ਅੰਮ੍ਰਿਤਸਰ— ਪੰਜਾਬ 'ਚ ਇਸ ਵਾਰ ਤਿਕੋਣਾ ਮੁਕਾਬਲਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਨੇਤਾ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪੰਜਾਬ 'ਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਹਨ। ਸੱਤਾ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਲਈ 59 ਸੀਟਾਂ 'ਤੇ ਜਿੱਤ ਹਾਸਲ ਕਰਨਾ ਜ਼ਰੂਰੀ ਹੈ। ਲਗਾਤਾਰ ਦਸ ਸਾਲ ਸੱਤਾ 'ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗਠਜੋੜ ਨੇ ਭਾਵੇਂ ਹੀ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੋਵੇ ਪਰ ਸਾਰੇ ਐਗਜ਼ਿਟ ਪੋਲ 'ਚ ਹਰ ਕੋਈ ਉਨ੍ਹਾਂ ਨੂੰ ਲੜਾਈ ਤੋਂ ਬਾਹਰ ਮੰਨ ਰਿਹਾ ਹੈ। ਮੁੱਖ ਲੜਾਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੰਨੀ ਜਾ ਰਹੀ ਹੈ। ਖੈਰ, ਇਹ ਅੱਜ ਪਤਾ ਚੱਲ ਜਾਵੇਗਾ ਕਿ ਪੰਜਾਬ ਦੇ ਲੋਕਾਂ ਨੇ ਕਿਹੜੀ ਪਾਰਟੀ ਨੂੰ ਤਖਤ 'ਤੇ ਬਿਠਾਉਣ ਦਾ ਫੈਸਲਾ ਕੀਤਾ ਹੈ।
ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇੱਥੇ ਸਭ ਤੋਂ ਹਾਟ ਸੀਟ ਮਜੀਠਾ ਹਲਕਾ ਹੈ, ਜਿਸ 'ਤੇ ਸਭ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ। ਮਜੀਠਾ 'ਚ ਮੁੱਖ ਮੁਕਾਬਲਾ ਬਿਕਰਮ ਮਜੀਠੀਆ (ਅਕਾਲੀ ਦਲ), ਹਿੰਮਤ ਸ਼ੇਰਗਿੱਲ (ਆਮ ਆਦਮੀ ਪਾਰਟੀ) ਅਤੇ ਲਾਲੀ ਮਜੀਠੀਆ (ਕਾਂਗਰਸ) ਵਿਚਕਾਰ ਹੈ।
ਇਸ ਤੋਂ ਇਲਾਵਾ ਦੂਜੀ ਹਾਟ ਸੀਟ ਅੰਮ੍ਰਿਤਸਰ ਪੂਰਬੀ 'ਚ ਨਵਜੋਤ ਸਿੰਘ ਸਿੱਧੂ (ਕਾਂਗਰਸ), ਸਰਬਜੋਤ ਧੰਜਲ (ਆਪ) ਅਤੇ ਰਾਜੇਸ਼ ਹਨੀ (ਭਾਜਪਾ) ਵਿਚਕਾਰ ਤਿਕੋਣਾ ਮੁਕਾਬਲਾ ਹੈ। ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ।
LIVE ਅਪਡੇਟ :
ਵਿਧਾਨ ਹਲਕਾ ਮਜੀਠਾ
ਬਿਕਰਮ ਮਜੀਠੀਆ (ਅਕਾਲੀ ਦਲ)- ਬਿਕਰਮ ਮਜੀਠੀਆ 10326 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਹਿੰਮਤ ਸ਼ੇਰਗਿੱਲ (ਆਪ)- ਆਪ ਉਮੀਦਵਾਰ 1244 ਵੋਟਾਂ ਨਾਲ ਸਭ ਤੋਂ ਪਿੱਛੇ ਹਨ।
ਲਾਲੀ ਮਜੀਠੀਆ (ਕਾਂਗਰਸ)- ਲਾਲੀ ਮਜੀਠੀਆ 6788 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ।
ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ
ਨਵਜੋਤ ਸਿੰਘ ਸਿੱਧੂ (ਕਾਂਗਰਸ)- ਕਾਂਗਰਸ ਦੇ ਉਮਦੀਵਾਰ 8343 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਸਰਬਜੋਤ ਧੰਜਲ (ਆਪ)- ਆਮ ਆਦਮੀ ਪਾਰਟੀ ਦੇ ਉਮੀਦਵਾਰ 1801 ਵੋਟਾਂ ਨਾਲ ਤੀਜੇ ਨੰਬਰ 'ਤੇ ਹਨ।
ਰਾਜੇਸ਼ ਹਨੀ (ਭਾਜਪਾ)- ਭਾਜਪਾ ਉਮੀਦਵਾਰ 2208 ਵੋਟਾਂ ਨਾਲ ਦੂਜੇ ਨੰਬਰ 'ਤੇ ਚੱਲ ਰਹੇ ਹਨ।
ਨਗਰ ਨਿਗਮ ਆਵਾਰਾ ਪਸ਼ੂਆਂ ਨੂੰ ਫੜ ਕੇ ਉਨ੍ਹਾਂ ਦੇ ਮਾਲਕਾਂ 'ਤੇ ਕਰੇ ਜੁਰਮਾਨਾ
NEXT STORY