ਅੰਮ੍ਰਿਤਸਰ (ਵੜੈਚ, ਗੁਰਪ੍ਰੀਤ) : ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਕੋਮਲ ਮਿੱਤਲ ਦੇ ਨਿਰਦੇਸ਼ਾਂ 'ਤੇ ਸਿਹਤ ਅਧਿਕਾਰੀ ਡਾ. ਅਜੇ ਕੰਵਰ ਨੇ ਆਪਣੀ ਟੀਮ ਸਮੇਤ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੈਕਿੰਗ ਮੁਹਿੰਮ ਚਲਾਈ ਤੇ ਰਾਏ ਚਿਕਨ ਹਾਊਸ ਦੀਆਂ ਬ੍ਰਾਂਚਾਂ 'ਚ ਗੰਦਗੀ ਦੇਖ ਕੇ ਚਲਾਨ ਕੱਟ ਕੇ ਕਿਹਾ ਕਿ ਉਹ ਨੋਟਿਸ ਦੇ ਕੇ 3 ਦਿਨਾਂ 'ਚ ਸੀਲਿੰਗ ਕਰਨਗੇ। ਉਕਤ ਰਾਏ ਚਿਕਨ ਦੀ ਬੱਸ ਸਟੈਂਡ ਵਾਲੀ ਬ੍ਰਾਂਚ 'ਚ ਇਕ ਮਜ਼ਦੂਰ ਦੇ ਹੱਥ ਜ਼ਖਮੀ ਸਨ, ਜੋ ਮੁਰਗਿਆਂ ਨੂੰ ਕੱਟ ਰਿਹਾ ਸੀ। ਮਜ਼ਦੂਰ ਮੀਟ 'ਤੇ ਜੁੱਤੀਆਂ ਪਾ ਕੇ ਘੁੰਮ ਰਹੇ ਸਨ।

ਇਸ ਦੌਰਾਨ ਡਾ. ਦਰਸ਼ਨ ਕਸ਼ਯਪ, ਚੀਫ ਸੈਨੇਟਰੀ ਇੰਸਪੈਕਟਰ ਮਨਿੰਦਰ ਬਾਬਾ ਤੇ ਵਿਜੇ ਗਿੱਲ ਸਮੇਤ ਪੁਲਸ ਫੋਰਸ ਮੌਜੂਦ ਸੀ। ਸਿਹਤ ਅਧਿਕਾਰੀ ਡਾ. ਕੰਵਰ ਨੇ ਟੀਮ ਸਮੇਤ ਪਹਿਲਾਂ ਚਮਰੰਗ ਰੋਡ 'ਤੇ ਛਾਪਾ ਮਾਰਿਆ, ਉਥੇ ਪਿਛਲੇ ਦਿਨ ਦਾ ਚਿਕਨ ਪਿਆ ਹੋਇਆ ਸੀ, ਪੈਰਾਂ ਹੇਠਾਂ ਫਰਸ਼ 'ਤੇ ਵੀ ਚਿਕਨ ਖਿਲਰਿਆ ਪਿਆ ਸੀ। ਡਾ. ਕਸ਼ਯਪ ਨੇ ਦੱਸਿਆ ਕਿ ਉਕਤ ਆਦਾਰਾ ਨੇ ਸਲਾਟਰਿੰਗ ਦੀ ਸਿਰਫ 10 ਹਜ਼ਾਰ ਦੀ ਰਸੀਦ ਕਟਵਾਈ ਜਾਂਦੀ ਸੀ, ਜਦਕਿ ਹਰ ਰੋਜ਼ ਜਿਥੇ 4 ਹਜ਼ਾਰ ਰੁਪਏ ਦੇ ਲਗਭਗ ਸਲਾਟਰਿੰਗ ਹੁੰਦੀ ਹੈ, ਜਿਸ ਨਾਲ ਹਰ ਮਹੀਨੇ ਲੱਖ ਰੁਪਏ ਦੀ ਸਲਾਟਰਿੰਗ ਫੀਸ 'ਚ ਨਿਗਮ ਪ੍ਰਸ਼ਾਸਨ ਦੀਆਂ ਅੱਖਾਂ 'ਚ ਧੂੜ ਪਾਈ ਜਾ ਰਹੀ ਸੀ, ਜਿਸ ਨੂੰ ਲੈ ਕੇ ਪਿਛਲੇ 3 ਸਾਲਾਂ ਦੇ ਪੈਸੇ ਉਨ੍ਹਾਂ ਨੂੰ ਦੇਣੇ ਪੈਣਗੇ।
ਲੋਕਾਂ ਨੂੰ ਦਿੱਤਾ ਰਿਹੈ ਮਰੇ ਹੋਏ ਮੁਰਗਿਆਂ ਦਾ ਮੀਟ
ਟੀਮ ਨੇ ਬੱਸ ਸਟੈਂਡ ਸਿਟੀ ਸੈਂਟਰ ਦੇ ਰਾਏ ਚਿਕਨ ਦੀ ਦੂਜੀ ਬ੍ਰਾਂਚ 'ਚ ਦਸਤਕ ਦਿੱਤੀ ਤਾਂ ਉਥੇ ਬੂਟ ਪਾ ਕੇ ਕੱਟੇ ਹੋਏ ਮੁਰਗਿਆਂ 'ਤੇ ਖੜ੍ਹੇ ਹੋ ਕੇ ਚਿਕਨ ਕੱਟਿਆ ਜਾ ਰਿਹਾ ਸੀ, ਉਥੇ ਹੀ ਗੰਦੇ ਪਾਣੀ ਨਾਲ ਕੱਟੇ ਹੋਏ ਮੁਰਗਿਆਂ ਨੂੰ ਧੋਤਾ ਜਾ ਰਿਹਾ ਸੀ। ਕੈਂਡੀ 'ਚ ਪੁਰਾਣਾ ਚਿਕਨ ਟੀਮ ਤੋਂ ਕੱਢਿਆ ਵੀ ਨਹੀਂ ਗਿਆ ਅਤੇ ਬਦਬੂ ਨਾਲ ਬੁਰਾ ਹਾਲ ਸੀ। ਇਸ ਦੌਰਾਨ ਸਿਹਤ ਅਧਿਕਾਰੀ ਨੇ ਉਕਤ ਚਿਕਨ ਹਾਊਸ ਦੇ ਮਾਲਕ ਨੂੰ ਜੰਮ ਕੇ ਫਿਟਕਾਰ ਲਾਈ ਤੇ ਕਿਹਾ ਕਿ ਜੋ ਉਨ੍ਹਾਂ ਨੂੰ ਸਲਾਟਰਿੰਗ ਫੀਸ ਬਾਰੇ ਅੱਖਾਂ 'ਚ ਧੂੜ ਪਾਈ ਜਾ ਰਹੀ ਹੈ, ਉਹ ਬਰਦਾਸ਼ਤ ਨਹੀਂ ਹੈ, ਉਥੇ ਹੀ ਮੁਰਗਿਆਂ ਨੂੰ ਕੱਟਣ ਵਾਲੇ ਮਜ਼ਦੂਰਾਂ ਦੀ ਹਾਲਤ ਵੀ ਬਹੁਤ ਖ਼ਰਾਬ ਸੀ ਅਤੇ ਇਕ ਮਜ਼ਦੂਰ ਦੀ ਉਂਗਲੀ ਕੱਟੀ ਹੋਈ ਸੀ, ਉਨ੍ਹਾਂ ਹੱਥਾਂ ਨਾਲ ਮੁਰਗਿਆਂ ਨੂੰ ਕੱਟਿਆ ਜਾ ਰਿਹਾ ਸੀ, ਜਿਸ ਨਾਲ ਸਿਹਤ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਕਿ ਕਿਵੇਂ ਪੈਸਿਆਂ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਕਤ ਤਿੰਨਾਂ ਬ੍ਰਾਂਚਾਂ ਤੋਂ ਨਿਗਮ ਨੂੰ ਪਿਛਲੇ 3 ਸਾਲਾਂ 'ਚ 25 ਤੋਂ 30 ਲੱਖ ਰੁਪਏ ਦੀ ਸਲਾਟਰਿੰਗ ਫੀਸ ਦੀ ਰਿਕਵਰੀ ਹੋਵੇਗੀ।

ਉਥੇ ਬੱਸ ਸਟੈਂਡ ਸਥਿਤ ਸ਼ਹੀਦ ਊਧਮ ਸਿੰਘ ਮਾਰਕੀਟ 'ਚ ਰਾਏ ਚਿਕਨ ਹਾਊਸ 'ਚ ਛਾਪੇਮਾਰੀ ਦੌਰਾਨ ਗੰਦਗੀ ਦਾ ਆਲਮ ਦੇਖਿਆ ਗਿਆ, ਉਥੇ ਕੁਝ ਮਰੇ ਹੋਏ ਮੁਰਗਿਆਂ ਦਾ ਮੀਟ ਵੀ ਬਰਾਮਦ ਹੋਇਆ, ਜਿਸ ਨਾਲ ਸਿਹਤ ਅਧਿਕਾਰੀ ਨੇ ਸਾਰੇ ਮੀਟ 'ਤੇ ਫਰਨੈਲ ਪਾ ਕੇ ਨਸ਼ਟ ਕਰਵਾਇਆ। ਮਹਾ ਸਿੰਘ ਗੇਟ ਚੌਕ 'ਤੇ ਏ. ਸੀ. ਚਿਕਨ ਹਾਊਸ ਅਤੇ ਗੋਲਡਨ ਫਰੈੱਸ਼ ਫੂਡ 'ਚ ਵੀ ਚੈਕਿੰਗ ਕੀਤੀ ਗਈ, ਜਿਸ ਵਿਚ ਉਨ੍ਹਾਂ ਪੁਰਾਣੇ ਚਿਕਨ 'ਤੇ ਫਰਨੈਲ ਪਾ ਕੇ ਨਸ਼ਟ ਕਰਵਾ ਦਿੱਤਾ, ਉਥੇ ਹੀ ਉਨ੍ਹਾਂ ਨੇ ਪੰਜਾਂ ਸੰਸਥਾਵਾਂ ਦੇ ਚਲਾਨ ਕੱਟ ਦਿੱਤੇ ਅਤੇ ਟੀਮ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ। ਰਾਏ ਚਿਕਨ, ਮਹਾ ਸਿੰਘ ਗੇਟ ਤੇ ਏ. ਸੀ. ਚਿਕਨ ਬਾਰ 'ਚ ਜਦੋਂ ਟੀਮ ਪਹੁੰਚੀ ਤਾਂ ਉਕਤ ਸੰਸਥਾਵਾਂ ਦੇ ਮਾਲਕਾਂ ਨੇ ਸਿਹਤ ਅਧਿਕਾਰੀ ਨਾਲ ਗੱਲ ਕਰਵਾਉਣੀ ਚਾਹੀ ਅਤੇ ਕਿਹਾ ਕਿ ਪ੍ਰਧਾਨ ਜੀ, ਤੁਹਾਡੇ ਹੈਲਥ ਡਿਪਾਰਟਮੈਂਟ ਵਾਲੇ ਆਏ ਨੇ, ਜ਼ਰਾ ਦੇਖੋ ਤੇ ਸਿਹਤ ਅਧਿਕਾਰੀ ਨੇ ਕਿਸੇ ਨਾਲ ਫੋਨ 'ਤੇ ਗੱਲ ਨਹੀਂ ਕੀਤੀ ਅਤੇ ਸਾਰਿਆਂ ਦੇ ਚਲਾਨ ਕੱਟ ਦਿੱਤੇ।

ਪੰਜਾਬ 'ਚ ਜੀ. ਐੱਸ. ਟੀ. ਮਾਲੀਆ ਇਕੱਠਾ ਕਰਨ 'ਚ ਆਈ ਵੱਡੀ ਗਿਰਾਵਟ
NEXT STORY