ਅੰਮ੍ਰਿਤਸਰ(ਸੁਮਿਤ ਖੰਨਾ) : ਅੰਮ੍ਰਿਤਸਰ ਵਿਚ 2 ਬੱਸਾਂ ਵੱਲੋਂ 2 ਕਾਰਾਂ ਨੂੰ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲੋਕਲ ਬਾਡੀ ਵਿਭਾਗ ਦੀਆਂ ਸਿਟੀ ਬੱਸਾਂ ਨੇ ਸਵਾਰੀਆਂ ਚੱਕਣ ਦੀ ਕਾਹਲੀ ਵਿਚ ਸਥਾਣਕ ਦੁਆਬਾ ਚੌਂਕ ਵਿਚ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ 1 ਕਾਰ ਨੂੰ ਅੱਗ ਲੱਗ ਗਈ ਅਤੇ ਦੂਸਰੀ ਕਾਰ ਦੇ ਹਾਲਾਤ ਵੀ ਹਾਦਸੇ ਨੂੰ ਬਿਆਨ ਕਰ ਰਹੇ ਹਨ। ਕਾਰ ਵਿਚ ਸਵਾਰ ਲੋਕਾਂ ਨੇ ਬਹੁਤ ਹੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਬੱਸਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਾਰਾਂ ਦੇ ਹਾਲਾਤ ਵੇਖ ਕੇ ਜਾਨੀ ਨੁਕਸਾਨ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ ਪਰ ਇਹ ਗੁਰੂ ਨਗਰੀ ਦਾ ਕਰਿਸ਼ਮਾ ਹੀ ਹੈ ਕਿ ਮਾੜੀ ਮੋਟੀ ਸੱਟਾਂ ਤੋਂ ਇਲਾਵਾ ਕਾਰ ਸਵਾਰ ਸਕੁਸ਼ਲ ਹਨ।

'ਬਸਪਾ' ਪੰਜਾਬ ਪ੍ਰਧਾਨ ਨੇ ਸਾਧੇ ਅਕਾਲੀ ਤੇ ਕਾਂਗਰਸ 'ਤੇ ਨਿਸ਼ਾਨੇ
NEXT STORY