ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਏ.ਐੱਸ.ਆਈ ਨੂੰ ਗੁਆਂਢੀਆਂ 'ਤੇ ਪੁਲਸੀਆਂ ਰੋਹਬ ਪਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਨੀਂ-ਇੱਕੀ ਕਰਦੇ ਪੁਲਸੀਏ ਦੀ ਗੁਆਂਢੀਆਂ ਨੇ ਤੌਣੀ ਚਾੜ ਦਿੱਤੀ। ਇਹ ਘਟਨਾ ਦੀਵਾਲੀ ਵਾਲੇ ਦਿਨ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ ਏ.ਐੱਸ.ਆਈ. ਸਰਬਜੀਤ ਸਿੰਘ ਦੇ ਗੁਆਂਢੀ ਰਿੰਕਲ ਦਾ ਦੋਸ਼ ਹੈ ਕਿ ਸਰਬਜੀਤ ਸਿੰਘ ਤੇ ਉਸਦੇ ਬੇਟੇ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਤੇ ਕੁੱਟਮਾਰ ਕੀਤੀ। ਦੂਜੇ ਪਾਸੇ ਇਸ ਸਬੰਧੀ ਏ.ਐੱਸ.ਆਈ. ਦਾ ਕਹਿਣਾ ਹੈ ਕਿ ਰਿੰਕਲ ਉਸ ਦੀ ਪਤਨੀ ਨੂੰ ਮੋਢਾ ਮਾਰ ਕੇ ਲੰਘਿਆ ਸੀ ਜਦੋਂ ਉਸ ਨੇ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਰਿੰਕਲ ਦੇ ਪਰਿਵਾਰ ਨੇ ਉਸ ਨੂੰ ਅੰਦਰ ਖਿੱਚ ਲਿਆ ਤੇ ਕੁੱਟਮਾਰ ਕੀਤੀ। ਸਰਬਜੀਤ ਨੇ ਇਸ ਘਟਨਾ ਨੂੰ ਪੁਰਾਣੀ ਰੰਜਿਸ਼ ਦਾ ਨਤੀਜਾ ਦੱਸਿਆ ਤੇ ਕਿਹਾ ਕਿ ਇਕ ਕੇਸ 'ਚ ਉਸ ਨੇ ਰਿੰਕਲ ਦੀ ਮਦਦ ਨਹੀਂ ਸੀ ਕੀਤੀ, ਜਿਸ ਕਰਕੇ ਉਹ ਉਸ ਨਾਲ ਖਾਰ ਖਾਂਦਾ ਹੈ।
ਦੋਵਾਂ ਹੀ ਧਿਰਾਂ ਇਕ-ਦੂਜੇ ਤੋਂ ਜਾਨ ਦਾ ਖਤਰਾ ਦੱਸ ਰਹੀਆਂ ਹਨ ਤੇ ਇਨਸਾਫ ਦੀ ਮੰਗ ਕਰ ਰਹੀਆਂ ਹਨ। ਫਿਲਹਾਲ ਬਹਿਰਹਾਲ ਪੁਲਸ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਿਹਾਅ ਕੀਤੇ ਜਾਣਗੇ 550 ਕੈਦੀ
NEXT STORY