ਅੰਮ੍ਰਿਤਸਰ (ਅਵਦੇਸ਼) : ਅੰਮ੍ਰਿਤਸਰ ਦੇ ਦਰਦਨਾਕ ਟਰੇਨ ਹਾਦਸੇ ਨੇ ਪੂਰੇ ਦੇਸ਼ ਨੂੰ ਕੰਬਣੀ ਛੇੜ ਦਿੱਤੀ ਹੈ। ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦਾ ਜਦੋਂ ਅੰਤਿਮ ਸੰਸਕਾਰ ਹੋਣ ਲੱਗਾ ਤਾਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਵਿਰਲਾਪ ਨੇ ਪੁਰਾ ਆਸਮਾਨ ਗੂੰੰਜਣ ਲਾ ਦਿੱਤਾ। ਦਰਦਨਾਕ ਚੀਕਾਂ-ਨਾਅਰਿਆਂ ਦੌਰਾਨ 20 ਲਾਸ਼ਾਂ ਦਾ ਇਕੱਠੇ ਅੰਤਿਮ ਸੰਸਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ 'ਚ 4 ਲੋਕ, ਜਿਨ੍ਹਾਂ 'ਚ ਮਾਂ, 2 ਧੀਆਂ ਅਤੇ ਇਕ ਗਰਭਵਤੀ ਨੂੰਹ ਸੀ, ਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ। ਰੋਂਦੇ-ਬਿਲਖਦੇ ਹੋਏ ਪਰਿਵਾਰ ਨੇ ਦੱਸਿਆ ਕਿ ਨੂੰਹ ਕਰਮਜੋਤ ਦਾ ਵਿਆਹ 6 ਮਹੀਨੇ ਪਹਿਲਾਂ ਹੋਇਆ ਸੀ।

ਘਟਨਾ ਵਾਲੀ ਥਾਂ ਦਾ ਮੰਜ਼ਰ ਇਹ ਸੀ ਕਿ ਸਿਰਫ 5 ਸੈਕਿੰਡ 'ਚ ਹੀ ਅਨੇਕਾਂ ਲੋਕਾਂ ਦੀ ਲਾਸ਼ਾਂ ਪਟੜੀ 'ਤੇ ਖਿੱਲਰ ਗਈਆਂ। ਜ਼ਿਕਰਯੋਗ ਹੈ ਕਿ ਪਟੜੀ ਅਤੇ ਇਸ ਦੇ ਆਸ-ਪਾਸ ਲਾਸ਼ਾਂ ਦਾ ਅੰਬਾਰ ਲੱਗ ਗਿਆ। ਜ਼ਮੀਨ ਖੂਨ ਨਾਲ ਲਿੱਬੜ ਗਈ। ਕਿਸੇ ਦਾ ਸਿਰ ਤਾਂ ਕਿਸੇ ਦਾ ਧੜ, ਬਾਂਹ ਅਤੇ ਲੱਤਾਂ ਇਧਰ-ਉਧਰ ਖਿੱਲਰ ਗਈਆਂ। ਹਾਦਸੇ ਦਾ ਮੰਜ਼ਰ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਦੇਖਿਆ, ਉਹ ਪੂਰਾ ਹਿੱਲ ਗਿਆ।
ਅੰਮ੍ਰਿਤਸਰ ਰੇਲ ਹਾਦਸਾ : ਚੀਕ-ਚਿਹਾੜੇ 'ਚ ਵੀ ਰਾਜਨੀਤੀ ਕਰਨ ਤੋਂ ਬਾਜ਼ ਨਾ ਆਏ ਆਗੂ
NEXT STORY