ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦਾ ਸਿਵਲ ਹਸਪਤਾਲ ਮੁੜ ਵਿਵਾਦਾਂ 'ਚ ਆ ਗਿਆ ਹੈ। ਹਸਪਤਾਲ 'ਤੇ ਇਕ ਜਨਾਨੀ ਵਲੋਂ ਦੋਸ਼ ਲਗਾਏ ਗਏ ਹਨ ਕਿ ਆਪਰੇਸ਼ਨ ਦੌਰਾਨ ਡਾਕਟਰਾਂ ਨੇ ਉਸ ਦੇ ਪੇਟ 'ਚ ਪੱਟੀਆਂ ਤੇ ਰੂੰ ਛੱਡ ਦਿੱਤੀਆਂ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਆਪਰੇਸ਼ਨ ਕਰਵਾਉਣ ਤੋਂ 4 ਮਹੀਨੇ ਬਾਅਦ ਵੀ ਉਸ ਦੀ ਸਿਹਤ ਠੀਕ ਨਹੀਂ ਹੋਈ ਤਾਂ ਉਸ ਨੇ ਐਕਰੇ ਕਰਵਾਇਆ। ਐਕਰੇ ਦੀ ਰਿਪੋਰਟ ਦੇਖਦੇ ਹੀ ਉਸ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਸ ਨੇ 6 ਮਹੀਨੇ ਪਹਿਲਾਂ ਪਿੱਤੇ ਦਾ ਆਪਰੇਸ਼ਨ ਕਰਵਾਇਆ ਸੀ। ਆਪਰੇਸ਼ਨ ਤੋਂ 15 ਦਿਨ ਬਾਅਦ ਬਹੁਤ ਜ਼ਿਆਦਾ ਦਰਦ ਹੋਣ 'ਤੇ ਡਾਕਟਰ ਨੂੰ ਦਿਖਾਇਆ ਤਾਂ ਉਨ੍ਹਾਂ ਕਿਹਾ ਕਿ 6 ਮਹੀਨੇ ਦਰਦ ਹੁੰਦੀ ਹੀ ਹੈ ਤੇ ਬਾਅਦ 'ਚ ਸਭ ਠੀਕ ਹੋ ਜਾਵੇਗਾ। ਉਨ੍ਹਾਂ ਨੇ ਦਰਦ ਤੋਂ ਮੈਨੂੰ ਦਵਾਈ ਦੇ ਦਿੱਤੇ ਪਰ ਕੋਈ ਫ਼ਰਕ ਨੇ ਪਿਆ। 4 ਮਹੀਨੇ ਬਾਅਦ ਜਦੋਂ ਬੀਤੇ ਕੱਲ੍ਹ ਐਕਸਰੇ ਕਰਵਾਇਆ ਤਾਂ ਪਿੱਤੇ 'ਚ ਪੱਟੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਅਜੇ ਤੱਕ ਕਿਸੇ ਖ਼ਿਲਾਫ਼ ਵੀ ਹਸਪਤਾਲ ਦੇ ਸੀਨੀਅਰ ਅਧਿਕਾਰੀਆਂ ਵਲੋਂ ਕਾਰਵਾਈ ਨਹੀਂ ਕੀਤੀ ਗਈ। ਡਾਕਟਰ ਸਿਰਫ਼ ਇਹ ਹੀ ਬੋਲ ਰਹੇ ਹਨ ਕਿ ਤੁਹਾਨੂੰ ਕੁਝ ਨਹੀਂ ਹੋਇਆ ਸਿਰਫ਼ ਦਰਦ ਹੀ ਹੈ।
ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ ਉਜਾੜੇ ਪਰਿਵਾਰ, ਚੜ੍ਹਦੀ ਜਵਾਨੀ ਜਹਾਨੋਂ ਦੂਰ ਗਏ ਦੋ ਨੌਜਵਾਨ
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਐੱਸ.ਐੱਮ.ਓ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਅਖ਼ਬਾਰ ਰਾਹੀਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਤੇ ਪੀੜਤ ਪਰਿਵਾਰ ਨਾਲ ਸੰਪਰਕ ਕਰਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਸੜਕ 'ਚ ਪਏ ਟੋਇਆਂ ਕਾਰਨ ਸਵਿਫਟ ਕਾਰ ਸਵਾਰ ਨੌਜਵਾਨ ਦੀ ਮੌਤ
NEXT STORY