ਅੰਮ੍ਰਿਤਸਰ(ਸਫਰ)— 2018 ਦੀ ਆਖਰੀ ਤਰੀਕ 31 ਦਸੰਬਰ ਸੋਮਵਾਰ ਨੂੰ ਪਈ ਤਾਂ ਮੰਦਰਾਂ ਵਿਚ ਬਾਬਾ ਭੋਲ਼ੇ ਨਾਥ ਦੇ ਦਰਸ਼ਨਾਂ ਲਈ ਭੀੜ ਉਮੜ ਪਈ। ਨਵੇਂ ਸਾਲ ਦਾ ਪਹਿਲਾ ਸੂਰਜ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਸ੍ਰੀ ਹਰਿਮੰਦਿਰ ਸਾਹਿਬ 'ਚ ਅਰਦਾਸ ਕਰਨ ਲਈ ਸ਼ਰਧਾਲੂਆਂ ਦਾ ਜਿਥੇ ਤਾਂਤਾ ਉਮੜ ਪਿਆ ਉਥੇ ਹੀ ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਤੋਂ ਲੈ ਕੇ ਪੁਲਸ ਪ੍ਰਸ਼ਾਸਨ ਵੀ ਤਿਆਰੀਆਂ 'ਚ ਕਈ ਦਿਨਾਂ ਤੋਂ ਲੱਗਾ ਹੈ। ਇਸ ਵਿਚ ਪੰਚਾਇਤੀ ਚੋਣਾਂ ਤੋਂ ਲੈ ਕੇ ਰਿਜ਼ਲਟ ਤੱਕ ਪੰਜਾਬ ਪੁਲਸ ਨੂੰ ਨਵੇਂ ਸਾਲ ਦੇ ਦੌਰਾਨ ਜਿਥੇ ਸੁਰੱਖਿਆ ਕਾਰਨ ਭੱਜ ਦੌੜ ਨੀਤੀ ਅਪਣਾਉਣੀ ਪਈ ਉਥੇ ਹੀ 'ਜਗਬਾਣੀ' ਦੇ ਰੰਗ ਮੰਚ ਤੋਂ ਗੁਰੂ ਨਗਰੀ ਨੇ ਅਰਦਾਸ ਕੀਤੀ ਹੈ ਕਿ ਦੇਸ਼ ਖੁਸ਼ਹਾਲ ਰਹੇ, ਪੰਜਾਬ ਦਾ ਵਿਕਾਸ ਹੋਵੇ। 2018 ਨੂੰ ਅਲਵਿਦਾ ਕਹਿਣ ਅਤੇ 2019 ਦਾ ਵੈਲਕਮ ਕਰਨ ਲਈ ਸੜਕਾਂ ਤੋਂ ਲੈ ਕੇ ਫਾਈਵ ਸਟਾਰ ਹੋਟਲਾਂ ਤੱਕ ਵੱਖ-ਵੱਖ ਪਾਰਟੀਆਂ ਵਿਚ ਜਿਥੇ ਨਵੇਂ ਸਾਲ ਦਾ ਜਸ਼ਨ ਮਨਾਇਆ ਗਿਆ ਉਥੇ ਹੀ ਸਿਆਸਤ ਨਾਲ ਜੁੜੇ ਚਿਹਰਿਆਂ ਨੇ ਵੀ ਨਵੇਂ ਸਾਲ ਨੂੰ ਆਪਣੇ-ਆਪਣੇ ਢੰਗ ਨਾਲ ਸੈਲੀਬਰੇਟ ਕੀਤਾ।

ਹਰ ਪਾਸੇ ਜਿਥੇ ਨਵੇਂ ਸਾਲ ਨੂੰ ਲੈ ਕੇ ਖੁਸ਼ੀਆਂ ਦੇ ਗੀਤ ਵਜ ਰਹੇ ਸਨ, ਉਥੇ ਹੀ ਵੱਡੇ-ਵੱਡੇ ਹੋਟਲਾਂ ਤੋਂ ਲੈ ਕੇ ਰੈਸਟੋਰੈਂਟਾਂ ਵਿਚ ਨਵੇਂ ਸਾਲ ਦੀਆਂ ਵਧਾਈਆਂ ਦੇ ਸਮਾਰੋਹ ਕਈ ਦਿਨਾਂ ਤੋਂ ਚੱਲ ਰਹੇ ਸਨ, ਜਿਸ ਦਾ ਫਾਇਨਲ ਰਾਊਂਡ 31 ਦਸੰਬਰ ਦੇ ਰਾਤ 12 ਵਜੇ ਆਇਆ। ਜਿਵੇਂ ਹੀ ਰਾਤ ਦੇ 12 ਵੱਜੇ 'ਖੁਸ਼ੀਆਂ ਨਾਲ ਹਰ ਚਿਹਰਾ ਨੱਚ ਉੱਠਿਆ, ਵਧਾਈਆਂ ਦੇ ਸੁਨੇਹੇ ਸੋਸ਼ਲ ਮੀਡੀਆ 'ਤੇ ਆਉਣ, ਜਾਣ ਲੱਗੇ।

ਜਨਮ ਦਿਨ ਅਤੇ ਵਿਆਹ ਦਾ ਜਸ਼ਨ ਨਵੇਂ ਸਾਲ ਨਾਲ ਮਨਾਇਆ :
ਰਾਮ ਨਗਰ ਕਾਲੋਨੀ ਨਿਵਾਸੀ ਓ.ਬੀ.ਸੀ. ਬੈਂਕ 'ਚ ਚੰਗੇ ਅਹੁਦੇ 'ਤੇ ਕੰਮ ਕਰਨ ਵਾਲੇ ਚੰਦਰੇਸ਼ ਤਿਵਾੜੀ ਦਾ ਜਨਮ ਦਿਨ 1 ਜਨਵਰੀ ਨੂੰ ਹੁੰਦਾ ਹੈ। ਅਜਿਹੇ ਵਿਚ ਉਹ ਆਪਣਾ ਜਨਮ ਦਿਨ 1 ਦਿਨ ਪਹਿਲਾਂ 31 ਦਸੰਬਰ ਨੂੰ ਹੀ ਮਨਾ ਲੈਂਦੇ ਹਨ। ਹਾਲ ਵਿਚ ਹੀ ਸਰਬਜੀਤ ਸਿੰਘ ਦਾ ਵਿਆਹ ਛਵੀ ਨਾਲ ਹੋਇਆ ਸੀ। ਦੋਵਾਂ ਨੇ ਮਿਲ ਕੇ ਜਿੱਥੇ ਨਵੇਂ ਸਾਲ ਨੂੰ ਆਪਣੇ ਵਿਆਹ ਦੀ ਪਾਰਟੀ ਦੇ ਨਾਲ ਸੈਲੀਬਰੇਟ ਕੀਤਾ, ਉਥੇ ਹੀ 2019 'ਚ ਖੁਸ਼ੀਆਂ ਮਿਲਣ ਇਹ ਅਰਦਾਸ ਵੀ ਕੀਤੀ।
ਮੰਦਰਾਂ ਤੇ ਗੁਰੂਘਰਾਂ ਵਿਚ ਹੋਈ ਅਰਦਾਸ :
2019 ਨੂੰ ਲੈ ਕੇ ਜਿੱਥੇ ਸੜਕ ਤੋਂ ਫਾਈਵ ਸਟਾਰ ਹੋਟਲਾਂ ਵਿਚ ਜਸ਼ਨ ਦਾ ਮਾਹੌਲ ਦਿਸਿਆ। ਉਥੇ ਹੀ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਸ਼ਰਧਾਲੂਆਂ ਨੇ ਮੰਦਰਾਂ ਅਤੇ ਗੁਰੂਘਰਾਂ ਵਿਚ ਅਰਦਾਸ ਕੀਤੀ।
ਪੰਚਾਇਤੀ ਚੋਣਾਂ 'ਚ 80.38 ਫੀਸਦੀ ਵੋਟਰਾਂ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ
NEXT STORY