ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਜਾਬਾਂਜ ਸਿੱਖ ਹਜ਼ੂਰਾ ਸਿੰਘ ਨੂੰ ਰਾਸ਼ਟਰਪਤੀ ਵਲੋਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 2 ਜਨਵਰੀ ਨੂੰ ਨੈਸ਼ਨਲ ਫਾਇਰ ਸਰਵਿਸ ਕਾਲਜ ਨਾਗਪੁਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਹਜ਼ੂਰਾ ਸਿੰਘ ਨੂੰ ਭਾਰਤ ਸਰਕਾਰ ਨੇ ਇਸ ਐਵਾਰਡ ਨਾਲ ਨਿਵਾਜਿਆ। ਐਵਾਰਡ ਲੈਣ ਮਗਰੋਂ ਅੰਮ੍ਰਿਤਸਰ ਪਹੁੰਚੇ ਹਜ਼ੂਰਾ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ।
ਹਜ਼ੂਰਾ ਸਿੰਘ ਨੇ ਦੱਸਿਆ ਕਿ ਕਿਵੇਂ ਉਸ ਨੇ 2017 'ਚ ਲੁਧਿਆਣਾ ਵਿਖੇ 3 ਮੰਜ਼ਿਲਾ ਫੈਕਟਰੀ 'ਚ ਲੱਗੀ ਅੱਗ 'ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅੱਗ 'ਚ ਘਿਰੇ 4 ਮਜ਼ਦੂਰਾਂ ਨੂੰ ਬਚਾਇਆ ਸੀ। ਇਸ ਬਹਾਦਰੀ ਲਈ 15 ਅਗਸਤ 2017 'ਚ ਪਹਿਲਾਂ ਪੰਜਾਬ ਸਰਕਾਰ ਵਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਤੇ ਹੁਣ ਭਾਰਤ ਸਰਕਾਰ ਨੇ ਰਾਸ਼ਟਰਪਤੀ ਐਵਾਰਡ ਦਿੱਤਾ ਹੈ।
ਹਜ਼ੂਰਾ ਸਿੰਘ ਨੂੰ ਮਿਲੇ ਇਸ ਐਵਾਰਡ ਸਦਕਾ ਉਨ੍ਹਾਂ ਦੇ ਸਾਥੀਆਂ ਤੇ ਪਰਿਵਾਰ 'ਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਫਾਇਰ ਅਧਿਕਾਰੀ ਸ. ਵਰਿੰਦਰਜੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
'ਮਹਿੰਗੀ ਬਿਜਲੀ ਦੇ ਵਿਰੋਧ 'ਚ 'ਆਪ' ਕਰੇਗੀ 7 ਨੂੰ ਕੈਪਟਨ ਸਰਕਾਰ ਖਿਲਾਫ ਪਿੱਟ-ਸਿਆਪਾ'
NEXT STORY