ਅੰਮ੍ਰਿਤਸਰ (ਕਮਲ) : ਸੂਬਾ ਭਾਜਪਾ ਪ੍ਰਧਾਨ, ਰਾਜ ਸਭਾ ਮੈਂਬਰ ਅਤੇ ਜਲਿਆਂਵਾਲਾ ਬਾਗ ਟਰੱਸਟ ਦੇ ਟਰੱਸਟੀ ਸ਼ਵੇਤ ਮਲਿਕ ਨੇ ਜਲਿਆਂਵਾਲਾ ਬਾਗ ਨਾਲ ਸਬੰਧਤ ਪੇਸ਼ ਕੀਤੇ ਗਏ ਨੈਸ਼ਨਲ ਮੈਮੋਰੀਅਲ ਅਮੈਂਡਮੈਂਟ ਬਿੱਲ 'ਚ ਸਾਲਾਂ ਤੋਂ ਰਾਸ਼ਟਰੀ ਕਾਂਗਰਸ ਪ੍ਰਧਾਨ ਦਾ ਟਰੱਸਟ 'ਚ ਬਤੌਰ ਚੇਅਰਮੈਨ ਅਹੁਦਾ ਖਤਮ ਕਰ ਕੇ ਲੋਕ ਸਭਾ 'ਚ ਸਭ ਤੋਂ ਵੱਡੇ ਵਿਰੋਧੀ ਦਲ ਦੇ ਨੇਤਾ ਨੂੰ ਜਗ੍ਹਾ ਦੇਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਹ ਕਹਿੰਦਿਆਂ ਕਾਂਗਰਸ ਨੂੰ ਜੰਮ ਕੇ ਝਾੜ ਪਾਈ ਕਿ 72 ਸਾਲਾਂ ਤੱਕ ਕਾਂਗਰਸ ਨੇ ਜਲਿਆਂਵਾਲਾ ਬਾਗ ਦਾ ਵਿਨਾਸ਼ ਕਰ ਦਿੱਤਾ। ਮਲਿਕ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਬੇਇਨਸਾਫੀ ਅਤੇ ਵੰਸ਼ਵਾਦ ਦਾ ਅੰਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਥਾਂ 'ਤੇ ਕਿਸੇ ਵੀ ਰਾਜਨੀਤਕ ਪਾਰਟੀ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ, ਇਸ ਬਿੱਲ ਨਾਲ 72 ਸਾਲਾਂ ਬਾਅਦ ਕਾਂਗਰਸ ਪ੍ਰਧਾਨ ਦਾ ਟਰੱਸਟ 'ਚ ਜੀਵਨ ਭਰ ਲਈ ਅਹੁਦਾ ਖਤਮ ਹੋ ਗਿਆ ਹੈ।
ਮਲਿਕ ਵਲੋਂ ਜਲਿਆਂਵਾਲਾ ਬਾਗ ਨੂੰ ਵਿਕਸਿਤ ਕਰਨ ਅਤੇ ਭਾਰਤੀ ਤੇ ਵਿਦੇਸ਼ੀ ਸੈਲਾਨੀਆਂ ਨੂੰ ਇਸ ਦੇ ਇਤਿਹਾਸ ਤੋਂ ਰੂ-ਬ-ਰੂ ਕਰਵਾਉਣ ਲਈ ਲਗਾਤਾਰ ਅਣਥੱਕ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਬਾਗ 'ਚ ਇਕ ਥ੍ਰੀ-ਡੀ ਥੀਏਟਰ ਵੀ ਬਣਾਇਆ ਜਾ ਰਿਹਾ ਹੈ, ਜਿਸ ਵਿਚ 10 ਮਿੰਟ ਦੀ ਡਾਕੂਮੈਂਟਰੀ ਚੱਲੇਗੀ। ਅਮਰ ਜੋਤੀ ਦੇ ਆਸ-ਪਾਸ ਦੀ ਥਾਂ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਇਥੇ ਸਲਾਮੀ ਲਈ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਜਾਵੇਗੀ ਤਾਂ ਕਿ ਭਾਰਤ-ਪਾਕਿ ਸੀਮਾ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਦੀ ਤਰ੍ਹਾਂ ਇਥੇ ਵੀ ਸਲਾਮੀ ਪਰੇਡ ਦਾ ਪ੍ਰਬੰਧ ਕੀਤਾ ਜਾ ਸਕੇ ਤੇ ਸ਼ਹੀਦਾਂ ਨੂੰ ਰੋਜ਼ ਸਲਾਮੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਾਗ ਨੂੰ ਹੋਰ ਸੁੰਦਰ ਬਣਾਇਆ ਜਾਵੇਗਾ, ਜਿਸ ਵਿਚ ਲਾਈਟਿੰਗ, ਫੁਹਾਰੇ, ਸੰਸਾਰ ਪੱਧਰ ਦੇ ਪਖਾਨੇ ਅਤੇ ਸੁੰਦਰੀਕਰਨ ਦੇ ਹੋਰ ਕੰਮ ਕਰਵਾਏ ਜਾ ਰਹੇ ਹਨ। ਮਲਿਕ ਨੇ ਇਸ ਸਭ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਾਬਕਾ ਵਿੱਤ ਮੰਤਰੀ ਸਵ. ਅਰੁਣ ਜੇਤਲੀ, ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਤੇ ਟੂਰਿਜ਼ਮ ਮੰਤਰੀ ਪ੍ਰਹਿਲਾਦ ਪਟੇਲ ਦਾ ਧੰਨਵਾਦ ਕੀਤਾ।
... ਤੇ ਹੁਣ ਓਲਡ ਜੀ. ਟੀ. ਰੋਡ ਦੇ ਕਬਜ਼ਿਆਂ ਦੀ ਵਾਰੀ
NEXT STORY