ਅੰਮ੍ਰਿਤਸਰ (ਦਲਜੀਤ) - ਕੋਰੋਨਾ ਮਹਾਮਾਰੀ ਦੇ ਵਿਚਕਾਰ ਹੁਣ ਜ਼ਿਲ੍ਹੇ ਵਿਚ ‘ਹੈਂਡ ਫੁੱਟ ਮਾਊਥ’ ਨਵਾਂ ਵਾਇਰਸ ਪੈਦਾ ਹੋ ਗਿਆ ਹੈ। 2 ਤੋਂ 7 ਸਾਲ ਦੀ ਉਮਰ ਦੇ ਸੈਂਕੜੇ ਬੱਚਿਆਂ ਵਿਚ ਇਸ ਵਾਇਰਸ ਦੇ ਲੱਛਣ ਦੇਖਣ ਨੂੰ ਮਿਲ ਰਹੇ ਹਨ। ਨਵੇਂ ਵਾਇਰਸ ਦੇ ਮੱਦੇਨਜ਼ਰ ਜਿੱਥੇ ਮਾਪਿਆਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ, ਉਥੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸਰਕਾਰੀ ਹਸਪਤਾਲਾਂ ਨਾਲ ਸੰਪਰਕ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਹ ਵਾਇਰਸ ਘਾਤਕ ਨਹੀਂ ਹੈ ਪਰ ਫਿਰ ਮਾਪੇ ਸਾਵਧਾਨੀ ਵਰਤਣ, 7 ਦਿਨਾਂ ਵਿਚ ਵਾਇਰਸ ਦਾ ਪ੍ਰਭਾਵ ਬਿਲਕੁਲ ਸਰੀਰ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਸ਼ਰਮਸਾਰ ਹੋਈ ਮਾਂ ਦੀ ਮਮਤਾ, ਕੂੜੇ ਦੇ ਢੇਰ ’ਚੋਂ ਮਿਲੀ ਨਵ-ਜਨਮੀ ਬੱਚੀ ਦੀ ਲਾਸ਼
ਜਾਣਕਾਰੀ ਅਨੁਸਾਰ ਕੋਰੋਨਾ ਮਹਾਮਾਰੀ ਅਜੇ ਖ਼ਤਮ ਨਹੀਂ ਹੋਈ ਕਿ ਹੁਣ ਨਵਾਂ ਵਾਇਰਸ ਸਾਹਮਣੇ ਆਇਆ ਹੈ। ਕੋਰੋਨਾ ਦੀ ਤਰ੍ਹਾਂ ਇਹ ਵਾਇਰਸ ਵੀ ਇਕ-ਦੂਜੇ ਨਾਲ ਹੱਥ ਮਿਲਾਉਣ ਅਤੇ ਇਕ-ਦੂਜੇ ਦੇ ਸੰਪਰਕ ਵਿਚ ਆਉਣ ਨਾਲ ਫੈਲਦਾ ਹੈ। ਇਸ ਵਾਇਰਸ ਦੀ ਚਪੇਟ ਵਿਚ ਸੈਂਕੜੇ ਬੱਚੇ ਆ ਚੁੱਕੇ ਹਨ। ਅੰਮ੍ਰਿਤਸਰ ਵਿਚ ਜਿੱਥੇ ਮਾਪੇ ਇਸ ਬੀਮਾਰੀ ਤੋਂ ਪੀੜਤ ਬੱਚਿਆਂ ਨੂੰ ਲੈ ਕੇ ਪ੍ਰਾਈਵੇਟ ਡਾਕਟਰਾਂ ਨਾਲ ਸੰਪਰਕ ਕਰ ਰਹੇ ਹਨ, ਉੱਥੇ ਹੀ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀ ਓ. ਪੀ. ਡੀ. ਵਿਚ ਵਿਚ ਵੀ ਉਕਤ ਵਾਇਰਸ ਦੇ ਲੱਛਣਾਂ ਵਾਲੇ ਬੱਚੇ ਕਾਫੀ ਸਾਹਮਣੇ ਆ ਰਹੇ ਹਨ। ਪਹਿਲੀ ਵਾਰ ਸਾਹਮਣੇ ਆਏ ਇਸ ਵਾਇਰਸ ਨੂੰ ਦੇਖਦੇ ਹੋਏ ਲੋਕ ਦਹਿਸ਼ਤ ਵਿਚ ਹਨ, ਕੋਈ ਇਸ ਨੂੰ ਮੰਕੀਪਾਕਸ ਦੇ ਨਾਲ ਜੋੜ ਰਿਹਾ ਹੈ, ਜਦਕਿ ਕਿਤੇ ਨਾ ਕਿਤੇ ਇਸ ਨੂੰ ਪਾਕਸ ਨਾਲ ਜੋੜਿਆ ਜਾ ਰਿਹਾ ਹੈ, ਜਦਕਿ ਇਹ ਦੋਨੋਂ ਵਿਚੋਂ ਕੋਈ ਵੀ ਪਾਕਸ ਨਹੀਂ ਹੈ। ਫਿਲਹਾਲ ਬੱਚਿਆਂ ਨੂੰ ਲੈ ਕੇ ਮਾਪਿਆਂ ਵਿਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਮੁੱਖ ਮੰਤਰੀ ਮਾਨ ਦਾ PA ਬਣ ਸ਼ਰਾਬੀ ਵਿਅਕਤੀ ਨੇ ਹਸਪਤਾਲ ਸਟਾਫ ਨੂੰ ਮਾਰੇ ਦਬਕੇ, ਕੀਤੀ ਬਦਤਮੀਜ਼ੀ
ਦੱਸ ਦੇਈਏ ਕਿ 2 ਤੋਂ 7 ਸਾਲ ਦੇ ਬੱਚੇ ਵਧੇਰੇ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ, ਨਾ ਤਾਂ ਇਹ ਵਾਇਰਸ ਜਾਨਲੇਵਾ ਹੈ ਅਤੇ 7 ਦਿਨਾਂ ਤੋਂ ਬਾਅਦ ਇਸ ਵਾਇਰਸ ਦਾ ਅਸਰ ਬਿਲਕੁਲ ਖ਼ਤਮ ਹੋ ਜਾਂਦਾ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸੂਚਿਤ ਕਰਨ ਲਈ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਬੀਤੇ ਦਿਨ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਵਿਚ ਵੀ ਇਸ ਬੀਮਾਰੀ ਦੇ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਵਿਭਾਗ ਵਲੋਂ ਉਕਤ ਵਿਦਿਆਰਥੀਆਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਅਤੇ ਸਕੂਲ ਨੂੰ ਕੁਝ ਸਮੇਂ ਲਈ ਬੰਦ ਕਰਵਾ ਦਿੱਤਾ ਗਿਆ ਸੀ।
ਮੁੱਖ ਲੱਛਣ ਹੱਥਾਂ-ਪੈਰਾਂ ’ਤੇ ਲਾਲ ਨਿਸ਼ਾਨ
ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ਦੇ ਬੱਚਿਆਂ ਦੇ ਵਿਭਾਗ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਨੇ ਦੱਸਿਆ ਕਿ ਇਸ ਵਾਇਰਸ ਨੂੰ ‘ਹੈਂਡ ਫੁੱਟ ਮਾਊਥ’ ਦਾ ਨਾਂ ਦਿੱਤਾ ਗਿਆ ਹੈ। ਇਸ ਦੇ ਮੁੱਖ ਲੱਛਣ ਹੱਥਾਂ-ਪੈਰਾਂ ’ਤੇ ਲਾਲ ਨਿਸ਼ਾਨ, ਮੂੰਹ ’ਤੇ ਛਾਲੇ, ਸਰੀਰ ਤੇ ਮੋਟੇ-ਮੋਟੇ ਪਾਣੀ ਵਾਲੇ ਦਾਣੇ ਇਸ ਤਰ੍ਹਾਂ ਦੇ ਛਾਲੇ ਹੋਣ, ਤੇਜ਼ ਬੁਖ਼ਾਰ, ਉਲਟੀਆਂ, ਭੁੱਖ ਨਾ ਲੱਗਣਾ ਆਦਿ ਗੰਭੀਰ ਲੱਛਣ ਦਿਖਾਈ ਦੇਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਬਾਲ ਵਿਭਾਗ ਦੇ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਵਾਇਰਸ ਨੂੰ ਮੰਕੀਪਾਕਸ ਦਾ ਨਾਮ ਨਹੀਂ ਦੇਣਾ ਚਾਹੀਦਾ ਇਹ ਇੱਕ ਹੋਰ ਵਾਇਰਸ ਹੈ, ਜਿਸ ਦਾ ਸਮੇਂ ਸਿਰ ਇਲਾਜ ਠੀਕ ਹੈ।
ਪੜ੍ਹੋ ਇਹ ਵੀ ਖ਼ਬਰ: ਸੈਂਟਰਲ ਜੇਲ੍ਹ ਲੁਧਿਆਣਾ ’ਚ ਸਿੱਖਿਅਤ ਵਿਦੇਸ਼ੀ ਨਸਲ ਦੇ 3 ਕੁੱਤੇ ਤਾਇਨਾਤ, ਸੁੰਘ ਕੇ ਦੱਸਣਗੇ ਕਿਸ ਕੋਲ ਹੈ ਮੋਬਾਇਲ
ਇਮਿਊਨਿਟੀ ਰਹੇ ਬਰਕਰਾਰ ਤਾਂ ਨਹੀਂ ਛੂਹ ਸਕਦਾ ਬੱਚਿਆਂ ਨੂੰ ਵਾਇਰਸ
ਐਲਰਜੀ ਸਪੈਸ਼ਲਿਸਟ ਨੇ ਦੱਸਿਆ ਕਿ ਇਸ ਵਾਇਰਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਜੇਕਰ ਬੱਚਿਆਂ ਦੀ ਇਮਿਊਨਿਟੀ ਠੀਕ ਹੋਵੇ ਤਾਂ ਇਹ ਵਾਇਰਸ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਨਹੀਂ ਲੈ ਸਕਦਾ। ਬੱਚਿਆ ਨੂੰ ਸਲਾਦ, ਫਲ, ਦਹੀਂ ਆਦਿ ਪ੍ਰੋਟੀਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਫਾਸਟ ਫੂਡ ਅਤੇ ਬਾਜ਼ਾਰ ਦੀਆਂ ਹੋਰ ਵਸਤੂਆਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਬੀਮਾਰੀ ਇਲਾਜਯੋਗ ਹੈ, ਜੇਕਰ ਕਿਸੇ ਬੱਚੇ ਵਿਚ ਕਿਸੇ ਵੀ ਬੀਮਾਰੀ ਦੇ ਲੱਛਣ ਪਾਏ ਜਾਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਵੀ ਬੀਮਾਰੀ ਦਾ ਸਮੇਂ ਸਿਰ ਕਰਵਾਇਆ ਗਿਆ ਇਲਾਜ ਠੀਕ ਰਹਿੰਦਾ ਹੈ। ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਘੱਟ ਲੱਛਣ ਹੋਣ ’ਤੇ ਦਿਉ ਪੈਰਾਸਿਟਾਮੋਲ
ਮੈਡੀਸਨ ਦੇ ਮਾਹਰ ਨੇ ਦੱਸਿਆ ਕਿ ਹਾਲਾਂਕਿ ਇਹ ਬੀਮਾਰੀ ਆਪਣੇ ਆਪ ਠੀਕ ਹੋ ਜਾਂਦੀ ਹੈ, ਜੇਕਰ ਬੱਚੇ ਨੂੰ ਬੁਖਾਰ ਹੋਵੇ ਤਾਂ ਪੈਰਾਸਿਟਾਮੋਲ ਦਿੱਤੀ ਜਾ ਸਕਦੀ ਹੈ, ਜੇਕਰ ਜ਼ਿਆਦਾ ਬੀਮਾਰੀ ਹੋਵੇ ਤਾਂ ਐਂਟੀਬਾਇਓਟਿਕ ਦੇਣੀ ਚਾਹੀਦੀ ਹੈ। ਡਾਕਟਰ ਅਨੁਸਾਰ ਇਸ ਤੋਂ ਇਲਾਵਾ ਜੇਕਰ ਬੱਚੇ ਨੂੰ ਸਾਹ ਲੈਣ ਵਿਚ ਕੋਈ ਤਕਲੀਫ ਹੋਵੇ ਜਾਂ ਕੋਈ ਹੋਰ ਸਮੱਸਿਆ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਕ ਦੂਸਰੇ ਤੋਂ ਫੈਲਣ ਵਾਲੀ ਇਸ ਬੀਮਾਰੀ ਨੂੰ ਦੇਖਦੇ ਹੋਏ ਬੱਚਿਆਂ ਨੂੰ ਭੀੜਭਾੜ ਵਾਲੇ ਸਥਾਨਾਂ ਤੇ ਨਾ ਹੀ ਭੇਜਿਆ ਜਾਵੇ।
ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ
ਸਿੱਖਿਆ ਵਿਭਾਗ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼
ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਹੱਥ-ਪੈਰ ਅਤੇ ਮੂੰਹ ਦੇ ਲੱਛਣ ਵਾਲਾ ਜੇਕਰ ਕੋਈ ਬੱਚਾ ਸਾਹਮਣਾ ਆਉਂਦਾ ਹੈ ਤਾਂ ਉਸਦਾ ਪੀ. ਜੀ. ਆਈ. ਚੰਡੀਗੜ੍ਹ ਤੋਂ ਟੈਸਟ ਕਰਵਾਇਆ ਜਾਂਦਾ ਹੈ, ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਪਾਜ਼ੇਟਿਵ ਮੰਨਿਆ ਜਾਂਦਾ ਹੈ। ਸਿਵਲ ਸਰਜਨ ਨੂੰ ਕਿਹਾ ਕਿ ਬਾਬਾ ਬਕਾਲਾ ਅਜਨਾਲਾ ਅਤੇ ਸਰਕਾਰੀ ਮੈਡੀਕਲ ਕਾਲਜ ਵਿਚ ਮਾਹਿਰ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਹੈ, ਜੇਕਰ ਕਿਸੇ ਵੀ ਬੱਚੇ ਨੂੰ ਇਸ ਬੀਮਾਰੀ ਦੀ ਕੋਈ ਇੰਫੈਕਸਨ ਸਾਹਮਣੇ ਆਉਂਦਾ ਹੈ ਤਾਂ ਉਹ ਤੁਰੰਤ ਇਨ੍ਹਾਂ ਹਸਪਤਾਲਾਂ ਨਾਲ ਸੰਪਰਕ ਕਰਨ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਸਿੱਖਿਆ ਵਿਭਾਗ ਨੂੰ ਦਿਸਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਇਹ ਬੀਮਾਰੀ ਇਲਾਜਯੋਗ ਹੈ, ਸਿਹਤ ਵਿਭਾਗ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰ ਰਿਹਾ ਹੈ।
ਰੱਖੜੀ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਮਿਲਿਆ ਤੋਹਫ਼ਾ, ਭਰਾ ਦੀ ਜ਼ਮਾਨਤ ਮਗਰੋਂ ਕੀਤਾ ਪਹਿਲਾ ਟਵੀਟ
NEXT STORY