ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਪੰਚਾਇਤੀ ਚੋਣਾਂ 'ਚ ਜਿੱਤ ਹਾਸਲ ਕਰਨ ਦੀ ਖੁਸ਼ੀ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਕੁੱਕੜਾਂਵਾਲਾ 'ਚ ਜਿਵੇਂ ਹੀ ਸ਼ਾਮ ਨੂੰ 6 ਵਜੇਂ ਨਤੀਜੇ ਆਏ ਤਾਂ ਗੋਲੀਆਂ ਚਲਾ ਕੇ ਜਸ਼ਨ ਮਨਾਏ ਗਏ। ਇਸ ਪਿੰਡ ਦੇ ਕੁਲਦੀਪ ਸਿੰਘ ਨੇ ਭਾਰੀ ਵੋਟਾਂ ਨਾਲ ਜਿੱਤ ਹਾਸਲ ਕੀਤੀ ਤੇ ਪਿੰਡ ਦੇ ਸਰਪੰਚ ਬਣੇ।ਇਸ ਮੌਕੇ ਸਰਪੰਚਾਂ ਤੇ ਪੰਚਾਂ ਨੇ ਢੋਲ ਦੀ ਥਾਪ 'ਤੇ ਜਿੱਤ ਦੇ ਜਸ਼ਨ ਮਨਾਏ, ਜਿਸ ਦੌਰਾਨ ਕੁਝ ਲੋਕਾਂ ਨੇ ਗੋਲਾਂ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡ ਦੇ ਨਵੇਂ ਬਣੇ ਸਰਪੰਚ ਤੇ ਪੰਚ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਅਧੂਰੇ ਪਏ ਵਿਕਾਸ ਨੂੰ ਸਿਰੇ ਚਾੜ੍ਹਨਗੇ ਤੇ ਲੋਕਾਂ ਦੀ ਸੇਵਾ ਲਈ ਤੱਤਪਰ ਰਹਿਣਗੇ।
ਚੋਣਾਂ 'ਚ 'ਠੱਗੇ' ਗਏ ਮਨਪ੍ਰੀਤ ਬਾਦਲ, ਕਿਸੇ ਹੋਰ ਨੇ ਪਾਈ ਵੋਟ (ਵੀਡੀਓ)
NEXT STORY