ਲੁਧਿਆਣਾ (ਨਰਿੰਦਰ) : ਦਾਖਾ ਵਿਧਾਨ ਸਭਾ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਲਈ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਿਆ ਗਿਆ। ਸਵੇਰ ਤੋਂ ਹੀ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ 'ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਨਜ਼ਰ ਆਈਆਂ। ਵੋਟਾਂ ਪਾਉਣ ਆਏ ਲੋਕਾਂ ਨੇ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਐੱਚ. ਐੱਸ. ਫੂਲਕਾ ਖਿਲਾਫ ਗੁੱਸਾ ਕੱਢਿਆ। ਲੋਕਾਂ ਦਾ ਕਹਿਣਾ ਸੀ ਕਿ ਫੂਲਕਾ ਦੇ ਅਸਤੀਫੇ ਕਾਰਨ ਪਿਛਲੇ ਢਾਈ ਸਾਲਾਂ ਤੋਂ ਦਾਖਾ ਹਲਕੇ ਦਾ ਵਿਕਾਸ ਠੱਪ ਹੈ ਅਤੇ ਕੋਈ ਵੀ ਕੰਮ ਸੁਆਰਿਆ ਨਹੀਂ ਜਾ ਰਿਹਾ।

ਉਨ੍ਹਾਂ ਕਿਹਾ ਕਿ ਇਸੇ ਕਾਰਨ ਅੱਜ ਉਹ ਵੋਟ ਪਾ ਕੇ ਆਪਣੇ ਨਵੇਂ ਆਗੂ ਨੂੰ ਚੁਣਨ ਆਏ ਹਨ ਤਾਂ ਜੋ ਇਲਾਕੇ ਦੇ ਰੁਕੇ ਪਏ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਚਾ-ਸੁੱਚਾ ਤੇ ਸਾਫ-ਸੁਥਰੇ ਅਕਸ ਵਾਲਾ ਆਗੂ ਚਾਹੀਦਾ ਹੈ।
ਫਗਵਾੜਾ ਜ਼ਿਮਨੀ ਚੋਣ: EVM ਮਸ਼ੀਨ 'ਚ ਤਕਨੀਕੀ ਖਰਾਬੀ ਕਾਰਨ ਦੇਰੀ ਨਾਲ ਸ਼ੁਰੂ ਹੋਈ ਵੋਟਿੰਗ
NEXT STORY