ਅੰਮ੍ਰਿਤਸਰ : ਪਾਕਿਸਤਾਨ ਦੇ ਸਿੰਧ ਸੂਬੇ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਪਰ ਉਨ੍ਹਾਂ ਦੇ ਸੰਤਾਨ ਨਹੀਂ ਸੀ। ਉਨ੍ਹਾਂ ਨੇ ਪਕਿਸਤਾਨ ਕਈ ਸਾਲਾਂ ਤੱਕ ਇਲਾਜ ਕਰਵਾਇਆ ਕਰਵਾਇਆ ਪਰ ਉਨ੍ਹਾਂ ਦੀ ਝੋਲੀ ਨਹੀਂ ਭਰੀ। ਸੰਤਾਨ ਦੀ ਚਾਹਤ 'ਚ ਉਬ ਭਾਰਤ ਆ ਗਏ, ਜਿਥੇ ਉਨ੍ਹਾਂ ਦੀ ਮੁਰਾਦ ਪੂਰੀ ਹੋ ਗਈ। ਕੋਰੋਨਾ ਕਾਲ ਦੇ ਦੌਰਾਨ ਭਾਰਤ ਦੇ ਇੰਦੌਰ ਵਿਖੇ ਅਰਸ਼ ਚਾਵਲਾ ਨੇ ਬੱਚੇ ਨੂੰ ਜਨਮ ਦਿੱਤਾ। ਮਾਂ ਦੀ ਸੁੰਨੀ ਝੋਲੀ ਖ਼ੁਸ਼ੀਆਂ ਨਾਲ ਭਰ ਗਈ ਅਤੇ ਪਿਤਾ ਦਾ ਸੀਨਾ ਵੀ ਖ਼ੁਸ਼ੀ ਨਾਲ ਚੌੜਾ ਹੋ ਗਿਆ।
ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸਾਊਦੀ 'ਚ ਦਰਦਨਾਕ ਮੌਤ, ਧਰਤੀ ਦੀ ਹਿੱਕ ਨੂੰ ਪਾੜ ਰਹੇ ਨੇ ਭੈਣਾਂ ਦੇ ਵੈਣ
ਇਥੇ ਦੱਸ ਦੇਈਏ ਕਿ 28 ਮਈ 2019 ਨੂੰ ਅਰਸ਼ ਚਾਵਲਾ ਅਤੇ ਨਰੇਸ਼ ਚਾਵਲਾ ਪਾਕਿਸਤਾਨ ਤੋਂ ਇੰਦੌਰ ਆਏ ਸਨ। ਇਥੇ ਦੋਵਾਂ ਨੇ ਆਪਣਾ ਚੈੱਕਅਪ ਕਰਵਾਇਆ। ਡਾਕਟਰਾਂ ਨੇ ਦਵਾਈ ਸ਼ੁਰੂ ਕੀਤੀ । ਇਸ ਤੋਂ ਬਾਅਦ ਅਰਸ਼ ਚਾਵਲਾ ਗਰਭਵਤੀ ਹੋਈ। ਇਸ ਦੌਰਾਨ ਦੁਨੀਆ ਉੱਪਰ ਕੋਰੋਨਾ ਮਹਾਮਾਰੀ ਦੇ ਬੱਦਲ ਛਾ ਗਏ। ਗਰਭ ਅਵਸਥਾ 'ਚ ਅਰਸ਼ ਚਾਵਲਾ ਪਾਕਿਸਤਾਨ ਪਰਤ ਜਾਣਾ ਚਾਹੁੰਦੀ ਸੀ ਪਰ ਕੋਰੋਨਾ ਕਾਰਨ ਚਾਹੁੰਦੇ ਹੋਏ ਵੀ ਉਹ ਅਜਿਹਾ ਨਹੀਂ ਕਰ ਸਕੀ। ਭਾਰਤ 'ਚ ਹੀ 18 ਮਈ 2020 ਨੂੰ ਅਰਸ਼ ਚਾਵਲਾ ਨੇ ਪੁੱਤਰ ਨੂੰ ਜਨਮ ਦਿੱਤਾ। ਪੁੱਤਰ ਨੂੰ ਆਪਣੀ ਗੋਦ 'ਚ ਉਠਾ ਕੇ ਦੁਲਾਰਦੇ ਹੋਏ ਨਰੇਸ਼ ਚਾਵਲਾ ਦੇ ਮੂੰਹੋਂ ਭਾਰਤ ਮਾਤਾ ਦੀ ਜੈ ਨਿਕਲਿਆ ਅਤੇ ਅੱਖਾਂ ਖ਼ੁਸ਼ੀ ਨਾਲ ਭਰ ਆਈਆਂ। ਬੁੱਧਵਾਰ ਨੂੰ ਇਹ ਜੋੜੀ ਕੌਮਾਂਤਰੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਗਈ। ਉਹ ਖ਼ਾਲੀ ਹੱਥ ਆਏ ਸਨ ਪਰ ਆਪਣੀ ਝੋਲੀ ਖ਼ੁਸ਼ੀਆਂ ਨਾਲ ਭਰ ਕੇ ਆਪਣੇ ਦੇਸ਼ ਪਰਤਦੇ ਸਮੇਂ ਉਨ੍ਹਾਂ ਦੀਆਂ ਅੱਖਾਂ 'ਚ ਖ਼ੁਸ਼ੀ ਅਤੇ ਚਿਹਰੇ 'ਤੇ ਵੱਖਰੀ ਚਮਕ ਸੀ।
ਇਹ ਵੀ ਪੜ੍ਹੋ : ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ
ਰੋਡ ਸ਼ੋਅ ਦੌਰਾਨ ਬਿਕਰਮ ਮਜੀਠੀਆ ਨੇ ਕੈਪਟਨ ’ਤੇ ਲਾਏ ਰਗੜ੍ਹੇ (ਵੀਡੀਓ)
NEXT STORY