ਅੰਮ੍ਰਿਤਸਰ (ਜ. ਬ.) - ਜੇਲ੍ਹ ’ਚ ਸਜ਼ਾ ਕੱਟ ਰਹੇ ਇਕ ਕੈਦੀ ਦੀ ਪੈਰੋਲ ’ਤੇ ਵੀਰਵਾਰ ਨੂੰ 12 ਤੋਂ 12:15 ਵਜੇ ਦੇ ਵਿਚਕਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਧਰਮਜੀਤ ਸਿੰਘ ਉਰਫ ਧਰਮਾ ਵਜੋਂ ਹੋਈ ਹੈ, ਜੋ ਛੇਹਰਟਾ ਦਾ ਰਹਿਣ ਵਾਲਾ ਹੈ। ਧਰਮਜੀਤ ਸਿੰਘ ਉਰਫ ਧਰਮਾ ਨੂੰ 2012 ’ਚ ਛੇਹਰਟਾ ਚੌਕ ’ਚ ਹੋਏ ਪੁਲਸ ਅਧਿਕਾਰੀ ਏ. ਐੱਸ. ਆਈ. ਰਵਿੰਦਰਪਾਲ ਸਿੰਘ ਦੇ ਕਤਲ ਕੇਸ ’ਚ ਦੋਸ਼ੀ ਠਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਰੂਹ ਕੰਬਾਊ ਹਾਦਸਾ: ਤੇਜ਼ ਰਫ਼ਤਾਰ ਥਾਰ 'ਚ ਸਵਾਰ 5 ਨੌਜਵਾਨਾਂ ਦੀ ਮੌਤ, ਉੱਡੇ ਪਰਖੱਚੇ
ਧਰਮਜੀਤ ਸਿੰਘ ਹੁਣੇ ਹੀ 12 ਸਤੰਬਰ ਨੂੰ ਫਤਾਹਪੁਰ ਕੇਂਦਰੀ ਜੇਲ੍ਹ ਤੋਂ 14 ਦਿਨਾਂ ਦੀ ਪੈਰੋਲ ’ਤੇ ਰਿਹਾਅ ਹੋਇਆ ਸੀ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸੂਤਰ ਇਸ ਵਾਰਦਾਤ ਨੂੰ ਗੈਂਗਵਾਰ ਵਜੋਂ ਦੇਖ ਰਹੇ ਹਨ। ਹਾਲਾਂਕਿ ਜੱਗੂ ਭਗਵਾਨਪੁਰੀਆ ਦੇ ਗੈਂਗ ਨੇ ਸੋਸ਼ਲ ਮੀਡੀਆ ’ਤੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਅਤੇ ਮ੍ਰਿਤਕ ਧਰਮ ਨੂੰ ਉਨ੍ਹਾਂ ਦੇ ਮੁੱਖ ਵਿਰੋਧੀ ਬੰਬੀਹਾ ਗਿਰੋਹ ਨਾਲ ਸਬੰਧਤ ਦੱਸਿਆ ਹੈ। ਹਾਲਾਂਕਿ ਇਹ ਸਾਰੀ ਘਟਨਾ ਗਲੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਭਲਕੇ ਤੋਂ ਬੰਦ ਰਹਿਣਗੇ ਸਕੂਲ-ਕਾਲਜ! 5 ਦਿਨਾਂ ਦੀਆਂ ਛੁੱਟੀਆਂ ਦਾ ਐਲਾਨ
ਜਾਣਕਾਰੀ ਅਨੁਸਾਰ ਇਹ ਘਟਨਾ ਛੇਹਰਟਾ ਖੇਤਰ ਦੇ ਦਵਾਈਆਂ ਵਾਲਾ ਬਾਜ਼ਾਰ ਖੇਤਰ ’ਚ ਵਾਪਰੀ ਹੈ। ਵੀਰਵਾਰ ਰਾਤ ਲੱਗਭਗ 12 ਵਜੇ ਧਰਮਾ ਆਪਣੇ ਘਰ ਦੇ ਬਾਹਰ ਆਪਣੀ ਕ੍ਰੇਟਾ ਕਾਰ ਪਾਰਕ ਕਰ ਰਿਹਾ ਸੀ ਕਿ ਇਕ ਮੋਟਰਸਾਈਕਲ ’ਤੇ ਸਵਾਰ 3 ਹਮਲਾਵਰ ਉਸ ਕੋਲ ਆਏ ਅਤੇ ਉਸ ’ਤੇ 7-8 ਗੋਲੀਆਂ ਚਲਾਈਆਂ, ਜਿਸ ਦੌਰਾਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਏ. ਸੀ. ਪੀ. ਸ਼ਿਵ ਦਰਸ਼ਨ ਸਿੰਘ ਸੰਧੂ ਅਤੇ ਇੰਸਪੈਕਟਰ ਵਿਨੋਦ ਸ਼ਰਮਾ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਤੋਂ ਸਾਰੇ ਸਬੂਤ ਇਕੱਠੇ ਕੀਤੇ। ਮ੍ਰਿਤਕ ਦੇਹ ਨੂੰ ਹਿਰਾਸਤ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਏ. ਸੀ. ਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਦੀ ਜਾਣਕਾਰੀ ਸਵੇਰੇ 12:15 ਵਜੇ ਮਿਲੀ।
ਇਹ ਵੀ ਪੜ੍ਹੋ : ਤਿਉਹਾਰਾਂ ਮੌਕੇ ਬੱਸ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਦੂਜੇ ਪਾਸੇ ਮ੍ਰਿਤਕ ਧਰਮ ਦੀ ਪਤਨੀ ਪ੍ਰਭਜੀਤ ਕੌਰ ਨੇ ਦੱਸਿਆ ਕਿ ਧਰਮ ਨੇ ਪਹਿਲਾਂ ਹੀ ਉਸ ਨੂੰ ਦੱਸਿਆ ਸੀ ਕਿ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਟਾਰਗੇਟ ’ਤੇ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਗੋਲੀਆਂ ਦੀ ਆਵਾਜ਼ ਸੁਣ ਕੇ ਬਾਹਰ ਆਈ ਤਾਂ ਉਸ ਦਾ ਪਤੀ ਖੂਨ ਨਾਲ ਲੱਥਪੱਥ ਪਿਆ ਸੀ। ਉਨ੍ਹਾਂ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਦੱਸਿਆ ਕਿ ਧਰਮੇ ਦੀ ਫਤਾਹਪੁਰ ਜੇਲ ਵਿਚ ਜੱਗੂ ਭਗਵਾਨਪੁਰੀਆ ਦੇ ਗੁਰਗਿਆਂ ਨਾਲ ਲੜਾਈ ਹੋਈ ਸੀ, ਜਿਸ ਕਾਰਨ ਉਸ ਨੂੰ ਗੈਂਗ ਨੇ ਨਿਸ਼ਾਨਾ ਬਣਾਇਆ। ਇਹ ਸਾਰੀ ਘਟਨਾ ਇਸੇ ਲੜਾਈ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬੀਓ ਹੋ ਜਾਓ ALERT! ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਹੁਣ...
NEXT STORY