ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁੜੀ ਵਾਲਿਆਂ ਨੇ ਲਾੜੇ ਦਾ ਰੰਗ ਕਾਲਾ ਵੇਖ ਕੇ ਬਾਰਾਤ ਨੂੰ ਵਾਪਸ ਭੇਜ ਦਿੱਤਾ। ਇਸ ਉਪਰੰਤ ਲਾੜੇ ਨੇ ਬਾਰਾਤੀਆਂ ਸਮੇਤ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।
ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ, ਫਿਰ ਦਿੱਤੀ ਚਿਤਾਵਨੀ
ਇਸ ਸਬੰਧੀ ਲਾੜੇ ਹਰਪਾਲ ਸਿੰਘ ਵਾਸੀ ਚਵਿੰਡਾ ਕਲਾ ਨੇ ਦੱਸਿਆ ਕਿ ਉਸ ਦੀ ਕੁੜਮਾਈ 12 ਮਹੀਨੇ ਪਹਿਲਾਂ ਗੁਰਲਰਾਜ ਸਿੰਘ ਵਾਸੀ ਪਿੰਡ ਚੱਕਮੁਕੰਦ ਨਾਲ ਹੋਈ ਸੀ। ਬੀਤੇ ਸੋਮਵਾਰ ਜਦੋਂ ਉਹ ਬਾਰਾਤ ਲੈ ਕੇ ਪੁੱਜੇ ਤਾਂ ਕੁੜੀ ਵਾਲਿਆਂ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਬਾਰਾਤ ਨੂੰ ਧਮਕੀਆਂ ਦਿੱਤੀਆਂ ਤੇ ਤੇਜ਼ਧਾਰ ਹਥਿਆਰ ਦਿਖਾ ਕੇ ਵਾਪਸ ਜਾਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁੜੀ ਵਾਲਿਆਂ ਨੇ ਕਿਹਾ ਕਿ ਉਸ ਦਾ ਰੰਗ ਕਾਲਾ ਹੈ ਤੇ ਅਪਾਹਜ ਹੈ। ਉਸ ਨੇ ਦੱਸਿਆ ਕਿ ਉਹ ਅਪਾਹਜ ਨਹੀਂ ਹੈ ਬਿਲਕੁੱਲ ਠੀਕ ਹੈ। ਉਸ ਨੇ ਦੱਸਿਆ ਕਿ ਕੁੜੀ ਵੀ ਉਸ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ ਪਰ ਉਸ ਦੇ ਘਰ ਵਾਲੇ ਹੀ ਅਜਿਹਾ ਬੋਲ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕੁੜੀ ਨੂੰ ਸਾਡੇ ਨਾਲ ਤੋਰ ਦਿੱਤੀ ਜਾਵੇ।
ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਸੁੱਖਾ ਲੰਮਾ ਗਰੁੱਪ ਦੇ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ
ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਰਾਜ਼ੀਨਾਮੇ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਜੇਕਰ ਉਹ ਨਾ ਮੰਨ੍ਹੇ ਤਾਂ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸ ਕੀਤੀ ਜਾਵੇਗੀ।
ਵੱਡੇ ਕਹਿਰ ਤੋਂ ਬਾਅਦ ਵੀ ਕੁੜੀ ਨੇ ਨਾ ਛੱਡਿਆ ਮੁੰਡੇ ਦਾ ਸਾਥ, 12 ਸਾਲਾਂ ਬਾਅਦ ਇੰਝ ਪਰਵਾਨ ਚੜ੍ਹਿਆ ਪਿਆਰ (ਤਸਵੀਰਾਂ)
NEXT STORY