ਅੰਮ੍ਰਿਤਸਰ, (ਸੰਜੀਵ)— ਇੱਥੋਂ ਦੀ ਜੇਲ 'ਚੋਂ ਬੀਤੇ ਦਿਨੀਂ ਫਰਾਰ ਹੋਏ ਤਿੰਨ ਕੈਦੀ ਹੁਣ ਤੱਕ ਪਕੜ 'ਚ ਨਾ ਆਉਣ ਕਾਰਨ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏੇ ਇਨ੍ਹਾਂ 'ਚੋਂ ਦੋ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਤਿੰਨੋਂ ਕੈਦੀ ਕੰਧ ਤੋੜ ਕੇ ਭੱਜੇ ਸਨ।
ਜਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਜੋ ਕਿ ਸਗੇ ਭਰਾ ਹਨ ਉਨ੍ਹਾਂ ਦੀ ਭੈਣ ਪਰਮਜੀਤ ਕੌਰ ਨੂੰ ਚੋਹਲਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ, ਪੁਲਸ ਨੇ ਗੁਰਪ੍ਰੀਤ ਸਿੰਘ ਦੇ ਸਾਲੇ ਸੁਖਵਿੰਦਰ ਸਿੰਘ ਨੂੰ ਵੀ ਵੇਈ ਓਈ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ 'ਤੇ ਪਨਾਹ ਦੇਣ ਦੇ ਜੁਰਮ 'ਚ ਪਰਚਾ ਦਰਜ ਕੀਤਾ ਹੈ। ਇਹ ਸਾਰੀ ਕਾਰਵਾਈ ਅੰਮ੍ਰਿਤਸਰ 'ਚ ਇਸਲਾਮਾਬਾਦ ਥਾਣੇ ਦੇ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ 'ਚ ਕੀਤੀ ਗਈ ਹੈ। ਉੱਥੇ ਹੀ, ਤੀਜੇ ਭਗੌੜੇ ਵਿਸ਼ਾਲ ਦੇ ਪਰਿਵਾਰ 'ਚ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਗਈ ਹੈ ਕਿ ਨਹੀਂ ਇਸ ਦੀ ਫਿਲਾਹਲ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜੇਲ 'ਚੋਂ ਤਿੰਨ ਕੈਦੀ ਫਰਾਰ ਹੋਣ ਨਾਲ ਪੁਲਸ 'ਚ ਹਫੜਾ-ਦਫੜੀ ਮਚੀ ਹੋਈ ਹੈ। ਇਹ ਸਾਰੇ ਜੇਲ ਦੀ ਪਿਛਲੀ ਕੰਧ ਤੋੜ ਕੇ ਫਰਾਰ ਹੋਏ ਸਨ। ਇਸ ਮਾਮਲੇ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਨੇ ਜੇਲ ਦੇ 7 ਮੁਲਾਜ਼ਮਾਂ 'ਤੇ ਪਰਚਾ ਵੀ ਦਰਜ ਕੀਤਾ ਸੀ। ਗੁਰਪ੍ਰੀਤ ਤੇ ਜਰਨੈਲ ਚੋਰੀ ਦੇ ਕੇਸ 'ਚ ਬੰਦ ਸਨ ਅਤੇ ਵਿਸ਼ਾਲ 'ਤੇ ਬਲਾਤਕਾਰ ਦਾ ਮਾਮਲਾ ਦਰਜ ਹੈ।ਸੀ. ਸੀ. ਟੀ. ਵੀ. ਫੁਟੇਜ ਮੁਤਾਬਕ ਭੱਜਣ ਵਾਲੇ ਹਵਾਲਾਤੀਆਂ ਨੇ ਬੈਰਕ ਤੋੜਦਿਆਂ ਜੇਲ ਦੀ ਅੰਦਰੂਨੀ ਤੇ ਬਾਹਰੀ ਦੀਵਾਰ ਟੱਪੀ ਸੀ।
ਪੰਜਾਬ 'ਚ 'ਕੈਂਸਰ' ਜਿਹੀ ਭਿਆਨਕ ਬੀਮਾਰੀ ਦੇ 1235 ਮਰੀਜ਼ ਆਏ ਸਾਹਮਣੇ
NEXT STORY