ਅੰਮ੍ਰਿਤਸਰ, (ਨੀਰਜ)- ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚ ਸੁਰੱਖਿਆ ਫੋਰਸ ਹੱਥ ਵੱਡੀ ਸਫਲਤਾ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਐੱਸ.ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਅਵਨ ਬਸੁ ਦੇ ਇਲਾਕੇ 'ਚ 3 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਲਗਭਗ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ. ਨੇ ਫਿਲਹਾਲ ਹੈਰੋਇਨ ਦੇ ਪੈਕਟਾਂ ਨੂੰ ਜ਼ਬਤ ਕਰ ਲਿਆ ਹੈ। ਜਾਣਕਾਰੀ ਮੁਤਾਬਕ, ਹੈਰੋਇਨ ਨੂੰ ਪੀਲੇ ਰੰਗ ਦੇ ਪੈਕੇਟ 'ਚ ਪੈਕ ਕਰਕੇ ਡਰੋਨ ਰਾਹੀਂ ਸੁੱਟਿਆ ਗਿਆ ਸੀ।
ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ 'ਚ ਸ਼ਰਧਾਲੂਆਂ 'ਤੇ ਰਾਡ ਨਾਲ ਹਮਲਾ, 5 ਜ਼ਖਮੀ
NEXT STORY