤਰ ਮਹੱਤਵਪੂਰਨ ਕਸਬਾ ਰਈਆ ਵਿਚ ਡੇਂਗੂ ਦੇ ਵਧੇਰੇ ਮਰੀਜ਼ਾਂ ਦੇ ਮਿਲਣ ਦੀ ਪੁਸ਼ਟੀ ਹੋਈ ਹੈ। ਇਕ ਸਰਵੇਖਣ ਅਨੁਸਾਰ ਪਿੰਡਾਂ ਵਿਚ ਡੇਂਗੂ ਦੀ ਸ਼ੁਰੂਆਤ ਹੋ ਚੁੱਕੀ ਹੈ, ਜੋ ਅਜੇ ਤੱਕ 15 ਫੀਸਦੀ ਤੱਕ ਹੀ ਸੀਮਤ ਹੈ ਪਰ ਇਸ ਦੀ ਰੋਕਥਾਮ ਕਰਨਾ ਅਤਿ ਜ਼ਰੂਰੀ ਸਮਝਿਆ ਜਾਂਦਾ ਹੈ। ਕਸਬਾ ਰਈਆ ਅਤੇ ਕਸਬਾ ਬਾਬਾ ਬਕਾਲਾ ਸਾਹਿਬ ਇਨ੍ਹਾਂ ਦੋਵਾਂ ਨਗਰ ਪੰਚਾਇਤਾਂ ਦੇ ਅਧਿਕਾਰੀ ਇਸ ਸਥਿਤੀ ਤੋਂ ਅਣਜਾਨ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਵੱਲੋਂ ਆਪਣੇ ਖੇਤਰ ਵਿਚ ਨਾ ਕੋਈ ਦਵਾਈ ਦਾ ਛਿੜਕਾਅ ਕਰਵਾਇਆ ਗਿਆ ਅਤੇ ਨਾ ਹੀ ਫੌਗਿੰਗ ਹੀ ਕਰਵਾਈ ਗਈ ਹੈ। ਇਹ ਵੀ ਵਰਨਣਯੋਗ ਹੈ ਕਿ ਕਸਬਾ ਰਈਆ ਦੇ ਵਸਨੀਕ ਹਰ ਸਾਲ ਡੇਂਗੂ ਦੀ ਮਾਰ ਝੱਲਦੇ ਆ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਪ੍ਰਧਾਨਗੀ ਦੇ ਅਸਤੀਫ਼ੇ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਸਿਆਸੀ ਕਰੀਅਰ 'ਚ ਦੇ ਚੁੱਕੇ ਨੇ ਕਈ ਵੱਡੇ ਝਟਕੇ
ਸਿਹਤ ਸਹੂਲਤਾਂ ਬਾਰੇ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਮੈਡੀਕਲ ਸਪੈਸ਼ਲਿਸਟ ਡਾ. ਸਾਹਿਬਜੀਤ ਸਿੰਘ ਐੱਮ. ਡੀ. ਨੇ ਦੱਸਿਆ ਕਿ ਉਨ੍ਹਾਂ ਕੋਲ ਹੁਣ ਤੱਕ ਬੁਖਾਰ ਦੇ ਆਏ ਮਰੀਜ਼ਾਂ ’ਚ 20 ਫੀਸਦੀ ਤੋਂ ਵੱਧ ਡੇਂਗੂ ਦੇ ਲੱਛਣ ਪਾਏ ਗਏ ਹਨ, ਜਿਸ ਪ੍ਰਤੀ ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਘਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਇਸ ਤੋਂ ਇਲਾਵਾ ਬੁਖ਼ਾਰ ਜਾਂ ਸਿਰਦਰਦ ਹੋਣ ’ਤੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਡਾਕਟਰ ਦੀ ਸਲਾਹ ਨਾਲ ਆਪਣੇ ਟੈਸਟ ਕਰਵਾਉਣ ਤਾਂ ਕਿ ਇਸਨੂੰ ਹੋਰ ਵੱਧਣ ਤੋਂ ਰੋਕਿਆ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ
ਪੰਜਾਬ ਕਾਂਗਰਸ 'ਚ ਕਾਟੋ ਕਲੇਸ਼, ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ...
NEXT STORY