ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ 'ਤੇ ਅੱਜ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਹੱਥਾਂ 'ਚ ਫੜ ਝਾੜੂ ਤੇ 'ਸਤਿਨਾਮ-ਵਾਹਿਗੁਰੂ' ਨਾਮ ਦਾ ਜਾਪ ਕਰਦੀਆਂ ਸੰਗਤਾਂ ਵਲੋਂ ਰੂਹਾਨੀਅਤ ਦੇ ਘਰ ਸ੍ਰੀ ਹਰਿਮੰਦਿਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਵਿਸ਼ੇਸ਼ ਸਫਾਈ ਕੀਤੀ ਗਈ। ਇਹ ਉਪਰਾਲਾ ਬਾਬਾ ਕਸ਼ਮੀਰਾ ਸਿੰਘ ਭੂਰੀ ਵਲੋਂ ਸੰਗਤ ਦੀ ਮਦਦ ਨਾਲ ਨਾਲ ਕੀਤਾ। ਉਨ੍ਹਾਂ ਨੇ ਪੂਰੀ ਹੈਰੀਟੇਜ ਸਟ੍ਰੀਟ ਨੂੰ ਧੋ ਕੇ ਸ਼ੀਸ਼ੇ ਵਾਂਗ ਚਮਕਾ ਦਿੱਤਾ ਤੇ ਹੋਰ ਤਾਂ ਹੋਰ ਸੰਗਤ ਵਲੋਂ ਆਸ-ਪਾਸ ਦੇ ਇਲਾਕੇ 'ਚ ਵੀ ਝਾੜੂ ਲਗਾਇਆ ਗਿਆ ਤੇ ਗੰਦਗੀ ਨੂੰ ਸਾਫ ਕਰਦਿਆਂ ਡਸਟਬਿਨ 'ਚ ਪਾਇਆ ਗਿਆ।
ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾਘਰ ਵਲੋਂ ਸ਼ੁਰੂ ਹੋਈ ਇਹ ਸਫਾਈ ਮੁਹਿੰਮ ਕਰੀਬ 5 ਘੰਟੇ ਚੱਲੀ, ਜਿਸ ਦੌਰਾਨ ਸੰਗਤ ਕੰਮ ਦੇ ਨਾਲ-ਨਾਲ ਨਾਮ ਵੀ ਜਪਦੀ ਰਹੀ। ਇਸ ਸਫਾਈ ਮੁਹਿੰਮ ਨੂੰ ਲੈ ਕੇ ਸੰਗਤ ਕਾਫੀ ਉਤਸ਼ਾਹਿਤ ਨਜ਼ਰ ਆਈ।
ਪ੍ਰਿੰਸੀਪਲ ਦੇ ਹੌਂਸਲਿਆ ਨੇ 90 ਦਿਨਾਂ 'ਚ ਬਦਲੀ ਸਕੂਲ ਦੀ ਤਸਵੀਰ (ਵੀਡੀਓ)
NEXT STORY