ਗੁਰਦਾਸਪੁਰ (ਹਰਮਨ, ਵਿਨੋਦ, ਹੇਮੰਤ)- ਪੰਜਾਬ ਸਰਕਾਰ ਵੱਲੋਂ ਉਦਯੋਗਿਕ ਕਿਰਤੀਆਂ ਦੀਆਂ ਕੁੜੀਆਂ ਦੇ ਵਿਆਹ ਲਈ ਵਿਸ਼ੇਸ਼ ਸ਼ਗਨ ਸਕੀਮ ਚਲਾਈ ਜਾ ਰਹੀ ਹੈ, ਜਿਸ ਤਹਿਤ ਰਜਿਸਟਰਡ ਉਦਯੋਗਿਕ ਕਿਰਤੀ ਆਪਣੀ ਧੀ ਦੇ ਵਿਆਹ ਮੌਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਸਕੀਮ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਕੇਵਲ ਉਨ੍ਹਾਂ ਉਦਯੋਗਿਕ ਕਿਰਤੀਆਂ ਨੂੰ ਮਿਲੇਗਾ, ਜੋ ਪੰਜਾਬ ਲੇਬਰ ਵੈੱਲਫੇਅਰ ਫੰਡ ਐਕਟ-1965 ਅਧੀਨ ਰਜਿਸਟਰਡ ਅਦਾਰੇ/ ਇਸਟੈਬਲਿਸ਼ਮੈਂਟ ’ਚ ਕੰਮ ਕਰਦੇ ਹੋਣ ਅਤੇ ਪੰਜਾਬ ਲੇਬਰ ਵੈੱਲਫੇਅਰ ਫੰਡ ’ਚ ਲਗਾਤਾਰ ਯੋਗਦਾਨ ਦੇ ਰਹੇ ਹੋਣ।
ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ
ਉਨ੍ਹਾਂ ਦੱਸਿਆ ਕਿ ਕਿਰਤੀ ਆਪਣੀ ਧੀ ਦੇ ਵਿਆਹ ਦੀ ਨਿਰਧਾਰਤ ਮਿਤੀ ਤੱਕ ਸਬੰਧਤ ਸਹਾਇਕ ਕਿਰਤ ਕਮਿਸ਼ਨਰ/ਕਿਰਤ ਸਲਾਹ ਅਫ਼ਸਰ ਨੂੰ ਨਿਰਧਾਰਤ ਫ਼ਾਰਮ ’ਤੇ ਪ੍ਰਾਰਥਨਾ ਪੱਤਰ ਭੇਜ ਸਕਦੇ ਹਨ। ਸ਼ਗਨ ਸਕੀਮ ਅਧੀਨ ਜੋ ਕੁੜੀ ਖੁਦ ਕੰਮ ਕਰਦੀ ਹੋਵੇ (ਵਰਕਰ ਹੋਵੇ) ਉਸ ਨੂੰ ਵੀ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਕੇਵਲ 2 ਕੁੜੀਆਂ ਦੇ ਵਿਆਹ ਦੇ ਮੌਕੇ ’ਤੇ ਇਕ ਵਾਰ ਹੀ ਸ਼ਗਨ ਸਕੀਮ ਲਾਗੂ ਹੋਵੇਗੀ ਨਾ ਕਿ ਤਲਾਕ ਆਦਿ ਹੋ ਜਾਣ ’ਤੇ ਦੁਬਾਰਾ ਵਿਆਹ ਕਰਨ ’ਤੇ। ਕਿਰਤੀ ਆਪਣੀ ਕੁੜੀ ਦੇ ਵਿਆਹ ਦੀ ਨਿਸ਼ਚਿਤ ਤਰੀਕ ਤੋਂ ਬਾਅਦ 6 ਮਹੀਨੇ ਦੇ ਅੰਦਰ-ਅੰਦਰ ਦਰਖਾਸ਼ਤ ਦੇ ਸਕਦਾ ਹੈ, ਜੇਕਰ ਕਿਰਤੀ ਨੂੰ ਇਸ ਸਕੀਮ ਅਧੀਨ ਸੂਬਾ ਸਰਕਾਰ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੋਈ ਅਜਿਹੀ ਵਿੱਤੀ ਸਹਾਇਤਾ ਲੈ ਰਿਹਾ ਹੈ ਤਾਂ ਉਹ ਵੀ ਇਸ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਕੀਤੇ ਵੱਡੇ ਖ਼ੁਲਾਸੇ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਗਨ ਸਕੀਮ ਦੀ ਇਹ ਰਾਸ਼ੀ ਕੁੜੀ ਦੇ ਬੈਂਕ ਖਾਤੇ ’ਚ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੜੀ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਕੁੜੀ ਦੀ ਉਮਰ ਸਬੰਧੀ ਸਬੂਤ ਵਜੋਂ ਸਕੂਲ ਸਰਟੀਫਿਕੇਟ, ਜਨਮ ਸਰਟੀਫਿਕੇਟ, ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦੀ ਕਾਪੀ ਬਿਨੈ-ਪੱਤਰ ਨਾਲ ਲਗਾਈ ਜਾ ਸਕਦੀ ਹੈ। ਬਿਨੈ-ਪੱਤਰ ਦੇ ਨਾਲ ਰਜਿਸਟਰਡ ਮੈਰਿਜ ਸਰਟੀਫਿਕੇਟ ਵੀ ਲਗਾਇਆ ਜਾਵੇ। ਬਿਨੈ-ਪੱਤਰ ਕਰਨ ਸਮੇਂ ਕਿਰਤੀ ਦੀ ਤਨਖ਼ਾਹ ਦੀ ਕੋਈ ਸੀਮਾ ਨਹੀਂ ਹੈ।
ਇਹ ਵੀ ਪੜ੍ਹੋ- ਕੁੜੀ ਨੂੰ ਦਰਸ਼ਨ ਕਰਨ ਜਾਣ ਤੋਂ ਰੋਕਣ ਦੀ ਵਾਇਰਲ ਵੀਡੀਓ 'ਤੇ ਸ਼੍ਰੋਮਣੀ ਕਮੇਟੀ ਨੇ ਦਿੱਤਾ ਸਪੱਸ਼ਟੀਕਰਨ
ਉਨ੍ਹਾਂ ਦੱਸਿਆ ਕਿ ਕਿਰਤੀ ਚਾਹੇ ਤਾਂ 20 ਹਜ਼ਾਰ ਰੁਪਏ ਦੀ ਰਾਸ਼ੀ ਵਿਆਹ ਸਬੰਧੀ ਪਿੰਡ ਦੇ ਸਰਪੰਚ ਜਾਂ ਸ਼ਹਿਰ ਦੇ ਐੱਮ. ਸੀ. ਕੋਲੋਂ ਅਟੈਸਟਿਡ ਸਵੈ ਘੋਸ਼ਣਾ ਪੱਤਰ ਲਗਾ ਕੇ ਵਿਆਹ ਦੀ ਤਾਰੀਖ ਤੋਂ 3 ਮਹੀਨੇ ਪਹਿਲਾਂ ਐਡਵਾਸ ਲੈ ਸਕਦਾ ਹੈ ਅਤੇ 11 ਹਜ਼ਾਰ ਰੁਪਏ ਦੀ ਰਾਸ਼ੀ ਵਿਆਹ ਹੋਣ ਉਪਰੰਤ 6 ਮਹੀਨਿਆਂ ਦੇ ਵਿਚ-ਵਿਚ ਮੈਰਿਜ ਰਜਿਸਟ੍ਰੇਸ਼ਨ ਸਰਟੀਫਿਕੇਸ਼ਨ ਲਗਾ ਕੇ ਅਪਲਾਈ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਰਜਿਸਟਰਡ ਉਦਯੋਗਿਕ ਕਿਰਤੀਆਂ ਨੂੰ ਇਸ ਸ਼ਗਨ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਮੈਡੀਕਲ ਸਟੋਰ ’ਚੋਂ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ, ਘਟਨਾ cctv ’ਚ ਕੈਦ
NEXT STORY