ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ 'ਚ ਕੁੜੀ ਵਲੋਂ ਆਟੋ ਚਾਲਕ ਦੇ ਬਦਸਲੂਕੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕਾ ਕਾਜਲ ਇਕ ਵੱਡੀ ਕੰਪਨੀ 'ਚ ਤਾਇਨਾਤ ਸੀ। ਬੀਤੇ ਦਿਨ ਉਹ ਮਜੀਠਾ ਰੋਡ ਤੋਂ ਜਾ ਰਹੀ ਸੀ ਕਿ ਰਾਸਤੇ 'ਚ ਹੀ ਉਸਦਾ ਆਟੋ ਚਾਲਕ ਨਾਲ ਵਿਵਾਦ ਹੋ ਗਿਆ ਤੇ ਉਸ ਨੇ ਕੁੜੀ ਦੇ ਮੂੰਹ 'ਤੇ ਥੱਪੜ ਮਾਰਿਆ ਤੇ ਉਸ ਦੀ ਸੜਕ 'ਚ ਹੀ ਸ਼ਰੇਆਮ ਕੁੱਟਮਾਰ ਕੀਤੀ, ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆ ਅੱਜ ਖੁਦਕੁਸ਼ੀ ਕਰ ਲਈ।
ਮਾਮਲਾ ਕੁਸ਼ਟ ਆਸ਼ਰਮ ਦੀਆਂ ਵਿਦਿਆਰਥਣਾਂ ਦਾ, ਪੀੜਤ ਪਰਿਵਾਰ 'ਚ ਭਾਰੀ ਰੋਸ
NEXT STORY