ਬਠਿੰਡਾ (ਵਰਮਾ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕਰਨ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪਹੁੰਚੇ ਅਤੇ ਆਉਣ ਵਾਲੀਆਂ ਚੋਣਾਂ ਦਾ ਬਿਗੁਲ ਵਜਾਉਂਦਿਆਂ ਪਹਿਲੀ ਟਿਕਟ ਰਾਜ ਨੰਬਰਦਾਰ ਨੂੰ ਦੇਣ ਦਾ ਐਲਾਨ ਕੀਤਾ। ਉਨ੍ਹਾਂ ਭਾਜਪਾ ਨਾਲ ਗਠਜੋੜ ਨੂੰ ਪੰਜਾਬ ਦੀ ਸੁਰੱਖਿਆ, ਵਿਦੇਸ਼ੀ ਤਾਕਤਾਂ ਦੀਆਂ ਸਾਜ਼ਿਸ਼ਾਂ, ਆਰਥਿਕ ਵਿਕਾਸ ਅਤੇ ਭਾਈਚਾਰਕ ਸਾਂਝ ਪੈਦਾ ਕਰਨ ਲਈ ਜ਼ਰੂਰੀ ਦੱਸਿਆ। ਗਠਜੋੜ ਦਾ ਸਮਰਥਨ ਮੰਗਦਿਆਂ ਕੈਪਟਨ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਤਰੱਕੀ, ਵਿਕਾਸ ਅਤੇ ਸੁਰੱਖਿਆ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਰੈਲੀ ਵਾਲੀ ਥਾਂ ਸਮਰਥਕਾਂ ਨਾਲ ਖਚਾਖਚ ਭਰੀ ਹੋਈ ਸੀ, ਉਨ੍ਹਾਂ ਕਿਹਾ ਕਿ ਪੰਜਾਬ ਦਾ ਭਵਿੱਖ ਤਾਂ ਹੀ ਸੁਰੱਖਿਅਤ ਹੋਵੇਗਾ ਜੇਕਰ ਕਾਂਗਰਸ ਸਮੇਤ ਹੋਰ ਪਾਰਟੀਆਂ ਪੰਜਾਬ ਨੂੰ ਅਲਵਿਦਾ ਕਹਿ ਦੇਣ। ਉਨ੍ਹਾਂ ਨੇ ਕਿਹਾ ਕਿ ਖੇਤੀ ਧੰਦੇ ’ਚ ਬਦਲਾਅ ਨੂੰ ਲੈ ਕੇ ਮੋਦੀ ਤੋਂ ਪੈਕੇਜ਼ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਬਠਿੰਡਾ ਦਾ ਵਿਕਾਸ ਹੋਵੇਗਾ ਅਤੇ ਇਸ ਲਈ ਉਹ ਰਾਜ ਨੰਬਰਦਾਰ ਵੱਲੋਂ ਪੇਸ਼ ਕੀਤੀਆਂ ਤਜਵੀਜ਼ਾਂ ਨੂੰ ਪ੍ਰਵਾਨ ਕਰ ਕੇ ਲਾਗੂ ਕਰਵਾਉਣ ਲਈ ਕੰਮ ਕਰਨਗੇ। ਉਕਤ ਰਾਜ ਨੰਬਰਦਾਰ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਬਠਿੰਡਾ ਦੇ ਥਰਮਲ ਪਲਾਂਟ ਵਿਖੇ ਮਿਊਜ਼ੀਕਲ ਪਾਰਕ ਬਣਾਉਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈ ਕੇ ਇਸ ਨੂੰ ਲਾਗੂ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਰੋਜ਼ੀ ਰੋਟੀ ਲਈ ਮਲੇਸ਼ੀਆ ਗਏ ਪਿੰਡ ਜੰਡਵਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
ਬਠਿੰਡਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਕ ਰੇਲਵੇ ਲਾਈਨ ਵਿਛਾਉਣ ਅਤੇ ਜ਼ਮੀਨ ਤੋਂ ਸੀ. ਐੱਲ. ਯੂ. ਚਾਰਜ ਖਤਮ ਕਰਨ ਦੀ ਮੰਗ ਕੀਤੀ। ਕੈਪਟਨ ਨੇ ਕਿਹਾ ਕਿ ਪੰਜਾਬ ਸਿਰ 4 ਲੱਖ ਕਰੋੜ ਦਾ ਕਰਜ਼ਾ ਹੈ, ਜਿਸ ’ਚੋਂ 3 ਲੱਖ ਕਰੋੜ ਸਰਕਾਰ ਅਤੇ 1 ਲੱਖ ਕਰੋੜ ਨਿਗਮਾਂ ਦਾ ਬਕਾਇਆ ਹੈ। ਇਸ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਲੁਭਾਉਣ ਲਈ 3.25 ਲੱਖ ਕਰੋੜ ਰੁਪਏ ਦੇ ਐਲਾਨ ਕੀਤੇ ਜਾ ਰਹੇ ਹਨ। ਇਸ ਮੌਕੇ ਰਣਇੰਦਰ ਸਿੰਘ, ਭਰਤਇੰਦਰ ਚਾਹਲ, ਭੁਪਿੰਦਰ ਸਿੰਘ, ਹਰਿੰਦਰ ਸਿੰਘ ਜੋਧਕੀਆ, ਐਡਵੋਕੇਟ ਵਿਕਰਮਜੀਤ ਸਿੰਘ ਭੁੱਲਰ, ਅੰਕਿਤ ਬਾਂਸਲ, ਨਵਰਾਜ ਗਰਗ, ਪ੍ਰਵੇਸ਼ ਗਰਗ ਸਮੇਤ ਦਰਜਨਾਂ ਲੋਕ ਉਨ੍ਹਾਂ ਦੇ ਨਾਲ ਸਨ।
ਇਹ ਵੀ ਪੜ੍ਹੋ : ਫਗਵਾੜਾ ’ਚ ਦਿਨ ਚੜ੍ਹਦੇ ਹੀ ਲੁਟੇਰਿਆਂ ਨੇ ਨਿੱਜੀ ਕੰਪਨੀ ਤੋਂ ਲੱਖਾਂ ਰੁਪਏ ਲੁੱਟੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨਾਂ ਨੇ ਪਾੜੇ ਭਾਜਪਾ ਆਗੂਆਂ ਤੇ PM ਮੋਦੀ ਦੀ ਫੋਟੋ ਵਾਲੇ ਫਲੈਕਸ ਬੋਰਡ
NEXT STORY