ਅੰਮ੍ਰਿਤਸਰ (ਸੁਮਿਤ ਖੰਨਾ) : ਤਾਲਾਬੰਦੀ 'ਚ ਹੋਏ ਵਿਆਹਾਂ ਨੇ ਜਿਥੇ ਇਕ ਮਿਸਾਲ ਕਾਇਮ ਕੀਤੀ ਹੈ ਉਥੇ ਹੀ ਦੂਜੇ ਪਾਸੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਮਾਮਲਾ ਅੰਮ੍ਰਿਤਸਰ ਦਾ ਹੈ, ਜਿਥੇ ਮਹਿਕਪ੍ਰੀਤ ਨਾਂ ਦੀ ਕੁੜੀ ਦਾ ਵਿਆਹ 29 ਮਾਰਚ 2020 ਨੂੰ ਸੁਖਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਦਾਜ ਖਾਤਰ ਉਸ ਦੇ ਸਹੁਰਾ ਪਰਿਵਾਰ ਨੇ ਉਸ ਫਿਨਾਇਲ ਪਿਲਾਅ ਕੇ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋਂ: ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸਾਂਝੀ ਕੀਤੀ ਦਿਲਕਸ਼ ਵੀਡੀਓ, ਲੋਕਾਂ ਨੇ ਕਿਹਾ- ਕੀ ਮਾਰ ਹੀ ਸੁੱਟੋਗੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਦੱਸਿਆ ਕਿ ਵਿਆਹ ਤੋਂ 15 ਦਿਨ ਬਾਅਦ ਹੀ ਸਹੁਰੇ ਪਰਿਵਾਰ ਨੇ ਮੇਣੇ ਦੇਣ ਸ਼ੁਰੂ ਕਰ ਦਿੱਤੇ ਸਨ ਕਿ ਤੂੰ ਇਨੋਵਾ ਗੱਡੀ ਕਿਉਂ ਨਹੀਂ ਲੈ ਕੇ ਆਈ। ਉਸ ਨੇ ਦੱਸਿਆ ਕਿ ਪਤੀ ਕਹਿੰਦਾ ਸੀ ਕਿ ਵਿਆਹ ਤਾਲਾਬੰਦੀ 'ਚ ਹੋਣ ਕਾਰਨ ਦੋਵਾਂ ਪਰਿਵਾਰਾਂ ਦੇ ਜੋ ਪੈਸੇ ਬਚੇ ਹਨ ਉਸ ਦੀ ਆਪਾ ਵੱਡੀ ਗੱਡੀ ਲੈਂਦੇ ਹਾਂ ਤੇ ਤੂੰ ਉਹ ਪੈਸੇ ਪੇਕੇ ਘਰ ਤੋਂ ਲੈ ਕੇ ਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਮੇਰੇ 'ਤੇ ਬਹੁਤ ਤਸ਼ੱਦਦ ਢਾਹੇ ਤੇ ਪੂਰੇ ਪਰਿਵਾਰ ਨੇ ਮਿਲ ਬੇਰਹਿਮੀ ਨਾਲ ਮੇਰੀ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਮੇਰੇ ਪਿਤਾ ਨੇ ਬਹੁਤ ਸਮਝਾਇਆ ਉਨ੍ਹਾਂ ਕਿ ਜਦੋਂ ਕੋਈ ਹੋਰ ਪ੍ਰੋਗਰਾਮ ਹੋਵੇਗਾ ਤਾਂ ਉਹ ਕੋਈ ਹੋਰ ਵੱਡੀ ਚੀਜ਼ ਦੇ ਦੇਣਗੇ।
ਇਹ ਵੀ ਪੜ੍ਹੋਂ: ਹਵਸ ਦੇ ਭੁੱਖੇ ਵਿਅਕਤੀ ਦੀ ਦਰਿੰਦਗੀ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
ਇਸ ਤੋਂ ਕੁਝ ਸਮਾਂ ਬਾਅਦ ਹੀ ਉਨ੍ਹਾਂ ਨੇ ਘਰ 'ਚ ਮੈਨੂੰ ਵਾਲਾਂ ਤੋਂ ਫੜ੍ਹ ਕੇ ਜ਼ਬਰਨ ਮੇਰੇ ਮੂੰਹ 'ਚ ਫਿਨਾਇਲ ਪਾਈ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਦੌਰਾਨ ਕਿਸੇ ਤਰ੍ਹਾਂ ਮੈਂ ਆਪਣੇ ਪੇਕੇ ਘਰ ਫੋਨ ਕੀਤਾ ਤੇ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮੈਨੂੰ ਹਸਪਤਾਲ ਪਹੁੰਚਾਇਆ। ਪੀੜਤਾ ਨੇ ਕਿਹਾ ਕਿ ਇਸ ਸਬੰਧੀ ਉਹ ਪੁਲਸ ਨੂੰ ਵੀ ਸ਼ਿਕਾਇਤ ਦੇ ਚੁੱਕੀ ਹਨ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਸ ਨੇ ਮੰਗ ਕੀਤੀ ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ।
ਇਹ ਵੀ ਪੜ੍ਹੋਂ: ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਲੰਗਾਹ ਨੇ ਕੀਤਾ ਅੰਮ੍ਰਿਤ ਪਾਨ, SGPC ਦੇ 3 ਮੁਲਾਜ਼ਮ ਮੁਅੱਤਲ
ਦਰਿੰਦਗੀ ਦੀਆਂ ਹੱਦਾਂ ਪਾਰ, ਮਾਂ ਨਾਲ ਸੁੱਤੀ ਮਾਸੂਮ ਨੂੰ ਅਗਵਾ ਕਰ ਗੁਆਂਢੀ ਨੇ ਬਣਾਇਆ ਹਵਸ ਦਾ ਸ਼ਿਕਾਰ
NEXT STORY