ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ 300 ਰੁਪਏ ਦੇ ਬਦਲੇ ਜਿਗਰੀ ਯਾਰਾਂ ਵਲੋਂ ਯਾਰ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਵਿਸ਼ਾਲ 28 ਜੂਨ ਦਾ ਲਾਪਤਾ ਸੀ। ਉਸ ਦੀ ਕਾਫ਼ੀ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਜਿਨ੍ਹਾਂ 'ਤੇ ਸ਼ੱਕ ਸੀ ਉਨ੍ਹਾਂ ਦੇ ਨਾਮ ਵੀ ਪੁਲਸ ਨੂੰ ਦੱਸੇ ਪਰ ਡੇਢ ਮਹੀਨੇ ਬਾਅਦ ਵੀ ਪੁਲਸ ਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਦੇ ਦੋਸਤ ਪੁਲਸ ਨੂੰ ਬਿਆਨ ਦਿੰਦੇ ਰਹੇ ਕਿ ਉਨ੍ਹਾਂ ਨੂੰ ਵਿਸ਼ਾਲ ਬਾਰੇ ਕੁਝ ਨਹੀਂ ਪਤਾ ਪਰ ਡੇਢ ਮਹੀਨੇ ਬਾਅਦ ਅੱਜ ਉਨ੍ਹਾਂ ਨੇ ਦੱਸਿਆ ਕਿ ਉਹ ਸਾਡੇ ਨਾਲ ਵੱਲ੍ਹਾ ਨਹਿਰ 'ਤੇ ਨਹਾਉਣ ਗਿਆ ਸੀ, ਜਿਥੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : 16 ਸਾਲਾ ਨਾਬਾਲਗ ਨੇ ਟੱਪੀਆਂ ਦਰਿੰਦਗੀਆਂ ਦੀ ਹੱਦਾਂ, ਮਾਸੂਮ ਬੱਚੀ ਨਾਲ ਕੀਤਾ ਜਬਰ-ਜ਼ਿਨਾਹ
ਪਰਿਵਾਰ ਨੇ ਦੋਸ਼ ਲਗਾਇਆ ਕਿ ਵਿਸ਼ਾਲ ਡੁੱਬ ਕੇ ਨਹੀਂ ਮਰਿਆ ਸਗੋਂ ਉਸ ਨੂੰ ਮਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਵਿਸ਼ਾਲ ਦੀ ਦੋਸਤਾਂ ਨਾਲ 300 ਰੁਪਏ ਕਰਕੇ ਲੜਾਈ ਹੋਈ ਸੀ। ਇਨ੍ਹਾਂ ਨੇ ਇਕੱਠੇ ਹੀ ਕਿਸੇ ਠੇਕੇਦਾਰ ਕੋਲ ਕੰਮ ਕੀਤਾ ਸੀ ਪਰ ਠੇਕੇਦਾਰ ਨੇ ਪੈਸੇ ਨਹੀਂ ਦਿੱਤੇ। ਇਸ ਕਰਕੇ ਉਹ ਵਿਸ਼ਾਲ ਨਾਲ ਲੜਦੇ ਸਨ ਕਿ ਤੂੰ ਸਾਨੂੰ ਕੰਮ 'ਤੇ ਲਗਵਾਇਆ ਸੀ ਤੇ ਤੂੰ ਹੀ ਸਾਨੂੰ ਹੁਣ ਪੈਸੇ ਦੇ। ਇਸ ਕਾਰਨ ਉਹ ਘਰ ਆ ਕੇ ਵੀ ਵਿਸ਼ਾਲ ਨੂੰ ਧਮਕੀਆਂ ਦੇ ਕੇ ਗਏ ਸਨ। ਇਸ ਤੋਂ ਕੁਝ ਸਮਾਂ ਬਾਅਦ ਹੀ ਉਹ ਉਸ ਨੂੰ ਆਪਣੇ ਨਾਲ ਨਹਿਰ 'ਤੇ ਨਹਾਉਣ ਲੈ ਕੇ ਗਏ ਸਨ, ਜਿਥੇ ਉਸ ਨੂੰ ਡੁਬੋਂ ਕੇ ਮਾਰ ਦਿੱਤਾ। ਇਸ ਸਬੰਧੀ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋਵੇਗਾ।
ਇਹ ਵੀ ਪੜ੍ਹੋ : ਵੱਡਾ ਹਾਦਸਾ : ਸਿਲੰਡਰ ਲੀਕ ਹੋਣ ਕਾਰਨ ਲੱਗੀ ਭਿਆਨਕ ਅੱਗ, ਅੱਧੀ ਦਰਜਨ ਲੋਕ ਝੁਲਸੇ (ਤਸਵੀਰਾਂ)
ਚਿੱਟਾ ਲੈਣ ਵਾਲੇ ASI ਦੀ ਵੀਡੀਓ ਮਾਮਲੇ 'ਤੇ 'ਕੈਪਟਨ' ਸਖ਼ਤ, ਡੀ. ਜੀ. ਪੀ. ਨੂੰ ਦਿੱਤੇ ਨਿਰਦੇਸ਼
NEXT STORY