ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਜੋੜਾ ਫਾਟਕ ਇਲਾਕੇ ਵਿਚ ਕੁਝ ਲੋਕਾਂ ਵੱਲੋਂ ਇਕ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਇਹ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਦਰਅਸਲ, ਅਨਿਲ ਨਾਂ ਦਾ ਨੌਜਵਾਨ ਮੋਬਾਈਲ ਸਿਮ ਡਿਸਟ੍ਰੀਬਿਊਟਰ ਆਪਣੇ ਹੇਠ ਕੰਮ ਕਰਦੇ ਸੌਰਵ ਨੂੰ ਬਿਨਾਂ ਪਰੂਫ ਦੇ ਸਿਮ ਵੇਚਣ ਨੂੰ ਕਹਿੰਦਾ ਸੀ ਪਰ ਸੌਰਵ ਵਲੋਂ ਨਾਂਹ ਕਰਨ 'ਤੇ ਹਿਸਾਬ-ਕਿਤਾਬ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਅਨਿਲ ਨੇ ਕੁਝ ਮੁੰਡਿਆਂ ਨੂੰ ਨਾਲ ਲੈ ਕੇ ਸੌਰਵ ਤੇ ਉਸ ਦੇ ਪਰਿਵਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਹਮਵਲਾਵਰਾਂ ਦੇ 2 ਮੋਟਰਸਾਈਕਲ ਵੀ ਮੌਕੇ 'ਤੇ ਹੀ ਰਹਿ ਗਏ, ਜਿਨ੍ਹਾਂ 'ਚੋਂ ਇਕ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਕੁੱਟਮਾਰ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹਾ ਕੋਈ ਦਿਨ ਨਹੀਂ ਜਦੋਂ ਗੁਰੂ ਨਗਰੀ 'ਚ ਕੋਈ ਹਿੰਸਕ ਘਟਨਾ ਨਾ ਹੋਵੇ। ਅਜਿਹੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ 'ਚ ਸਹਿਮ ਦਾ ਮਾਹੌਲ ਹੈ, ਉਥੇ ਹੀ ਪੁਲਸ ਦੀ ਮਾੜੀ ਕਾਰਗੁਜ਼ਾਰੀ ਨੇ ਗੁੰਡਾ ਅਨਸਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।
ਆਰਮੀ ਗੰਨ ਹਾਊਸ ’ਤੇ ਕਾਰਵਾਈ ਲਈ ਗਏ ਏ. ਟੀ. ਪੀ. ਤੇ ਬਿਲਡਿੰਗ ਇੰਸਪੈਕਟਰ ਨੂੰ ਬਣਾਇਆ ਬੰਧਕ
NEXT STORY