ਅੰਮ੍ਰਿਤਸਰ (ਸੁਮਿਤ ਖੰਨਾ) : ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜੋ ਇਨਸਾਨ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ ਕਿ ਆਖਰ ਮੇਰਾ ਕਸੂਰ ਕੀ ਸੀ। ਅਜਿਹੀ ਹੀ ਕਹਾਣੀ ਹੈ ਕਿ ਡਾ. ਅਨੁਪਮਾ ਦੀ ਜੋ ਆਪਣੀ ਜ਼ਿੰਦਗੀ ਦੇ ਉਸ ਸਮੇਂ ਨੂੰ ਕਦੇ ਨਹੀਂ ਭੁੱਲ ਸਕਦੇ, ਜਿਸ 'ਚ ਉਨ੍ਹਾਂ ਨੇ ਆਪਣੀਆਂ ਦੋਵੇਂ ਲੱਤਾਂ ਗਵਾ ਲਈਆਂ। ਦਰਅਸਲ, 10 ਦਸੰਬਰ 2019 ਨੂੰ ਪਟਿਆਲਾ ਰੋਡ 'ਤੇ ਕਈ ਗੱਡੀਆਂ ਆਪਸ 'ਚ ਟਕਰਾਅ ਗਈਆਂ ਸਨ। ਇਸ ਹਾਦਸੇ ਦੇ ਜ਼ਖਮੀਆਂ ਦੀ ਮਦਦ ਕਰਨ ਆਈ ਡਾ. ਅਨੁਪਮਾ ਗੁਪਤਾ ਨੂੰ ਟਰਾਲਾ ਚਾਲਕ ਨੇ ਟੱਕਰ ਮਾਰ ਦਿੱਤੀ। ਟਰਾਲਾ ਉਨ੍ਹਾਂ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਲੱਤਾਂ ਦੀਆਂ ਹੱਡੀਆਂ ਕਈ ਥਾਵਾਂ ਤੋਂ ਟੁੱਟ ਗਈਆਂ ਨੌਬਤ ਇਥੋਂ ਤਕ ਆ ਗਈ ਕਿ ਇਲਾਜ਼ ਦੌਰਾਨ ਉਨ੍ਹਾਂ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਨੁਪਮਾ ਨੇ ਦੱਸਿਆ ਕਿ ਪਿੰਡ ਬੰਡਾਲਾ 'ਚ ਧੁੰਦ ਕਾਰਨ ਕਈ ਵਾਹਨ ਆਪਸ 'ਚ ਟਕਰਾ ਕੇ ਨੁਕਸਾਨੇ ਗਏ ਸਨ। ਡਾ. ਅਨੁਪਮਾ ਆਪਣੇ ਸਹਿਯੋਗੀ ਡਾ. ਹਰਕਮਲ ਸਿੰਘ ਨਾਲ ਕਾਰ ਤੋਂ ਫਰੀਦਕੋਟ ਵੱਲ ਜਾ ਰਹੇ ਸਨ। ਇਸ ਹਾਦਸੇ ਨੂੰ ਉਨ੍ਹਾਂ ਨੇ ਆਪਣੀ ਕਾਰ ਰੁਕਵਾਈ। ਇਹ ਹਾਦਸੇ ਦਾ ਸ਼ਿਕਾਰ ਹੋਏ ਵਾਹਨ 'ਚ ਇਕ ਵਿਅਕਤੀ ਤੜਪ ਰਿਹਾ ਸੀ। ਇਹ ਸੋਚ ਕੇ ਕਿ ਉਹ ਡਾਕਟਰ ਹੈ ਤੇ ਉਸ ਦੀ ਜਾਨ ਬਚਾ ਸਕਦੀ ਹੈ, ਉਹ ਕਾਰ 'ਚੋਂ ਉਤਰ ਆਈ। ਜਿਵੇਂ ਹੀ ਉਸ ਨੇ ਜ਼ਖਮੀ ਨੂੰ ਬਾਹਰ ਕੱਢਣ ਲਈ ਗੱਡੀ ਦਾ ਦਰਵਾਜ਼ਾ ਖੋਲ੍ਹਿਆ, ਪਿਛਿਓਂ ਆ ਰਹੇ ਤੇਜ਼ ਰਫਤਾਰ ਟਰਾਲੇ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਉਨ੍ਹਾਂ ਦੀਆਂ ਲੱਤਾਂ ਤੋਂ ਲੰਘ ਗਿਆ, ਜਿਸ ਕਾਰਨ ਉਨ੍ਹਾਂ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਸਾਥ ਨੇ ਦੁਬਾਰਾ ਤੋਂ ਜ਼ਿੰਦਗੀ ਜੀਣ ਦੀ ਉਮੀਦ ਜਤਾਈ।
ਪੁਲਸ ਨੇ ਦੇਹ ਵਪਾਰ ਦੇ ਅੱਡੇ 'ਤੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਮਿਲਿਆ ਜੋੜਾ
NEXT STORY