ਅੰਮ੍ਰਿਤਸਰ : ਅੰਮ੍ਰਿਤਸਰ 'ਚ ਜੌੜਾ ਫਾਟਕ ਨਜ਼ਦੀਕ ਸ਼ੁੱਕਰਵਾਰ ਹੋਏ ਦਰਦਨਾਕ ਰੇਲ ਹਾਦਸੇ 'ਚ 59 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ। ਅੱਜ ਸ਼ਹਿਰ ਬੰਦ ਕਰਵਾਉਣ ਜਾ ਰਹੇ ਪੀੜਤ ਪਰਿਵਾਰ ਮੈਂਬਰਾਂ ਪੁਲਸ ਨਾਲ ਧੱਕਾ-ਮੁੱਕੀ ਹੋ ਗਏ, ਇਸ ਦੌਰਾਨ ਲੋਕਾਂ ਨੇ ਪੁਲਸ 'ਤੇ ਪਥਰਾਅ ਵੀ ਕੀਤਾ। ਇਸ ਉਪਰੰਤ ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜ ਦਿੱਤਾ ਤੇ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ਆਵਾਜਾਈ ਲਈ ਖੁੱਲ੍ਹਵਾ ਦਿੱਤਾ ਹੈ।
ਜਾਣਕਾਰੀ ਮੁਤਬਾਕ ਪੀੜਤ ਪਰਿਵਾਰ ਸ਼ਹਿਰ ਬੰਦ ਕਰਵਾਉਣ ਲਈ ਨਿੱਕਲੇ ਸਨ ਤੇ ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਪੁਲਸ ਨਾਲ ਹੋ ਗਿਆ। ਮ੍ਰਿਤਕਾਂ ਦੇ ਪਰਿਵਾਰਾਂ ਨੇ ਇਕ-ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਲਈ ਅੱਜ ਪੀੜਤ ਪਰਿਵਾਰਾਂ ਨੇ ਅੰਮ੍ਰਿਤਸਰ ਬੰਦ ਕਰਵਾਉਣ ਦੀ ਯੋਜਨਾ ਉਲੀਕੀ ਸੀ, ਜੋ ਕਾਰਗਰ ਸਾਬਤ ਨਹੀਂ ਹੋਈ।
ਅੰਮ੍ਰਿਤਸਰ ਰੇਲ ਹਾਦਸਾ : ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਕੱਢਿਆ ਗਿਆ ਕੈਂਡਲ ਮਾਰਚ (ਵੀਡੀਓ)
NEXT STORY