helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, DEC 25, 2025
ਪਾਕਿ ਰੇਂਜਰਸ ਵੱਲੋਂ ਗ੍ਰਿਫ਼ਤਾਰ ਸ਼ਾਹਕੋਟ ਦੇ ਨੌਜਵਾਨ...
ਹੁਣ 10ਵੀਂ-12ਵੀਂ 'ਚ ਕੋਈ ਨਹੀਂ ਹੋਵੇਗਾ ਫੇਲ੍ਹ!...
Benue ; ਸੜਕ 'ਤੇ ਤੁਰੇ ਜਾਂਦੇ ਲੋਕਾਂ 'ਤੇ...
ਪੰਜਾਬ 'ਚ ਆ ਰਿਹਾ ਵੱਡਾ ਪ੍ਰਾਜੈਕਟ! ਪਿੰਡਾਂ ਦੀ...
ਪੰਜਾਬ
ਮਨੋਰੰਜਨ
Photos
Videos
ਅੰਮ੍ਰਿਤਸਰ (ਅਰੁਣ/ ਰਮਨ/ ਮਮਤਾ/ ਜਸ਼ਨ/ ਬੌਬੀ/ ਟੋਡਰਮਲ/ ਅਵਧੇਸ਼) : ਜੌੜਾ ਫਾਟਕ 'ਤੇ ਹੋਏ ਹਾਦਸੇ ਨੂੰ ਲੈ ਕੇ ਜਿੱਥੇ ਇਕ ਪਾਸੇ ਚੀਖ-ਚਿਹਾੜਾ ਮਚਿਆ ਹੋਇਆ ਸੀ ਉਥੇ ਦੂਜੇ ਪਾਸੇ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਖਾਸ ਕਰ ਵਿਰੋਧੀ ਧਿਰ ਦੇ ਨੇਤਾ ਰਾਜਨੀਤੀ ਕਰਨ ਲੱਗੇ ਹੋਏ ਸਨ। ਉਹ ਇਸ ਹਾਦਸੇ ਦਾ ਸਾਰਾ ਦੋਸ਼ ਕਾਂਗਰਸੀਆਂ ਸਿਰ ਮੜ੍ਹ ਰਹੇ ਸਨ ਅਤੇ ਨਾਲ ਜ਼ਿਲਾ ਪ੍ਰਸਾਸ਼ਨ ਨੂੰ ਵੀ ਕੋਸ ਰਹੇ ਸਨ। ਇਸ ਦੌਰਾਨ ਗੁੱਸੇ 'ਚ ਆਏ ਲੋਕ ਜਿੱਥੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਉਥੇ ਹੀ ਉਨ੍ਹਾਂ ਕੋਲੋਂ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਕੀਮਤਾਂ ਜਾਨਾਂ ਦਾ ਹਿਸਾਬ ਮੰਗ ਰਹੇ ਸਨ। ਰੇਲ ਟਰੈਕ ਦੀ ਹਾਲਤ ਇਹ ਸੀ ਕਿ ਉਥੇ ਖੂਨ ਅਤੇ ਚੱਪਲਾਂ ਖਿਲਰੀਆਂ ਹੋਈਆਂ ਸਨ ਅਤੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭ ਰਹੇ ਸਨ। ਸਭ ਤੋਂ ਜ਼ਿਆਦਾ ਘਬਰਾਈਆਂ ਹੋਈਆਂ ਔਰਤਾਂ ਸਨ , ਜਿਨ੍ਹਾਂ ਨੂੰ ਆਪਣੇ ਬੱਚੇ ਨਹੀਂ ਲੱਭ ਰਹੇ ਸਨ। ਇਸ ਮੌਕੇ ਭਾਜਪਾ ਆਗੂ ਰਾਜੇਸ਼ ਹਨੀ ਨੇ ਇਸ ਹਾਦਸੇ ਦਾ ਸਾਰਾ ਕਸੂਰ ਵਾਰਡ ਨੰਬਰ 30 ਦੇ ਕੌਂਸਲਰ ਦੇ ਬੇਟੇ ਮਿੱਠੂ ਮਦਾਨ ਅਤੇ ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਦੇ ਸਿਰ ਮੜ੍ਹਿਆ। ਉਨ੍ਹਾਂ ਕਿਹਾ ਕਿ ਰਾਵਣ ਨੂੰ ਸਾੜਨ ਦਾ ਸਮਾਂ ਲਗਭਗ 5.30 ਤੋਂ 6 ਵਜੇ ਦੇ ਕਰੀਬ ਸੀ ਪਰ ਨਵਜੋਤ ਕੌਰ ਸਿੱਧੂ ਦੇ ਲੇਟ ਪਹੁੰਚਣ ਕਾਰਨ ਇਸ ਨੂੰ ਲਗਭਗ 7.15 ਵਜੇ ਅੱਗ ਲਗਾਈ ਗਈ। ਇਸ ਦੌਰਾਨ ਹੀ ਰੇਲ ਗੱਡੀਆਂ ਦੇ ਆਉਣ ਦਾ ਵੀ ਸਮਾਂ ਸੀ ਅਤੇ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵਜੋਤ ਕੌਰ ਹਾਦਸੇ ਦੀ ਜਾਣਕਾਰੀ ਮਿਲਣ ਦੇ ਬਾਵਜੂਦ ਉਥੋਂ ਚਲੀ ਗਈ ਜੋ ਕਿ ਮੰਦਭਾਗਾ ਸੀ। ਇਸ ਦੌਰਾਨ ਹੋਰ ਆਗੂ ਵੀ ਨਵਜੋਤ ਕੌਰ ਸਿੱਧੂ ਨੂੰ ਕਸੂਰਵਾਰ ਦੱਸਦੇ ਹੋਏ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਭਾਜਪਾ ਆਗੂ ਤਰੁਣ ਚੁੱਘ ਵਲੋਂ ਵੀ ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਨਵਜੋਤ ਕੌਰ ਸਿੱਧੂ ਨੂੰ ਠਹਿਰਾਇਆ ਗਿਆ। ਜਦੋਂ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਲਈ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਦੇ ਪ੍ਰਬੰਧਕਾਂ 'ਤੇ ਪਰਚਾ ਕਰਵਾਉਣ ਦੀ ਮੰਗ ਕੀਤੀ। ਇਸ ਦੌਰਾਨ ਕੁਝ ਨੇਤਾ ਹਾਦਸੇ ਵਾਲੀ ਥਾਂ 'ਤੇ ਧਰਨਾ ਲਾਉਣ ਦਾ ਵੀ ਐਲਾਨ ਕਰ ਰਹੇ ਸਨ। ਦੂਸਰੇ ਪਾਸੇ ਸਿਵਲ ਹਸਪਤਾਲ 'ਚ ਚੀਖ-ਚਿਹਾੜਾ ਮਚਿਆ ਹੋਇਆ ਸੀ ਉਥੇ ਲਗਭਗ 37 ਦੇ ਕਰੀਬ ਜ਼ਖਮੀਆਂ ਨੂੰ ਲਿਆਂਦਾ ਗਿਆ ਸੀ , ਜਿਨ੍ਹਾਂ 'ਚੋਂ ਕੁਝ ਲੋਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਦੋਂ ਕਿ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਸੀ ਅਤੇ ਬਹੁਤ ਸਾਰੇ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕੀਤਾ ਜਾ ਰਿਹਾ ਸੀ। ਜਿਨ੍ਹਾਂ ਨੂੰ ਲੈ ਜਾਣ ਲਈ ਹਸਪਤਾਲ ਦੇ ਕੰਪਲੈਕਸ 'ਚ ਐਂਬੂਲੈਸਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਦੂਸਰੇ ਪਾਸੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਬੁਰੀ ਤਰ੍ਹਾਂ ਰੋ ਰਹੇ ਸਨ ਅਤੇ ਹਾਲ ਪੁੱਛਣ 'ਤੇ ਵੀ ਉਹ ਮੀਡੀਆ ਨੂੰ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਨੇਤਾ ਸਮਝ ਕੇ ਉਨ੍ਹਾਂ ਨਾਲ ਲੜਨ ਪੈ ਰਹੇ ਸਨ। ਗੁਰੂ ਨਾਨਕ ਦੇਵ ਹਸਪਤਾਲ ਤੋਂ ਮਿਲੀ ਸੂਚਨਾ ਅਨੁਸਾਰ ਲਗਭਗ 150 ਦੇ ਕਰੀਬ ਜ਼ਖਮੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਅਤੇ ਦੇਰ ਰਾਤ ਤੱਕ ਜ਼ਖਮੀਆਂ ਅਤੇ ਮਰਨ ਵਾਲਿਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਰਿਹਾ ਸੀ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਜਿਸ ਵੇਲੇ ਹਾਦਸਾ ਹੋਇਆ ਜ਼ਖਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਇਕ ਇਕ ਐਂਬੂਲੈਂਸ 'ਚ ਲਗਭਗ 10-10 ਦੇ ਕਰੀਬ ਜ਼ਖਮੀਆਂ ਨੂੰ ਲੱਦ ਕੇ ਲਿਜਾਇਆ ਜਾ ਰਿਹਾ ਸੀ, ਦੂਸਰੇ ਪਾਸੇ ਰੇਲਵੇ ਟਰੈਕ 'ਤੇ ਲਾਸ਼ਾਂ ਦੇ ਢੇਰ ਵੀ ਲੱਗੇ ਹੋਏ ਸਨ। ਇੰਨਾ ਹੀ ਨਹੀਂ ਰੇਲ ਗੱਡੀਆਂ ਦੇ ਥੱਲੇ ਬੁਰੀ ਤਰ੍ਹਾਂ ਆਏ ਲੋਕਾਂ ਦੇ ਚੀਥੜੇ ਉਡੇ ਹੋਏ ਸਨ ਕਿ ਕਿਸੇ ਲਾਸ਼ਾਂ ਦੇ ਸਿਰ ਨਹੀਂ ਲੱਭ ਰਿਹਾ ਸੀ ਅਤੇ ਕਿਸੇ ਦੇ ਹੱਥ ਪੈਰ ਧੜ ਤੋਂ ਅਲੱਗ ਹੋਏ ਪਏ ਸਨ। ਰਾਤ ਦੇ ਹਨੇਰੇ 'ਚ ਲਾਸ਼ਾਂ ਨੂੰ ਲੱਭਣਾ ਬੜਾ ਔਖਾ ਕੰਮ ਸੀ ਅਤੇ ਕੁਝ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਰੇਲ ਟਰੈਕ 'ਤੇ ਹੀ ਲਾਸ਼ਾਂ ਲੈ ਕੇ ਵਿਰਲਾਪ ਕਰ ਰਹੇ ਸਨ ਅਤੇ ਇਨਸਾਫ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਪੁਲਸ ਕਮਿਸ਼ਨਰ ਸ੍ਰੀਵਾਸਤਵ ਵਲੋਂ ਲੋਕਾਂ ਤੋਂ ਪੁਲਸ ਨੂੰ ਸਹਿਯੋਗ ਕਰਨ ਦੀ ਵਾਰ ਵਾਰ ਅਪੀਲ ਕੀਤੀ ਜਾ ਰਹੀ ਸੀ। ਜਦੋਂ ਕਿ ਕੁਝ ਆਗੂ ਦੂਸਰੀਆਂ ਰਾਜਨੀਤਕ ਪਾਰਟੀਆਂ ਨੂੰ ਇਸ ਦੁੱਖ ਦੀ ਘੜੀ 'ਚ ਰਾਜਨੀਤੀ ਨਾ ਕਰਨ ਦੀ ਸਲਾਹ ਦੇ ਕੇ ਸਹਿਯੋਗ ਦੀ ਮੰਗ ਕਰ ਰਹੇ ਸਨ।
ਟਰੇਨ ਹਾਦਸੇ ਦੇ 16 ਘੰਟਿਆਂ ਬਾਅਦ ਅੰਮ੍ਰਿਤਸਰ ਪੁੱਜੇ ਕੈਪਟਨ, ਮ੍ਰਿਤਕਾਂ ਲਈ ਤਿੰਨ ਕਰੋੜ ਕੀਤੇ ਜਾਰੀ (ਵੀਡੀਓ)
Stories You May Like
ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ
ਬਿਨਾਂ ਮਾਲ ਵਿਕੇ ਵਿਕ ਜਾਂਦੈ GST ਦਾ ਬਿਲ! ਵਿਭਾਗ ਦੀਆਂ ਮੁਸ਼ਕਲਾਂ ਵਧੀਆਂ
ਯੁਜਵੇਂਦਰ ਚਾਹਲ ਨੇ ਖਰੀਦੀ ਨਵੀਂ ਸ਼ਾਨਦਾਰ BMW ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਅੰਮ੍ਰਿਤਸਰ-ਮੜਗਾਂਵ 'ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ
ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਅੰਮ੍ਰਿਤਸਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਜ਼ੀਰੋ, ਹਾਈਵੇਅ ਮਾਰਗਾਂ...
ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ...
ਪੰਜਾਬ 'ਚ ਵੱਧ ਰਹੀ ਸਰਦੀ ਕਾਰਣ ਸਿਹਤ ਨੂੰ ਵੱਡਾ ਖ਼ਤਰਾ, ਬਚਾਅ ਲਈ ਡਾਕਟਰਾਂ ਨੇ...
ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ...
Sick Leave ਮੰਗਣ 'ਤੇ ਕਰ'ਤੀ ਪੱਕੀ ਛੁੱਟੀ! ਕਿਹਾ-'ਤੁਹਾਡੇ 'ਚ...'
ਸੁੱਕੀ ਠੰਡ ਤੇ ਪ੍ਰਦੂਸ਼ਣ ਨੇ ਵਧਾਈ ਚਿੰਤਾ, ਫਸਲਾਂ ਤੇ ਸਿਹਤ ਦੋਵੇਂ ਪ੍ਰਭਾਵਿਤ
Liver ਖਰਾਬ ਹੋਣ ਤੋਂ ਪਹਿਲਾਂ ਧੌਣ 'ਤੇ ਦਿਖਦੇ ਨੇ ਇਹ 4 ਸੰਕੇਤ! ਨਾ ਕਰਿਓ Ignore
ਆਖ਼ਿਰ ਜਨਮ ਵੇਲੇ ਕਿਉਂ ਰੋਂਦਾ ਹੈ ਬੱਚਾ ? ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਜਿੰਮ ਜਾਣ ਲਈ ਕੁੜੀ ਨੇ ਬੁੱਕ ਕਰਵਾਈ ਰੈਪਿਡੋ, ਮਗਰੋਂ ਚਾਲਕ ਨੇ ਇਕੱਲੀ ਨੂੰ ਦੇਖ...
ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ...
ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ...
ਧੁੰਦ ਕਾਰਨ ਘੱਟ ਵਿਜੀਬਿਲਟੀ ’ਚ ਸਫਲ ਲੈਂਡਿੰਗ ਦੀ ਤਿਆਰੀ, ਏਅਰਪੋਰਟ ਮੈਨੇਜਮੈਂਟ ਦਾ...
ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦਾਇਕ! ਇਹ ਲੋਕ ਜ਼ਰੂਰ ਕਰਨ ਪਰਹੇਜ਼
Subscribe Now!