ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ)- ਪਿੰਡ ਰਹੂੜਿਆਂਵਾਲੀ ਤੋਂ ਭਾਗਸਰ ਨੂੰ ਜਾਣ ਵਾਲੀ 18 ਫੁੱਟ ਚੌੜੀ ਨਵੀਂ ਸੜਕ ਬਣਾਈ ਗਈ ਹੈ ਤੇ ਅਜੇ ਇਸ ਸੜਕ ਦਾ ਕੁਝ ਕੁ ਕੰਮ ਬਾਕੀ ਰਹਿੰਦਾ ਹੈ ਪਰ ਇਸ ਸੜਕ 'ਤੇ ਔਲਖ ਇੱਟਾਂ ਵਾਲੇ ਭੱਠੇ ਦੇ ਨੇੜੇ ਇਕ ਟਾਹਲੀ ਖੜ੍ਹੀ ਹੈ, ਜਿਸ ਨੂੰ ਸੜਕ ਬਣਾਉਣ ਲੱਗਿਆ ਪੁੱਟਿਆ ਨਹੀਂ ਗਿਆ, ਜਦਕਿ ਇਹ ਟਾਹਲੀ ਸੜਕ ਦੇ ਵਿਚ ਹੈ। ਕਿਸੇ ਵੀ ਸਮੇਂ ਇਸ ਟਾਹਲੀ ਦੇ ਕਾਰਨ ਹਾਦਸਾ ਵਾਪਰ ਸਕਦਾ ਹੈ।
ਗਗਨਦੀਪ ਸਿੰਘ ਔਲਖ, ਕਰਨ ਬਰਾੜ, ਮਹਿੰਦਰ ਛਿੰਦੀ ਤੇ ਰਾਜਵੀਰ ਸਿੰਘ ਬਰਾੜ ਨੇ ਜ਼ਿਲਾ ਪ੍ਰਸ਼ਾਸਨ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਗ੍ਰਾਮ ਯੋਜਨਾ ਅਧੀਨ ਬਣਾਈ ਗਈ ਇਸ ਸੜਕ ਵਿਚ ਖੜ੍ਹੇ ਦਰੱਖਤ ਨੂੰ ਪੁਟਵਾਇਆ ਜਾਵੇ।
ਦੁੱਧ ਦੇ ਕਾਰੋਬਾਰੀ ਨੇ ਲਿਆ ਫਾਹਾ ; 6 ਖਿਲਾਫ ਕੇਸ ਦਰਜ
NEXT STORY