ਲੁਧਿਆਣਾ (ਸਿਆਲ)- ਵੱਖ-ਵੱਖ ਜੇਲ੍ਹ ਵਿਚ ਹੋਣ ਵਾਲੀਆਂ ਸਰਚ ਮੁਹਿੰਮਾਂ ਦੌਰਾਨ ਕੈਦੀਆਂ, ਹਵਾਲਾਤੀਆਂ ਦੇ ਲਾਵਾਰਿਸ ਹਾਲਤ ਵਿਚ ਮਿਲਣ ਵਾਲੇ ਮੋਬਾਇਲਾਂ ਦੀ ਗਿਣਤੀ ਦਿਨ-ਬ-ਦਿਨ ਵਧਣ ਨਾਲ ਜੇਲ੍ਹ ਪ੍ਰਸ਼ਾਸਨ ਦੀ ਵਿਭਾਗ ਵਿਚ ਬੈਠੇ ਉੱਚ ਅਧਿਕਾਰੀਆਂ ਦੇ ਸਾਹਮਣੇ ਸੁਰੱਖਿਆ ਦੇ ਠੋਸ ਦਾਅਵਿਆਂ ਦੀ ਕਿਰਕਿਰੀ ਹੋ ਰਹੀ ਸੀ। ਇਸ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਜੇਲ੍ਹ ਵਿਭਾਗ ਵਿਚ ਉਚਿਤ ਫ਼ੈਸਲਾ ਲੈਂਦੇ ਹੋਏ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ਵਿਚ ਤਿੰਨ ਸਿੱਖਿਅਤ ਵਿਦੇਸ਼ੀ ਨਸਲ ਦੇ ਕੁੱਤਿਆਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਖਾਲੜਾ ਵਿਖੇ ਸਾਬਕਾ ਸਰਪੰਚ ਦੇ ਮੁੰਡੇ ਦੀ ਕਰਤੂਤ ਤੋਂ ਖ਼ਫ਼ਾ 2 ਬੱਚਿਆਂ ਦੀ ਮਾਂ ਨੇ ਗਲ ਲਾਈ ਮੌਤ
ਉਕਤ ਕੁੱਤਿਆਂ ਦੀ ਤਾਇਨਾਤੀ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਸੂਤਰ ਬੈਲਜੀਅਨ ਮੈਲੀਨੋਰਸ ਦੀ ਨਸਲ ਦੇ ਇਸ ਕੁੱਤੇ ਦੇ ਸੁੰਘਣ ਦੀ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ। ਕਈ ਮੀਟਰ ਦੂਰੋਂ ਟਰੈਕ ਲਾ ਕੇ ਵੀ ਇਹ ਸ਼ਿਕਾਰ ਕਰ ਸਕਦੇ ਹਨ ਅਤੇ ਫੁਰਤੀਲੇ ਵੀ ਹੁੰਦੇ ਹਨ। ਉਕਤ ਕੁੱਤਿਆਂ ਨੂੰ ਪੂਰੀ ਟ੍ਰੇਨਿੰਗ ਤੋਂ ਬਾਅਦ ਹੀ ਇਸ ਤਰ੍ਹਾਂ ਦੀਆਂ ਥਾਵਾਂ ’ਤੇ ਤਾਇਨਾਤ ਕੀਤਾ ਜਾਂਦਾ ਹੈ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਕਿਹਾ ਕਿ ਪੇਸ਼ੀ ਤੋਂ ਵਾਪਸ ਆਉਣ ਵਾਲੇ ਬੰਦੀਆਂ ਨੂੰ ਵੀ ਉਕਤ ਡਾਗ ਚੈੱਕ ਕਰਿਆ ਕਰਨਗੇ ਅਤੇ ਸਵੇਰੇ ਜੇਲ੍ਹ ਖੁੱਲ੍ਹਵਾਈ ਤੋਂ ਪਹਿਲਾਂ ਵਾਰਡਾਂ ਨੂੰ ਚੈੱਕ ਕਰਨਗੇ।
ਪੜ੍ਹੋ ਇਹ ਵੀ ਖ਼ਬਰ: ਡੇਰਾ ਬਾਬਾ ਨਾਨਕ ਤੋਂ ਦੁਖ਼ਦ ਖ਼ਬਰ: ਧੀ ਤੋਂ ਬਾਅਦ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਾਂ-ਪੁੱਤ ਦੀ ਵੀ ਹੋਈ ਮੌਤ
ਹੁਣ ਬਾਜ਼ਾਰ 'ਚ ਆਈ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਰੱਖੜੀ, ਖ਼ਰੀਦਣ ਲਈ ਲੋਕਾਂ ਦੀ ਲੱਗੀ ਭੀੜ (ਵੀਡੀਓ)
NEXT STORY