ਗੁਰਦਾਸਪੁਰ (ਹਰਮਨ) - ਗੁਰਦਾਸਪੁਰ ਨੇੜਲੇ ਪਿੰਡ ਗੋਹਤ ਪੋਖਰ ਨਾਲ ਸਬੰਧਤ ਦੋ ਭੈਣਾਂ ਦੇ ਇਕਲੌਤੇ ਭਰਾ ਵਲੋਂ ਮਾਂ ਦੀ ਮਾਮੂਲੀ ਝਿੜਕ ਕਾਰਨ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ 13 ਦਿਨਾਂ ਬਾਅਦ ਬੱਬੇਹਾਲੀ ਪੁੱਲ ਨੇੜਿਓਂ ਨਹਿਰ ’ਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਮਰ 15 ਸਾਲ ਪੁੱਤਰ ਨਿਸ਼ਾਨ ਸਿੰਘ ਵਾਸੀ ਗੋਹਤ ਪੋਖਰ ਵਜੋਂ ਹੋਈ ਹੈ, ਜੋ ਦੋ ਭੈਣਾਂ ਦਾ ਇਕੱਲੌਤਾ ਭਰਾ ਸੀ। ਮ੍ਰਿਤਕ ਗੁਰਪ੍ਰੀਤ ਨੇ ਹਾਲ ਹੀ ਵਿੱਚ ਕਰੀਬ 100 ਫੀਸਦੀ ਨੰਬਰ ਲੈ ਕੇ ਦਸਵੀਂ ਜਮਾਤ ਪਾਸ ਕੀਤੀ ਸੀ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦਾ ਕਹਿਰ ਜਾਰੀ, 2 ਮਰੀਜ਼ ਹੋਰ ਆਏ ਸਾਹਮਣੇ
ਮਿਲੀ ਜਾਣਕਾਰੀ ਅਨੁਸਾਰ ਉਕਤ ਮੁੰਡੇ ਦੇ ਪਰਿਵਾਰ ਦੀ ਮਾਲੀ ਹਾਲਤ ਵੀ ਜ਼ਿਆਦਾ ਚੰਗੀ ਨਹੀਂ ਹੈ, ਜਿਸ ਕਾਰਨ ਮਾਤਾ-ਪਿਤਾ ਨੂੰ ਆਪਣੇ ਇਸ ਮੁੰਡੇ ਤੋਂ ਵੱਡੀਆਂ-ਵੱਡੀਆਂ ਉਮੀਦਾਂ ਸਨ। ਬੀਤੇ ਕੁਝ ਦਿਨਾਂ ਤੋਂ ਉਹ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰ ਰਿਹਾ ਸੀ। ਮੋਬਾਇਲ ਦੀ ਜ਼ਿਆਦਾ ਵਰਤੋਂ ਕੀਤੇ ਜਾਣ ਕਾਰਨ ਮਾਂ ਨੇ ਉਸ ਨੂੰ ਮਾਮੂਲੀ ਜਿਹਾ ਝਿੜਕ ਦਿੱਤਾ, ਜਿਸ ਤੋਂ ਬਾਅਦ ਉਸ ਨੇ ਖ਼ੁਦਕੁਸ਼ੀ ਕਰ ਲਈ।
ਪੜ੍ਹੋ ਇਹ ਵੀ ਖ਼ਬਰ - ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਨਹੀਂ ਜਾਵੇਗਾ ‘ਪਾਕਿਸਤਾਨ’
ਦੱਸਿਆ ਜਾ ਰਿਹਾ ਹੈ ਕਿ ਇਸੇ ਝਿੜਕ ਤੋਂ ਨਰਾਜ਼ ਹੋ ਕੇ ਉਹ ਆਪਣਾ ਸਾਈਕਲ ਲੈ ਕੇ ਘਰੋਂ ਚਲਾ ਗਿਆ। ਜਦੋਂ ਉਹ ਘਰ ਨਾ ਆਇਆ ਤਾਂ ਭਾਲ ਕਰਨ ’ਤੇ ਗਾਜੀਕੋਟ ਨੇੜੇ ਨਹਿਰ ਕਿਨਾਰੇ ਤੋਂ ਉਸ ਦਾ ਸਾਈਕਲ ਬਰਾਮਦ ਹੋਇਆ ਸੀ। ਪੁਲਸ ਨੇ ਉਸ ਦਿਨ ਤੋਂ ਹੀ ਉਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਗੁਰਪ੍ਰੀਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਬੱਬੇਹਾਲੀ ਪੁਲ ਨੇੜੇ ਨਹਿਰ ’ਤੇ ਬਣੇ ਪਾਵਰਹਾਊਸ ਤੋਂ ਪਹਿਲਾਂ ਉਸ ਦੀ ਲਾਸ਼ ਬਰਾਮਦ ਹੋ ਗਈ ਹੈ, ਜਿਸ ਤਹਿਤ ਪੁਲਸ ਨੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ
ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਈ ਜਨਾਨੀ ਤੋਂ 28 ਲੱਖ ਦਾ ਸੋਨਾ ਜ਼ਬਤ
NEXT STORY