ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪਾਕਿਸਤਾਨ 'ਚ ਸਥਿਤ ਇਤਿਹਾਸਕ ਮੰਦਰ ਕਟਾਸਰਾਜ ਦੇ ਦਰਸ਼ਨਾਂ ਲਈ ਅੱਜ ਸ਼ਰਧਾਲੂਆਂ ਦਾ ਜਥਾ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਜਾਣਕਾਰੀ ਮੁਤਾਬਕ 90 ਦੇ ਕਰੀਬ ਸ਼ਰਧਾਲੂਆਂ ਦਾ ਇਹ ਜਥਾ 6 ਦਿਨ ਦੀ ਯਾਤਰਾਂ ਲਈ ਨਿਕਲਿਆ ਹੈ। ਇਹ ਜਥਾ ਕਟਾਸਰਾਜ ਮੰਦਰ 'ਚ ਹੋਣ ਵਾਲੇ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰੇਗਾ। ਜੈਕਾਰਿਆਂ ਨਾਲ ਸ਼ਰਧਾਲੂਆਂ ਦਾ ਜਥਾ ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇ ਦੇ ਮੁਖੀ ਸ਼ਿਵ ਬਜਾਜ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਭਗਵਾਨ ਸ਼ਿਵ ਭੋਲੇ ਦੇ ਦਰਸ਼ਨਾਂ ਲਈ ਜਾਂਦੇ ਹਨ। ਸਾਲ 1982 ਤੋਂ ਕਟਾਸਰਾਜ ਮੰਦਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜਥਾ ਹਰ ਦਸੰਬਰ ਤੇ ਸ਼ਿਵਰਾਤਰੀ ਨੇੜੇ ਉਨ੍ਹਾਂ ਦੀ ਸੰਸਥਾ ਵਲੋਂ ਲਿਆ ਜਾਇਆ ਜਾਂਦਾ ਹੈ।
ਇਥੇ ਦੱਸ ਦੇਈਏ ਕਿ ਕਟਾਸਰਾਜ ਮੰਦਰ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਜ਼ਿਲਾ ਚਕਵਾਲ 'ਚ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਪੌਰਾਣਿਕ ਕਾਲ 'ਚ ਭਗਵਾਨ ਸ਼ਿਵ ਜਦੋਂ ਸਤੀ ਦੀ ਅਗਨੀ-ਸਮਾਧੀ ਤੋਂ ਕਾਫੀ ਦੁੱਖੀ ਹੋਏ ਤਾਂ ਉਨ੍ਹਾਂ ਦੇ ਹੰਝੂ ਦੋ ਥਾਂ 'ਤੇ ਡਿੱਗੇ ਸਨ। ਇੱਕ ਤੋਂ ਕਟਾਸਰਾਜ ਸਰੋਵਰ ਦਾ ਨਿਰਮਾਣ ਹੋਇਆ ਤੇ ਦੂਜੇ ਤੋਂ ਪੁਸ਼ਕਰ ਦਾ।
ਪਰਾਲੀ ਨਾਲ ਦਿੱਲੀ ਤੱਕ ਫੈਲਣ ਵਾਲੀ ਸਮੋਗ ਤੋਂ ਹੁਣ ਜਲਦੀ ਮਿਲੇਗੀ ਰਾਹਤ
NEXT STORY