ਅੰਮ੍ਰਿਤਸਰ (ਸੁਮਿਤ ਖੰਨਾ) : ਦੁਨੀਆ ਭਰ 'ਚ ਹਰ ਕਿਸੇ ਨੂੰ ਆਜ਼ਾਦੀ ਨਾਲ ਜੀਣ ਦਾ ਅਧਿਕਾਰ ਹੈ ਪਰ ਸਮਾਜ 'ਚ ਕੁਝ ਲੋਕ ਅਜਿਹੇ ਵੀ ਹਨ, ਜੋ ਆਜ਼ਾਦ ਪੰਛੀਆਂ ਨੂੰ ਬੰਦੀ ਬਣ ਲੈਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਾਮ ਬਾਗ ਇਲਾਕੇ 'ਚ ਸਾਹਮਣੇ ਆਇਆ ਹੈ, ਜਿਥੇ ਦੁਕਾਨਾਂ 'ਚ ਪੰਛੀਆਂ ਨੂੰ ਪਿੰਜਰੇ 'ਚ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਇਸ ਦੀ ਸੂਚਨਾ ਜਦੋਂ ਮੇਨਕਾ ਗਾਂਧੀ ਦੀ ਸਹਿਯੋਗੀ ਸੰਸਥਾ ਨੂੰ ਮਿਲੀ ਤਾਂ ਉਨ੍ਹਾਂ ਨੇ ਪੁਲਸ ਨਾਲ ਮਿਲ ਕੇ ਦੁਕਾਨ 'ਤੇ ਛਾਪੇਮਾਰੀ ਕੀਤੀ ਤੇ ਕੁਝ ਪੰਛੀਆਂ ਨੂੰ ਅਜ਼ਾਦ ਕਰਵਾਇਆ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੌਰਾਨ ਟੋਲ ਪਲਾਜ਼ਾ 'ਤੇ ਕਿਸਾਨ ਦੀ ਮੌਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਇਥੇ ਵੱਖ-ਵੱਖ ਪੰਛੀਆਂ ਨੂੰ ਪਿੰਜਰੇ 'ਚ ਕੈਦ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਤੋਤਿਆਂ ਨੂੰ ਵੀ ਪਿੰਜਰੇ 'ਚ ਬੰਦ ਕਰਕੇ ਰੱਖਿਆ ਹੈ ਜੋ ਕਿ ਗੈਰ ਕਾਨੂੰਨੀ ਹੈ। ਇਨ੍ਹਾਂ ਤੋਤਿਆਂ ਨੂੰ ਨਾ ਹੀ ਵੇਚ ਸਕਦੇ ਹੋ ਤੇ ਨਾ ਹੀ ਘਰ 'ਚ ਰੱਖ ਸਕਦੇ ਹੋ। ਉਨ੍ਹਾਂ ਕਿਹਾ ਕਿ ਇਹ ਵਾਈਲਡ ਲਾਈਫ਼ ਦੀ ਪ੍ਰਾਪਟੀ ਹੈ। ਇਨ੍ਹਾਂ ਤੋਤਿਆਂ ਨੂੰ ਇਸ ਤਰ੍ਹਾਂ ਰੱਖਣ ਵਾਲਿਆਂ ਨੂੰ 6 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਸਾਹਮਣੇ ਇਹ ਨਾਜਾਇਜ਼ ਕੰਮ ਹੋ ਰਹੇ ਹਨ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੁਕਾਨਦਾਰ ਵਲੋਂ ਚੂਚੇ ਵੀ ਪਿੰਜਰੇ 'ਚ ਰੱਖੇ ਗਏ ਹਨ। ਇਨ੍ਹਾਂ ਚੂਚਿਆਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਖ਼ਰਾਬ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਦਾ ਸਾਡਾ ਬਚਪਨ ਹੁੰਦਾ ਹੈ ਉਸੇ ਤਰ੍ਹਾਂ ਇਨ੍ਹਾਂ ਦਾ ਵੀ ਹੁੰਦਾ ਹੈ। ਇਨ੍ਹਾਂ 'ਚ ਤੇ ਸਾਡੇ 'ਚ ਫ਼ਰਕ ਸਿਰਫ਼ ਇੰਨਾਂ ਹੈ ਕਿ ਇਨ੍ਹਾਂ ਦੀ ਜੂਨ ਜਾਨਵਰਾਂ ਵਾਲੀ ਹੈ। ਇਨ੍ਹਾਂ ਨੂੰ ਇਥੇ ਰੰਗ ਕਰਕੇ ਰੱਖਿਆ ਹੋਇਆ ਹੈ, ਜਿਸ ਕਾਰਨ ਇਹ ਜਲਦ ਮਰ ਸਕਦੇ ਹਨ। ਇਸ ਰੰਗ ਕਾਰਨ ਇਨ੍ਹਾਂ ਨੂੰ ਇੰਨੀ ਜ਼ਿਆਦਾ ਸਮੱਸਿਆ ਹੋ ਜਾਂਦੀ ਹੈ, ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਅਜਿਹੇ ਨਾਜਾਇਜ਼ ਕੰਮ ਅਸੀਂ ਅੰਮ੍ਰਿਤਸਰ 'ਚ ਚੱਲਣ ਨਹੀਂ ਦਿਆਂਗੇ। ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮੋਗਾ 'ਚ ਰੇਲਵੇ ਟਰੇਕ ਹੋਇਆ ਖਾਲ੍ਹੀ, ਜਲਦ ਚੱਲੇਗੀ ਟਰੇਨ
ਪੰਜਾਬ ਦੀਆਂ ਬੱਸਾਂ ਤੋਂ ਰੋਕ ਹਟੀ: ਦਿੱਲੀ 'ਚ 50 ਫ਼ੀਸਦੀ ਬੱਸਾਂ ਦੀ ਐਂਟਰੀ ਨੂੰ ਮਿਲੀ ਹਰੀ ਝੰਡੀ
NEXT STORY