ਅੰਮ੍ਰਿਤਸਰ : ਅੰਮ੍ਰਿਤਸਰ-ਮਾਨਾਂਵਾਲਾ ਰੇਲਵੇ ਟਰੈਕ ਤੇ ਓਵਰਹੈੱਡ ਇਲੈਕਟ੍ਰਿਕ (ਓਐੱਚਈ) ਖੰਬੇ 'ਤੇ ਸ਼ੱਕੀ ਹਾਲਾਤ ’ਚ ਸੀਸੀਟੀਵੀ ਕੈਮਰਾ ਮਿਲਣ ਨਾਲ ਹਲਚਲ ਮਚ ਗਈ ਹੈ। ਪੁਲਸ ਨੇ ਇਸ ਮਾਮਲੇ ’ਚ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜੀਆਰਪੀ ਕਰਮਚਾਰੀ ਅੰਮ੍ਰਿਤਸਰ-ਜਲੰਧਰ ਰੇਲਵੇ ਸੈਕਸ਼ਨ ਤੇ ਰੈਗੂਲਰ ਗਸ਼ਤ 'ਤੇ ਜਾਂਚ ਕਰ ਰਹੇ ਸਨ। ਉਨ੍ਹਾਂ ਅੰਮ੍ਰਿਤਸਰ ਤੇ ਮਾਨਾਂਵਾਲਾ ਵਿਚਕਾਰ ਕਿਲੋਮੀਟਰ ਨੰਬਰ 508/23 ਤੇ ਇਕ ਓਐੱਚਈ ਖੰਬੇ ਤੇ ਇਕ ਸੀਸੀਟੀਵੀ ਕੈਮਰਾ ਲੱਗਾ ਦੇਖਿਆ। ਸੂਚਨਾ ਮਿਲਣ 'ਤੇ ਜੀਆਰਪੀ, ਆਰਪੀਐੱਫ, ਸਿਵਲ ਪੁਲਸ ਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਨੇ ਕੈਮਰਾ ਜ਼ਬਤ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਇਲਾਕਾ ਜਨਰਲ ਰਿਜ਼ਰਵ ਪੁਲਸ ਫੋਰਸ (ਜੀਆਰਪੀ) ਦੇ ਅਧਿਕਾਰ ਖੇਤਰ ’ਚ ਆਉਂਦਾ ਹੈ।
ਪੁਲਸ ਮੁਤਾਬਕ ਕੈਮਰੇ ਦੇ ਮਾਲਕ, ਇਸ ਦੇ ਡਾਟਾ ਤੇ ਇਸ ਦੇ ਉਦੇਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਕੈਮਰਾ ਰੇਲਗੱਡੀ ਦੀ ਆਵਾਜਾਈ, ਸੁਰੱਖਿਆ ਪ੍ਰਬੰਧਾਂ ਜਾਂ ਕਿਸੇ ਖਾਸ ਗਤੀਵਿਧੀ ਦੀ ਨਿਗਰਾਨੀ ਕਰਨ ਲਈ ਲਗਾਇਆ ਗਿਆ ਸੀ। ਕੈਮਰੇ ਨੂੰ ਜਾਂਚ ਲਈ ਲੈਬ ’ਚ ਭੇਜਿਆ ਗਿਆ ਹੈ। ਇਹ ਟਰੈਕ ਪੰਜਾਬ ਨੂੰ ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਬਿਹਾਰ ਤੇ ਹਰਿਆਣਾ ਨਾਲ ਜੋੜਦਾ ਹੈ। ਫਿਲਹਾਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
"ਮੈਂ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੀ", ਸਾਬਕਾ ਵਿਧਾਇਕਾ ਕਰਨ ਕੌਰ ਬਰਾੜ ਦੇ ਤਿੱਖੇ ਬੋਲ
NEXT STORY