ਅੰਮ੍ਰਿਤਸਰ : ਸ਼ੁੱਕਰਵਾਰ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਹਰਦੀਪ ਪੁਰੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਵਲੋਂ ਨਾਮਜ਼ਦਗੀ ਦਾਖਲ ਕਰਵਾਈ ਗਈ। ਦੋਵਾਂ ਨੇ ਨਾਮਜ਼ਦਗੀ ਜ਼ਿਲਾ ਰਿਟਰਨਿੰਗ ਅਫਸਰ ਤੇ ਡੀ.ਸੀ. ਸ਼ਿਵਦੁਲਾਰ ਢਿੱਲੋ ਨੂੰ ਜਮ੍ਹਾ ਕਰਵਾਏ। ਭਾਜਪਾ ਨੇਤਾ ਤੇ ਸਾਬਕਾ ਮੇਅਰ ਬਖਸ਼ੀਰਾਮ ਅਰੋੜਾ ਨੇ ਹਰਦੀਪ ਪੁਰੀ ਤੇ ਆਪ ਨੇਤਾ ਅਨਿਲ ਕੁਮਾਰ ਨੇ ਧਾਲੀਵਾਲ ਦੇ ਕਵਰਿੰਗ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਭਰੀ। ਬਤੌਰ ਉਮੀਦਵਾਰ ਹਰਦੀਪ ਪੁਰੀ ਤੇ ਧਾਰੀਵਾਲ ਨੇ ਨਾਮਜ਼ਦਗੀ ਦੇ ਨਾਲ ਨਿਯਮ ਮੁਤਾਬਕ ਜ਼ਮਾਨਤ ਰਾਸ਼ੀ ਦੇ 25-25 ਹਜ਼ਾਰ ਰੁਪਏ ਜਮ੍ਹਾ ਕਰਵਾਏ ਪਰ ਪਰ ਕਵਰਿੰਗ ਉਮੀਦਵਾਰ ਦੇ 25 ਹਜ਼ਾਰ ਰੁਪਏ ਜਮ੍ਹਾ ਨਹੀਂ ਕਰਵਾਏ। ਕਰਮਚਾਰੀਆਂ ਨੇ ਜਦੋਂ ਪੁਰੀ ਦੇ ਕਵਰਿੰਗ ਉਮੀਦਵਾਰ ਅਰੋੜਾ ਨੂੰ ਜ਼ਮਾਨਤ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ ਤਾਂ ਅਰੋੜਾ ਸਹਿਮ ਗਏ। ਫਿਰ ਉਨ੍ਹਾਂ ਨੇ ਪਿੱਛੇ ਕੁਰਸੀ 'ਤੇ ਬੈਠੇ ਪੁਰੀ ਦੇ ਕੰਨ 'ਚ ਕੁਝ ਕਿਹਾ ਤਾਂ ਪੁਰੀ ਤੇ ਉਨ੍ਹਾਂ ਨਾਲ ਬੈਠੇ ਹਰਿੰਦਰ ਸਿੰਘ ਖਾਲਸਾ ਨੇ ਦੋ-ਦੋ ਹਜ਼ਾਰ ਤੇ 500 ਦੇ ਨੋਟ ਕੱਢ ਕੇ ਦਿੱਤੇ। ਇਸੇ ਤਰ੍ਹਾਂ 'ਆਪ' ਉਮੀਦਵਾਰ ਧਾਲੀਵਾਲ ਦੇ ਕਵਰਿੰਗ ਉਮੀਦਵਾਰ ਨਾਲ ਵੀ ਹੋਇਆ। ਅਨਿਲ ਨੇ ਲਾਡੀ ਪਲਵਾਨ ਤੇ ਇਕ ਸਮਰਥਕ ਕੋਲੋਂ ਪੈਸੇ ਲੈ ਕੇ ਜਗ੍ਹਾ ਕਰਵਾਏ।
ਕੀ ਹੁੰਦਾ ਹੈ ਕਵਰਿੰਗ ਉਮੀਦਵਾਰ
ਉਮੀਦਵਾਰ ਦੇ ਨਾਲ ਇਕ ਹੋਰ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਜਾਂਦਾ ਹੈ। ਇਸ ਨੂੰ ਕਵਰਿੰਗ ਜਾਂ ਬੈਕਅੱਪ ਉਮੀਦਵਾਰ ਕਿਹਾ ਜਾਂਦਾ ਹੈ। ਕਵਰਿੰਗ ਉਮੀਦਵਾਰ ਕੌਣ ਹੋਵੇਗਾ, ਇਸ ਦਾ ਫੈਸਲਾ ਪਾਰਟੀ ਦਾ ਮੁਖ ਉਮੀਦਵਾਰ ਹੀ ਕਰਦਾ ਹੈ। ਨਾਮਜ਼ਦਗੀ ਪੱਤਰ ਦੀ ਜਾਂਚ ਦੌਰਾਨ ਜੇਕਰ ਕਿਸੇ ਤਰ੍ਹਾਂ ਦਾ ਕੋਈ ਮੁਖ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਖਾਰਜ ਹੋ ਜਾਂਦਾ ਹੈ ਤਾਂ ਉਸ ਦੀ ਜਗ੍ਹਾ 'ਤੇ ਕਵਰਿੰਗ ਉਮੀਦਵਾਰ ਚੋਣ ਲੜਦਾ ਹੈ। ਜ਼ਿਆਦਾਤਰ ਉਮੀਦਵਾਰਾਂ ਦਾ ਨਾਮਜ਼ਦਗੀ ਪੱਤਰ ਸਹੀ ਪਾਇਆ ਜਾਂਦਾ ਹੈ ਤਾਂ ਨਾਮ ਵਾਪਸੀ ਦੇ ਸਮੇਂ ਕਵਰਿੰਗ ਉਮੀਦਵਾਰ ਨਾਮ ਵਾਪਸ ਲੈ ਲੈਂਦਾ ਹੈ। ਉਸੇ ਸਮੇਂ ਜਮ੍ਹਾ ਰਾਸ਼ੀ ਵੀ ਵਾਪਸ ਹੋ ਜਾਂਦੀ ਹੈ।
ਸਾਰੀਆਂ ਸੀਟਾਂ 'ਤੇ ਹਾਰਨ ਤੋਂ ਬਾਅਦ ਕੈਪਟਨ ਅਸਤੀਫਾ ਦੇਣ ਲਈ ਤਿਆਰ ਰਹਿਣ: ਸੁਖਬੀਰ
NEXT STORY