ਲੁਧਿਆਣਾ (ਨਰਿੰਦਰ) : ਪਿਛਲੇ ਕੁਝ ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਨਮੋਲ ਕਵਾਤਰਾ ਨੇ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣਾ ਐੱਨ. ਜੀ. ਓ. ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਮਨੁੱਖਤਾ ਦੀ ਸੇਵਾ ਐੱਨ. ਜੀ. ਓ. ਨਾਲ ਜੁੜੇ ਗੁਰਪ੍ਰੀਤ ਸਿੰਘ ਦੇ ਸਮਝਾਉਣ ਤੋਂ ਬਾਅਦ ਅਨਮੋਲ ਨੇ ਆਪਣਾ ਫੈਸਲਾ ਬਦਲ ਦਿੱਤਾ ਅਤੇ ਦੁਬਾਰਾ ਲਾਈਵ ਹੋ ਕੇ ਐੱਨ. ਜੀ. ਓ. ਨਾਲ ਜੁੜੇ ਸੇਵਾਦਾਰਾਂ ਤੇ ਮਦਦ ਲੈਣ ਵਾਲੇ ਲੋਕਾਂ ਤੋਂ ਮੁਆਫੀ ਮੰਗ ਲਈ ਹੈ।
ਅਨਮੋਲ ਕਵਾਤਰਾ ਨੇ ਐੱਨ. ਜੀ. ਓ. ਜਾਰੀ ਰੱਖਣ ਦੀ ਖੁਸ਼ਖਬਰੀ ਸੁਣਾ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਭਰੇ ਮਨ ਨਾਲ ਅਨਮੋਲ ਕਵਾਤਰਾ ਨੇ ਕਿਹਾ ਸੀ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਸ਼ਹਿਰ ਦੇ ਹਸਪਤਾਲਾਂ ਦੇ ਬਾਹਰੋਂ ਹੀ ਲੋੜਵੰਦ ਲੋਕਾਂ ਦੀ ਮਦਦ ਕਰਦਾ ਸੀ ਅਤੇ ਲੋਕਾਂ ਦਾ ਉਸ ਨੇ ਉਮੀਦ ਤੋਂ ਜ਼ਿਆਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਉਹ ਲੱਖਾਂ ਲੋਕਾਂ ਦੀ ਮਦਦ ਕਰਨ 'ਚ ਸਫਲ ਰਿਹਾ ਪਰ ਕੁਝ ਦਿਨਾਂ ਤੋਂ ਉਸ ਦੇ ਇਸ ਨੇਕ ਕੰਮ ਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਅਤੇ ਉਸ 'ਤੇ ਚਿੱਕੜ ਉਛਾਲਿਆ ਜਾਣ ਲੱਗਾ, ਜਿਸ ਤੋਂ ਦੁਖੀ ਹੋ ਕੇ ਉਸ ਨੇ ਇੰਨਾ ਵੱਡਾ ਕਦਮ ਚੁੱਕਿਆ ਸੀ। ਉਸ ਨੂੰ ਫੇਸਬੁੱਕ 'ਤੇ ਧਮਕੀਆਂ ਵੀ ਮਿਲ ਰਹੀਆਂ ਸਨ। ਅਨਮੋਲ ਕਵਾਤਰਾ ਨੇ ਆਪਣੇ ਇਸ ਸੇਵਾ ਦੇ ਕੰਮ ਨੂੰ ਬੰਦ ਕਰਨ ਦਾ ਸੋਸ਼ਲ ਮੀਡੀਆ 'ਤੇ ਹੀ ਲਾਈਵ ਹੋ ਕੇ ਐਲਾਨ ਕੀਤਾ ਸੀ, ਜਿਸ ਨੂੰ ਹੁਣ ਉਸ ਨੇ ਵਾਪਸ ਲੈ ਲਿਆ ਹੈ।
6 ਕਰੋੜ 37.50 ਲੱਖ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਕਾਬੂ
NEXT STORY