ਅੰਮ੍ਰਿਤਸਰ (ਸਰਬਜੀਤ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਮੁੱਖ ਦੋਸ਼ੀ ਸੱਜਣ ਕੁਮਾਰ ਜੋ ਕਿ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ, ਨੇ 1984 ਕਤਲੇਆਮ ਦੇ ਹੀ ਇਕ ਸਰਿਤਾ ਵਿਹਾਰ ਦੇ ਕੇਸ ਜਿਸ ਵਿਚ ਪਿਓ ਪੁੱਤਰ ਦੋ ਸਿੱਖਾਂ ਨੂੰ ਕਤਲ ਕੀਤਾ ਸੀ, ਵਿਚ ਸੁਪਰੀਮ ਕੋਰਟ ਵਿਚੋਂ ਜ਼ਮਾਨਤ ਨਾ ਮਿਲਣ ਉਪਰੰਤ ਦਿੱਲੀ ਹਾਈ ਕੋਰਟ ਵਿਚ ਫਿਰ ਤੋਂ ਅਪੀਲ ਪਾ ਦਿੱਤੀ ਤੇ ਨਾਲ ਹੀ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਹੈ ਜਿਸਦਾ ਦਿੱਲੀ ਗੁਰਦੁਆਰਾ ਕਮੇਟੀ ਨੇ ਪੁਰਜ਼ੋਰ ਵਿਰੋਧ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅਦਾਲਤ ਵਿਚ ਸੀਨੀਅਰ ਵਕੀਲ ਐਚ ਪੀ ਐਸ ਫੂਲਕਾ ਨੇ ਦੱਸਿਆ ਕਿ ਦੋ ਵਾਰ ਪਹਿਲਾਂ ਤੇ ਹੁਣੇ ਹੀ ਸੁਪਰੀਮ ਕੋਰਟ ਵਿਚ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ ਤਾਂ ਸੱਜਣ ਕੁਮਾਰ ਦੇ ਵਕੀਲਾਂ ਦੀ ਟੀਮ ਨੇ ਕਿਹਾ ਕਿ ਸਾਡੇ ਮੁੱਖ ਵਕੀਲ ਅੱਜ ਉਪਲਬਧ ਨਹੀਂ ਹਨ ਤਾਂ ਸਾਨੂੰ ਵੱਖਰੀ ਤਾਰੀਕ ਦੇ ਦਿਓ। ਫਿਰ ਅਦਾਲਤ ਨੇ ਅਗਲੀ ਤਾਰੀਕ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ ਸੱਜਣ ਕੁਮਾਰ ਜਿਸਨੇ ਇੰਨੀ ਬੁਰੀ ਤਰ੍ਹਾਂ ਨਾਲ ਭੀੜ ਦੀ ਅਗਵਾਈ ਕਰਦਿਆਂ ਸਿੱਖਾਂ ਦਾ ਕਤਲੇਆਮ ਕਰਵਾਇਆ ਸੀ, ਉਹ ਸੱਜਣ ਕੁਮਾਰ ਕਦੇ ਵੀ ਬਾਹਰ ਨਹੀਂ ਆ ਸਕਦਾ। ਉਹਨਾਂ ਦੱਸਿਆ ਕਿ ਸਰਿਤਾ ਵਿਹਾਰ ਵਿਚ ਜਦੋਂ ਇਸਨੂੰ ਪਿਛਲੇ ਸਾਲ ਸਜ਼ਾ ਹੋਈ ਸੀ ਤਾਂ ਸੈਕਸ਼ਨ 147 ਤਹਿਤ ਦੋ ਸਾਲ, 148 ਤਹਿਤ 3 ਸਾਲ, 302 ਆਈ ਪੀ ਸੀ ਤੇ ਰੀਡ ਵਿਦ 149 ਆਈ ਪੀ ਸੀ ਵਿਚ ਉਮਰ ਕੈਦ, 308 ਵਿਚ ਰੀਡ ਵਿਦ 149 ਵਿਚ 7 ਸਾਲ, ਸੈਕਸ਼ਨ 323 ਵਿਦ 149 ਵਿਚ ਇਕ ਸਾਲ, 395 ਵਿਦ 149 ਵਿਚ 10 ਸਾਲ 397 ਵਿਚ 149 ਵਿਚ 7, 427 ਵਿਦ 149 ਵਿਚ ਦੋ ਸਾਲ, 436 ਵਿਚ ਦੋਹਰੀ ਉਮਰ ਕੈਦ ਅਤੇ ਸੈਕਸ਼ਨ 40 ਰੀਡ ਵਿਦ 149 ਵਿਚ 5 ਸਾਲ ਸਜ਼ਾਵਾਂ ਹੋਈਆਂ ਹਨ ਜੋ ਇਕਸਾਰ ਚਲ ਰਹੀਆਂ ਹਨ। ਉਹਨਾਂ ਕਿਹਾ ਕਿ ਇੰਨੀਆਂ ਸਜ਼ਾਵਾਂ ਹੋਣ ਦੇ ਬਾਵਜੂਦ ਇਸ ਨੂੰ ਜਮਾਨਤ ਨਹੀਂ ਮਿਲਣੀ ਚਾਹੀਦੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਹਰ ਡੇਟ ’ਤੇ ਹਰ ਕੇਸ ਵਿਚ ਬਾਰੀਕੀ ਨਾਲ ਅਸੀਂ ਜਾਣਕਾਰੀ ਰੱਖਦੇ ਹਾਂ ਤੇ ਸਾਡੇ ਵਕੀਲ ਆਪਣਾ ਫਰਜ਼ ਪੂਰਾ ਕਰਦੇ ਹਨ। ਉਹਨਾਂ ਕਿਹਾ ਕਿ ਸੱਜਣ ਕੁਮਾਰ ਨੂੰ ਕਿਸੇ ਵੀ ਹਾਲਤ ਵਿਚ ਜੇਲ੍ਹ ਵਿਚੋਂ ਬਾਹਰ ਨਹੀਂ ਆਉਣ ਦਿਆਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਡੋਵਾਲ ਚੌਕ ’ਚ ਪੁਲਸ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਫਿਰ ਪਈ ਭਾਰੀ, ਇਕ ਹੋਰ ਗੰਭੀਰ ਜ਼ਖ਼ਮੀ
NEXT STORY