ਚੰਡੀਗੜ੍ਹ (ਬਿਊਰੋ) - ਪੰਜਾਬ ਦੀ ਸਿਆਸਤ ’ਚ ਚੱਲ ਰਿਹਾ ਕਾਟੋ-ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਸਭ ਕੁਝ ਸਹੀ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸਭ ਨੂੰ ਸੋਚਾਂ ’ਚ ਪਾ ਦਿੱਤਾ ਹੈ। ਨਵਜੋਤ ਸਿੱਧੂ ਦੇ ਅਸਤੀਫ਼ੇ ਕਾਰਨ ਵਿਰੋਧੀ ਲੋਕ ਕਈ ਤਰ੍ਹਾਂ ਦੇ ਸ਼ਬਦੀ ਹਮਲੇ ਕਰ ਰਹੇ ਹਨ। ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਮੁੱਖ ਕਾਰਨ ਨਵਜੋਤ ਸਿੱਧੂ ਨੇ ਇਹ ਦੱਸਿਆ ਕਿ ‘ਉਹ ਪੰਜਾਬ ਦੇ ਮੁੱਦਿਆਂ ’ਤੇ ਕਿਸੇ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦੇ।’ ਅਸਤੀਫ਼ਾ ਦੇਣ ਮਗਰੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਕ ਵੀਡੀਓ ਜਾਰੀ ਕਰਦਿਆਂ ਸਿੱਧੂ ਨੇ ਆਖਿਆ ਕਿ ਉਨ੍ਹਾਂ 17 ਸਾਲ ਦਾ ਸਿਆਸੀ ਸਫ਼ਰ ਇਕ ਮਕਸਦ ਨਾਲ ਕੀਤਾ ਹੈ। ਮੁੱਦਿਆਂ ਦੀ ਸਿਆਸਤ ’ਤੇ ਸਟੈਂਡ ਲੈ ਕੇ ਖੜਨਾ ਮੇਰਾ ਮਕਸਦ ਹੈ। ਮੇਰੇ ਲਈ ਅਹੁਦਿਆਂ ਦਾ ਕੋਈ ਮਾਇਨਾ ਨਹੀਂ ਹੈ।
ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਸਿੱਧੂ ਨੇ ਦਿੱਤੇ ਇਹ ਵੱਡੇ ਝਟਕੇ
1996 ’ਚ ਵਿਚਕਾਰ ਛੱਡ ਦਿੱਤਾ ਸੀ ਇੰਗਲੈਂਡ ਦੌਰਾ
1996 ’ਚ ਨਵਜੋਤ ਸਿੱਧੂ ਇੰਗਲੈਂਡ ਦੌਰੇ ’ਤੇ ਗਏ ਹੋਏ ਸਨ, ਜਿਸ ਨੂੰ ਉਹ ਵਿਚਕਾਰ ਛੱਡ ਕੇ ਅਚਾਨਕ ਭਾਰਤ ਪਰਤ ਆਏ ਸਨ। ਬੀ.ਸੀ.ਸੀ.ਆਈ. ਦੇ ਸਾਬਕਾ ਪ੍ਰਧਾਨ ਜੈਵੰਤ ਲੇਲੇ ਨੇ ‘ਆਈ ਵਾਜ਼ ਦੇਅਰ-ਮੈਮੋਰੀਜ਼ ਆਫ਼ ਏ ਕ੍ਰਿਕਟ ਐਡਮਿਨਿਸਟ੍ਰੇਟਰ’ ਵਿੱਚ ਇਸ ਘਟਨਾ ਦਾ ਖੁਲਾਸਾ ਕੀਤਾ ਕਿ ਸਿੱਧੂ ਅਤੇ ਅਜ਼ਹਰ ਵਿੱਚ ਮਤਭੇਦ ਸੀ। ਅਜ਼ਹਰ ਨੇ ਸਿੱਧੂ ਨਾਲ ਬਦਸਲੂਕੀ ਕੀਤੀ ਸੀ, ਜਿਸ ਕਾਰਨ ਸਿੱਧੂ ਨੇ ਦੌਰਾ ਅੱਧ ਵਿਚਾਲੇ ਛੱਡ ਦਿੱਤਾ ਸੀ।
ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ
ਸਿੱਧੂ ਦਾ ਪਹਿਲਾ ਅਸਤੀਫਾ
2006 ਵਿੱਚ ਸਾਂਸਦ ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫ਼ਾ
ਨਵਜੋਤ ਸਿੰਘ ਸਿੱਧੂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 2004 'ਚ ਕੀਤੀ ਸੀ। ਸਾਲ 2004 ’ਚ ਸਿੱਧੂ ਨੇ ਬੀਜੇਪੀ ਦੀ ਟਿਕਟ ਤੋਂ ਅੰਮ੍ਰਿਤਸਰ ਦੀ ਲੋਕ ਸਭਾ ਸੀਟ ’ਤੇ ਜਿੱਤ ਹਾਸਲ ਕੀਤੀ। ਇਸ ਸਮੇਂ ਉਸਦੇ ਖ਼ਿਲਾਫ਼ ਇੱਕ ਪੁਰਾਣਾ ਕੇਸ ਚੱਲ ਰਿਹਾ ਸੀ, ਜਿਸ ਦੀ ਫਾਈਲ ਖੋਲ੍ਹੀ ਗਈ। ਉਸ 'ਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਕਥਿਤ ਤੌਰ ’ਤੇ ਪਟਿਆਲਾ ਨਿਵਾਸੀ ਗੁਰਨਾਮ ਸਿੰਘ ਦੀ ਕੁੱਟਮਾਰ ਕਰਨ ਦਾ ਦੋਸ਼ ਸੀ। ਗੁਰਨਾਮ ਸਿੰਘ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। 2006 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਵਿਵਾਦ ਕਾਰਨ ਸਿੱਧੂ ਨੂੰ ਅੰਮ੍ਰਿਤਸਰ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
ਪੜ੍ਹੋ ਇਹ ਵੀ ਖ਼ਬਰ - ਸਿੱਧੂ ਦੇ ਅਸਤੀਫੇ ’ਤੇ ਕੈਪਟਨ ਦਾ ਧਮਾਕੇਦਾਰ ਟਵੀਟ, ‘ਮੈਂ ਪਹਿਲਾਂ ਹੀ ਕਿਹਾ ਸੀ ਇਹ ਟਿਕ ਕੇ ਨਹੀਂ ਰਹਿ ਸਕਦਾ’
ਸਿੱਧੂ ਦਾ ਦੂਜਾ ਅਸਤੀਫਾ
2016 ਵਿੱਚ ਸਿੱਧੂ ਨੇ ਭਾਜਪਾ ਛੱਡ ਦਿੱਤੀ, 3 ਮਹੀਨਿਆਂ ਬਾਅਦ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ
2014 ’ਚ ਭਾਜਪਾ ਸਰਕਾਰ ਦੌਰਾਨ ਸਿੱਧੂ ਨੇ ਭ੍ਰਿਸ਼ਟਾਚਾਰ, ਕੇਬਲ ਮਾਫੀਆ, ਮਾਈਨਿੰਗ ਮਾਫੀਆ ਵਰਗੇ ਮੁੱਦਿਆਂ 'ਤੇ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ। ਸਿੱਧੂ ਨੂੰ ਅਪ੍ਰੈਲ 2016 ਵਿੱਚ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ ਪਰ ਉਨ੍ਹਾਂ ਨੇ ਤਿੰਨ ਮਹੀਨੇ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੱਧੂ ਦਾ ਜਾਣੋ ਹੁਣ ਤੱਕ ਦਾ ‘ਸਿਆਸੀ ਸਫ਼ਰ’
ਸਿੱਧੂ ਦਾ ਤੀਜਾ ਅਸਤੀਫਾ
2019 ਵਿੱਚ ਬਿਜਲੀ ਮੰਤਰਾਲਾ ਲੈਣ ਤੋਂ ਪਹਿਲਾਂ ਛੱਡ ਦਿੱਤਾ ਸੀ ਅਹੁਦਾ
2017 ਵਿੱਚ ਨਵਜੋਤ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਵਿੱਚ ਆ ਗਈ। ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਬਿਜਲੀ ਮੰਤਰਾਲਾ ਦਿੱਤਾ ਗਿਆ। 2019 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਵਿੱਚ ਤਬਦੀਲੀ ਕਰ ਦਿੱਤੀ ਸੀ, ਜਿਸ ਕਾਰਨ ਸਿੱਧੂ ਦੇ ਕੈਬਨਿਟ ਵਿੱਚ ਬਦਲਾਅ ਕੀਤਾ ਗਿਆ। ਸਿੱਧੂ ਨੇ ਆਪਣਾ ਨਵਾਂ ਚਾਰਜ ਲਏ ਬਿਨਾਂ ਹੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ।
ਦੱਸ ਦੇਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ਬੀਤੀ ਦੇਰ ਸ਼ਾਮ ਸਿਆਸੀ ਕੇਂਦਰ ਬਣ ਗਈ। ਸਿੱਧੂ ਦੀ ਰੁਸਵਾਈ ਨੂੰ ਦੂਰ ਕਰਨ ਲਈ ਇਕ-ਇਕ ਕਰਕੇ ਕਈ ਕਰੀਬੀ ਨੇਤਾ ਸਿੱਧੂ ਦੀ ਰਿਹਾਇਸ਼ ’ਤੇ ਪਹੁੰਚੇ। ਸਿੱਧੂ ਦੇ ਘਰ ਨੇਤਾਵਾਂ ਦੀ ਇਹ ਮੌਜੂਦਗੀ ਇਸ ਲਈ ਵੀ ਅਹਿਮ ਰਹੀ ਕਿਉਂਕਿ ਕਾਂਗਰਸ ਹਾਈਕਮਾਨ ਨੇ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦਾ ਮਾਮਲਾ ਪੰਜਾਬ ਦੀ ਲੀਡਰਸ਼ਿਪ ’ਤੇ ਛੱਡ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਮਨਪ੍ਰੀਤ ਬਾਦਲ ਨੇ ਅਹੁਦਾ ਸੰਭਾਲਿਆ, ਨਵੇਂ ਵਿਭਾਗਾਂ ’ਚ ਆਪਣੀਆਂ ਜ਼ਿੰਮੇਵਾਰੀਆਂ ਬਾਰੇ ਕਰਵਾਇਆ ਜਾਣੂੰ
NEXT STORY