ਅੰਮ੍ਰਿਤਸਰ— ਗੁਰੂ ਨਗਰੀ ਅੰਮ੍ਰਿਤਸਰ ਹੁਣ ਸਿਧੇ ਤੌਰ ਤੇ ਦਸਮ ਪਿਤਾ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਸਥਾਨ ਦੇ ਨਾਲ ਹਵਾਈ ਜਹਾਜ਼ ਨਾਲ ਜੁੜ ਗਈ ਹੈ। ਇਸ ਦੇ ਨਾਲ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਵਾਸਤੇ ਅੱਜ ਏਅਰ ਇੰਡੀਆ ਦੀ ਉਡਾਣ ਸ਼ੁਰੁ ਕੀਤੀ ਗਈ । ਹਫਤੇ ਦੇ ਵਿਚ 3 ਦਿਨ ਚਲਣ ਵਾਲੀ ਏਅਰ ਇੰਡੀਆ ਦੀ ਇਸ ਉਡਾਣ ਦੇ ਨਾਲ ਸੰਗਤ ਵਿਚ ਕਾਫੀ ਖੁਸ਼ੀ ਦੀ ਲਹਿਰ ਹੈ ।ਇਸ ਫਲਾਈਟ ਦੀ ਅੱਜ ਰਵਾਨਗੀ ਕੀਤੀ ਗਈ ।
ਇਸ ਮੌਕੇ ਅੰਮ੍ਰਿਤਸਰ ਦੇ ਐਮ ਪੀ ਗੁਰਜੀਤ ਸਿੰਘ ਔਜਲਾ ਮੁੱਖ ਤੌਰ ਤੇ ਮੌਜੂਦ ਹੋਏ ਅਤੇ ਉਹ ਖੁਦ ਇਸ ਫਲਾਈਟ ਵਿਚ ਪਟਨਾ ਸਾਹਿਬ ਲਈ ਸੰਗਤ ਦੇ ਨਾਲ ਰਵਾਨਾ ਹੋਏ । ਇਸ ਮੌਕੇ ਐਸ ਜੀ ਪੀ ਸੀ ਤੇ ਕਈ ਧਾਰਮਿਕ ਸੰਸਥਾਵਾਂ ਵਲੋਂ ਇਸ ਵਿਚ ਸ਼ਮੁਲੀਅਤ ਕੀਤੀ ਗਈ ਅਤੇ ਜੈਕਾਰਿਆਂ ਦੀ ਗੂੰਜ ਦੇ ਨਾਲ ਸੰਗਤ ਰਵਾਨਾ ਹੋਈ । ਇਸ ਮੌਕੇ ਐਮ ਪੀ ਔਜਲਾ ਦਾ ਆਖਣਾ ਹੈ ਕਿ ਇਸ ਹਵਾਈ ਸੇਵਾ ਦੇ ਨਾਲ ਗੁਰੂ ਘਰ ਆਣ ਵਾਲੀ ਸੰਗਤ ਨੂੰ ਕਾਫੀ ਫਾਇਦਾ ਮਿਲੇਗਾ। ਇਸ ਦਾ ਕਿਰਾਏ ਥੋੜ੍ਹੇ ਜ਼ਿਆਦਾ ਹਨ ਅਤੇ ਇਸ ਨੂੰ ਘਟਾਉਣ ਵਾਸਤੇ ਉਹ ਕੇਂਦਰ ਦੀ ਸਰਕਾਰ ਨਾਲ ਗੱਲ ਕਰਨਗੇ । ਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਨੇ ਵੀ ਇਸ ਮੌਕੇ ਵਧਾਈ ਦਿੱਤੀ ਅਤੇ ਸੰਗਤ ਦਾ ਆਖਣਾ ਹੈ ਕਿ ਉਹ ਖੁਸ਼ ਨੇ ਕਈ ਉਹ ਜਹਾਜ ਰਾਹੀਂ ਪਟਨਾ ਸਾਹਿਬ ਜਾ ਰਹ ਹਨ । ਇਸ ਮੌਕੇ ਪਟਨਾ ਸਾਹਿਬ ਦੇ ਜੱਥੇਦਾਰ ਸਾਹਿਬ ਨੇ ਵੀ ਇਸ ਫਲਾਈਟ ਦੀ ਕਾਮਯਾਬੀ ਲਈ ਅਰਦਾਸ ਕੀਤੀ।
ਦੀਵਾਲੀ 'ਤੇ ਕਾਂਗਰਸ ਭੁੱਲੀ, ਆਪ ਨੇ ਵੰਡੇ ਸਮਾਰਟਫੋਨ! (ਵੀਡੀਓ)
NEXT STORY