ਅੰਮ੍ਰਿਤਸਰ (ਜ. ਬ.) : 19 ਅਕਤੂਬਰ ਇਹ ਉਹ ਤਾਰੀਖ ਹੈ ਜਿਸ ਨੇ 2018 'ਚ ਜੌੜਾ ਫਾਟਕ 'ਚ ਦੁਸਹਿਰੇ ਦੌਰਾਨ ਰਾਵਣ ਨੂੰ ਅੱਗ ਲਾਉਣ ਮੌਕੇ ਅਜਿਹੀ ਤਬਾਹੀ ਮਚਾਈ ਕਿ 1 ਸਾਲ ਬੀਤਣ ਤੋਂ ਬਾਅਦ ਵੀ ਇਸ ਤਾਰੀਖ ਨੇ ਜੋੜਾ ਫਾਟਕ ਦੇ ਆਲੇ-ਦੁਆਲੇ ਦੇ ਘਰਾਂ 'ਚ ਚੁੱਲ੍ਹਾ ਨਹੀਂ ਬਲਣ ਦਿੱਤਾ। ਰਾਤ ਭਰ ਚਿੰਤਾ ਰਾਮ ਦਾ ਪਰਿਵਾਰ ਇਸ ਚਿੰਤਾ 'ਚ ਡੁੱਬਿਆ ਰਿਹਾ ਕਿ ਕਦੋਂ ਅਜਿਹਾ ਸਵੇਰਾ ਹੋਵੇਗਾ ਕਿ ਪੁੱਤਰ ਰਾਜਕੁਮਾਰ ਜੋ ਜ਼ਖ਼ਮੀ ਹੋ ਗਿਆ ਸੀ ਉਹ ਆਪਣੇ ਕਦਮਾਂ 'ਤੇ ਚੱਲਦਾ ਹੋਇਆ ਰੋਜ਼ੀ-ਰੋਟੀ ਦੀ ਤਲਾਸ਼ ਵਿਚ ਜਾਵੇਗਾ। ਬੁਧਈ ਨਾਂ ਦਾ ਵਿਅਕਤੀ ਤਾਂ ਰੋ-ਰੋ ਕੇ ਪਾਗਲ ਹੋ ਗਿਆ ਹੈ। ਹੀਰਾ ਲਾਲ ਬੇਟੇ ਕਰਣ ਦੀ ਸੱਟ 'ਤੇ ਕਹਿੰਦਾ ਹੈ ਕਿ ਸਭ ਸਿਆਸਤ ਦਾ ਕਸੂਰ ਹੈ। 1 ਸਾਲ ਬਾਅਦ ਵੀ ਸਾਡੇ ਘਰਾਂ ਵਿਚ ਸੋਗ ਪਿਆ ਹੈ, ਜਿਨ੍ਹਾਂ ਕਾਰਣ ਇਹ ਸਭ ਕੁੱਝ ਹੋਇਆ ਹੈ, ਉਹ ਮਜ਼ੇ ਨਾਲ ਰਹਿ ਰਹੇ ਹਨ।
19 ਅਕਤੂਬਰ ਦੀ ਰਾਤ ਭਾਰੀ ਬੀਤੀ ਜੌੜਾ ਫਾਟਕ ਪੀੜਤਾਂ ਦੀ
ਜੌੜਾ ਫਾਟਕ ਦੇ ਆਲੇ-ਦੁਆਲੇ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਜੁੜੇ ਲੋਕ ਰਹਿੰਦੇ ਹਨ। ਕੁੱਝ ਪਰਿਵਾਰ ਤਾਂ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਛੱਡ ਆਪਣੇ ਪਿੰਡ ਜਾ ਵਸੇ। ਕੁੱਝ ਪਰਿਵਾਰਾਂ 'ਚ ਮੌਤ ਦੀ ਰਕਮ 5-5 ਲੱਖ 'ਤੇ ਵਿਵਾਦ ਛਿੜਿਆ ਹੈ। ਕੁੱਝ ਪਰਿਵਾਰਾਂ 'ਚ ਬੇਟੇ ਦੀ ਮੌਤ ਤੋਂ ਬਾਅਦ ਬਜ਼ੁਰਗ ਮਾਂ ਇਕੱਲੀ ਰਹਿ ਗਈ ਹੈ, ਨੂੰੰਹ ਉਨ੍ਹਾਂ ਨੂੰ ਛੱਡ ਕੇ ਜਾ ਚੁੱਕੀ ਹੈ। ਕੁੱਝ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਹਨ। ਬੌਬੀ, ਦੀਪਕ ਵਰਗੇ ਲਾਲ 19 ਤਾਰੀਖ ਨੇ ਖਾ ਲਏ ਹਨ। 19 ਤਾਰੀਖ ਦੀ ਰਾਤ ਜੋੜਾ ਫਾਟਕ ਦੇ ਉਨ੍ਹਾਂ ਪਰਿਵਾਰਾਂ ਵਿਚ ਵੱਡੀ ਭਾਰੀ ਬੀਤੀ ਜਿਨ੍ਹਾਂ ਪਰਿਵਾਰਾਂ ਨੇ ਠੀਕ 1 ਸਾਲ ਪਹਿਲਾਂ ਆਪਣਿਆਂ ਦੀਆਂ ਲਾਸ਼ਾਂ ਨੂੰ ਰੇਲ ਪੱਟੜੀਆਂ ਦੇ ਆਲੇ-ਦੁਆਲੇ ਬੋਰੇ ਵਿਚ ਭਰੀਆਂ ਸਨ ਜਾਂ ਫਿਰ ਕੱਟੇ ਅੰਗਾਂ ਨਾਲ ਆਪਣਿਆਂ ਦੀ ਪਛਾਣ ਕਰ ਰਹੇ ਸਨ।
ਰੋਂਦੇ ਰਹੇ ਰਾਤ ਭਰ
ਲਾਲ ਸਿੰਘ ਪਤਨੀ ਸਿਮਰਜੀਤ ਕੌਰ ਨੂੰ ਗੁਆ ਚੁੱਕਿਆ ਹੈ। ਕਹਿੰਦੇ ਹੈ ਕਿ ਰਾਵਣ ਕੀ ਸਾੜਿਆ ਸਾਡਾ ਤਾਂ ਘਰ ਹੀ ਬਰਬਾਦ ਹੋ ਗਿਆ। ਨੰਦ ਲਾਲ ਪਤਨੀ ਉਰਮਿਲਾ ਦੀ ਜੁਦਾਈ ਵਿਚ ਰੋ-ਰੋ ਸਾਰੀ ਰਾਤ ਗੁਜ਼ਾਰੀ। ਕਹਿੰਦੇ ਹਨ ਕਿ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਪਤਨੀ ਮੇਰੀਆਂ ਅੱਖਾਂ ਦੇ ਸਾਹਮਣੇ ਹੀ ਮੌਤ ਦੇ ਮੂੰਹ 'ਚ ਚੱਲੀ ਜਾਵੇਗੀ। ਪ੍ਰਭੂ ਕਹਿੰਦੇ ਹਨ ਕਿ ਮੈਂ ਕਿੰਨਾ ਬਦਨਸੀਬ ਹਾਂ। ਬੇਟੇ ਰਵੀ ਨੂੰ ਅੱਖਾਂ ਸਾਹਮਣੇ ਗੁਆ ਦਿੱਤਾ। ਜੌੜਾ ਫਾਟਕ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਜ਼ਿੰਮੇਵਾਰ ਜੋ ਲੋਕ ਹਨ, ਉਨ੍ਹਾਂ ਨੂੰ ਸਿਆਸਤ ਕਿਸੇ ਕੀਮਤ 'ਤੇ ਜੇਲ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਜਾਣ ਦੇਵੇਗੀ ਕਿਉਂਕਿ ਜ਼ਿਆਦਾਤਰ ਮ੍ਰਿਤਕ ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਜੁੜੇ ਹਨ। ਉਨ੍ਹਾਂ ਨੂੰ ਮੈਨੇਜ ਕਰਨ ਲਈ ਸਿਆਸਤ ਹੁਣ ਤੱਕ ਦਾਅ ਚੱਲਦੀ ਰਹੀ ਹੈ। ਵਾਅਦਾ ਕੀਤਾ ਗਿਆ ਹੈ ਕਿ 22 ਅਕਤੂਬਰ ਨੂੰ 24 ਨੌਕਰੀਆਂ ਦਿੱਤੀਆਂ ਜਾਣਗੀਆਂ। ਹੁਣ ਵੇਖਣਾ ਹੈ ਕਿ ਇਹ ਵਾਅਦਾ ਪੂਰਾ ਹੁੰਦਾ ਹੈ ਜਾਂ ਨਹੀਂ। ਬਸ ਹੁਣ ਤਾਂ ਕੁੱਝ ਘੰਟੇ ਹੀ ਬਾਕੀ ਬਚੇ ਹਨ।
ਇਸ ਵਾਰ ਵੀ ਨਹੀਂ ਮਨਾਉਣਗੇ ਦੀਵਾਲੀ
ਪਿਛਲੇ ਸਾਲ ਦੀ 19 ਅਕਤੂਬਰ ਨੇ ਜੌੜਾ ਫਾਟਕ ਦੇ ਆਲੇ-ਦੁਆਲੇ ਰਹਿਣ ਵਾਲੇ ਸਾਰੇ ਲੋਕਾਂ ਦੀ ਦੀਵਾਲੀ ਕਾਲੀ ਕਰ ਦਿੱਤੀ ਸੀ। ਇਹੀ ਤਾਰੀਖ ਇਸ ਵਾਰ ਵੀ ਪੁਰਾਣੇ ਜ਼ਖ਼ਮ ਲੈ ਆਈ। ਸਾਰੇ ਪਰਿਵਾਰਾਂ 'ਚ ਸੋਗ ਉਂਝ ਹੀ ਪਿਆ ਸੀ ਜਿਵੇਂ 1 ਸਾਲ ਪਹਿਲਾਂ ਸੀ। ਬੇਟੇ ਦੀ ਫੋਟੋ ਲਈ ਮਾਂ ਨਿਹਾਰ ਰਹੀ ਸੀ ਤਾਂ ਕਿਤੇ ਆਪਣਿਆਂ ਦੀ ਫੋਟੋ ਵੇਖ ਸਿਸਕ ਰਹੇ ਸਨ। ਇਸ ਵਾਰ ਵੀ ਜੌੜਾ ਫਾਟਕ ਰੇਲ ਹਾਦਸੇ ਪੀੜਤ ਪਰਿਵਾਰਾਂ ਨੇ ਦੀਵਾਲੀ ਨਾ ਮਨਾਉਣ ਦਾ ਫੈਸਲਾ ਲਿਆ ਹੈ।
ਦਾਖਾ 'ਚ ਵੋਟਿੰਗ ਲਈ ਲੰਬੀਆਂ ਲਾਈਨਾਂ, ਵੋਟਰਾਂ ਨੇ 'ਫੂਲਕਾ' ਖਿਲਾਫ ਕੱਢਿਆ ਗੁੱਸਾ
NEXT STORY