ਅਮ੍ਰਿਤਸਰ— ਦਰਦਨਾਕ ਰੇਲ ਹਾਦਸੇ ਤੋਂ ਬਾਅਦ ਰਾਜ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਡਾ: ਨਵਜੋਤ ਸਿੱਧੂ ਖਿਲਾਫ ਸੜਕਾਂ 'ਤੇ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਸੈਂਕੜੇ ਪ੍ਰਭਾਵਿਤ ਪਰਿਵਾਰਾਂ ਵਲੋਂ ਰੇਲ ਹਾਦਸੇ ਲਈ ਸਿੱਧੂ ਜੋੜੀ ਨੂੰ ਕਸੂਰਵਾਰ ਠਹਿਰਾਉਂਦਿਆਂ ਇਕ ਜ਼ਬਰਦਸਤ ਰੋਸ ਮਾਰਚ ਉਪਰੰਤ ਸਿਧੂ ਜੋੜੀ ਦੇ ਪੁਤਲੇ ਫੂਕੇ ਗਏ।
ਇਸ ਸੰਬੰਧੀ ਪ੍ਰੋ: ਸਰਚਾਂਦ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਥੇ ਗੋਲਡਨ ਐਵੀਨਿਊ ਰਾਮਤਲਾਈ ਤੋਂ ਜੋੜਾ ਫਾਟਕ ਲਈ ਇਕ ਘੰਟੇ ਤਕ ਚੱਲੇ। ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਸਿੱਧੂ ਜੋੜੀ ਖਿਲਾਫ ਹੱਥਾਂ 'ਚ ਬੈਨਰ ਚੁੱਕ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਪੁਲਸ ਵਲੋਂ ਰੋਕੇ ਜਾਣ ਕਾਰਨ ਰੇਲ ਹਾਦਸੇ ਵਾਲੇ ਸਥਾਨ 'ਤੇ ਪਹੁਚਣ ਤੋਂ ਪਹਿਲਾਂ ਹੀ ਸਿੱਧੂ ਜੋੜੀ ਦੇ ਪੁਤਲੇ ਫੂਕੇ ਗਏ । ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ 'ਤੋਂ ਬਰਖਾਸਤ ਕਰਦਿਆਂ ਤੁਰੰਤ ਗ੍ਰਿਫਤਾਰ ਕਰਨ, ਪੀੜਤ ਪਰਿਵਾਰਾਂ ਨੂੰ ਇਕ ਇਕ ਕਰੋੜ ਮੁਆਵਜ਼ਾ ਅਤੇ ਪਰਿਵਾਰਕ ਮੈਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ ਗਈ। ਰੋਸ ਮਾਰਚ ਦੌਰਾਨ, ਵੀ ਵਾਂਟ ਜਸਟਿਸ, ਇਹ ਕੀ ਹੋਇਆ ਸਿੱਧੂ ਮੋਇਆ, ਨਵਜੋਤ ਸਿੱਧੂ ਮੁਰਦਾਬਾਦ ਅਤੇ ਨਵਜੋਤ ਸਿੱਧੂ ਹਾਏ-ਹਾਏ ਆਦਿ ਨਾਅਰਿਆਂ ਰਾਹੀਂ ਜੋਸ਼ ਅਤੇ ਰੋਸ ਨਾਲ ਅਸਮਾਨ ਗੂੰਜਾਈ ਰੱਖਿਆ। ਇਸ ਮੌਕੇ ਇਸਤਰੀਆਂ ਵਲੋਂ ਸਿੱਧੂ ਜੋੜੀ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਜ਼ੋਸ਼ੀ, ਗਿਲ ਅਤੇ ਟਿਕਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਦਰਦਨਾਕ ਹਾਦਸਾ ਭੁਲਣਯੋਗ ਨਹੀਂ ਹੈ।
ਸਰਚਾਂਦ ਨੇ ਕਿਹਾ ਕਿ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ੀਅਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ । ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਸਿਧੂ ਜੋੜੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੀ ਆਵਾਜ਼ ਨੂੰ ਕੁਚਲਣ ਨਹੀਂ ਦਿਤਾ ਜਾਵੇਗਾ। ਉਹਨਾਂ ਹਰ ਤਰਾਂ ਸਬੂਤ ਮੌਜੂਦ ਹੋਣ ਦੇ ਬਾਵਜੂਦ ਦੋਸ਼ੀ ਕਾਂਗਰਸ ਆਗੂਆਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਨੂੰ ਆੜੇ ਹੱਥੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਇਸ ਮੁੱਦੇ 'ਤੇ ਅੰਦੋਲਨ ਤੇਜ਼ ਕਰੇਗਾ । ਇਸ ਮੌਕੇ ਭਾਜਪਾ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜਨਰਲ ਸਕਤਰ ਤਲਬੀਰ ਸਿੰਘ ਗਿਲ, ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਮੰਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਡਾ: ਦਲਬੀਰ ਸਿੰਘ ਵੇਰਕਾ, ਰਣਬੀਰ ਸਿੰਘ ਰਾਣਾ ਲੋਪੋਕੇ, ਕਿਰਨਪ੍ਰੀਤ ਸਿੰਘ ਮੋਨੂ, ਅਜੈਬੀਰ ਸਿੰਘ ਰੰਧਾਵਾ, ਦਿਲਬਾਗ ਸਿੰਘ ਵਡਾਲੀ, ਭਾਈ ਰਾਮ ਸਿੰਘ, ਮੇਜਰ ਸ਼ਿਵੀ, ਦਿਲਬਾਗ ਕੌਸਲਰ ਮੌਜੂਦ ਸਨ
ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਨੇ ਵੰਡੀ ਰਾਹਤ ਰਾਸ਼ੀ
NEXT STORY