ਜਲੰਧਰ (ਸੁਧੀਰ, ਮਹੇਸ਼)–ਰੋਹਿਤ ਉਰਫ਼ ਆਲੂ ’ਤੇ ਗੋਲੀ ਰਟਨ ਨਾਮਕ ਨੌਜਵਾਨ ਨੇ ਚਲਾਈ ਸੀ। ਇਸ ਗੱਲ ਦਾ ਖ਼ੁਲਾਸਾ ਰੋਹਿਤ ਮਰਡਰ ਕੇਸ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ਵਿਚ ਹੋਇਆ। ਡੀ. ਸੀ. ਪੀ. ਹਰਵਿੰਦਰ ਸਿੰਘ ਵਿਰਕ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਰਾਮਾ ਮੰਡੀ ਦੇ ਮੁੱਖ ਅਧਿਕਾਰੀ ਇੰਸ. ਰਾਜੇਸ਼ ਕੁਮਾਰ ਅਰੋੜਾ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਗਗਨ ਅਰੋੜਾ ਪੁੱਤਰ ਕੁਲਵੰਤ ਰਾਏ ਅਰੋੜਾ ਵਾਸੀ ਮੁੱਧੜ ਸ਼ਟਰਿੰਗ ਵਾਲੀ ਗਲੀ ਰਾਮਾ ਮੰਡੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦਕਿ ਸੀ. ਆਈ. ਏ. ਸਟਾਫ਼ ਦੇ ਮੁਖੀ ਇੰਸ. ਹਰਿੰਦਰ ਸਿੰਘ ਦੀ ਟੀਮ ਨੇ ਮੁੱਖ ਮੁਲਜ਼ਮ ਲਾਖਨ ਕੇਸਰ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰੂ ਰਵਿਦਾਸ ਕਾਲੋਨੀ ਦਕੋਹਾ ਨੂੰ ਵਾਰਦਾਤ ਦੇ ਕੁਝ ਘੰਟੇ ਬਾਅਦ ਹੀ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ।
ਪ੍ਰੈੱਸ ਕਾਨਫ਼ਰੰਸ ਵਿਚ ਡੀ. ਸੀ. ਪੀ. ਦੇ ਨਾਲ ਏ. ਡੀ. ਸੀ. ਪੀ. ਸਿਟੀ-1 ਬਲਵਿੰਦਰ ਸਿੰਘ ਰੰਧਾਵਾ ਅਤੇ ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਵੀ ਮੌਜੂਦ ਸਨ। ਡੀ. ਸੀ. ਪੀ. ਨੇ ਦੱਸਿਆ ਕਿ ਰੋਹਿਤ ਉਰਫ਼ ਆਲੂ ਦੇ ਕਤਲ ਮਾਮਲੇ ਵਿਚ 14 ਤੋਂ ਜ਼ਿਆਦਾ ਲੋਕਾਂ ’ਤੇ ਥਾਣਾ ਰਾਮਾ ਮੰਡੀ ਵਿਚ ਆਈ. ਪੀ. ਸੀ. ਦੀ ਧਾਰਾ 302 ਸਮੇਤ ਹੋਰ ਧਾਰਾਵਾਂ ਅਤੇ ਆਰਮਜ਼ ਐਕਟ ਤਹਿਤ 14 ਨਵੰਬਰ ਨੂੰ 317 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਇੰਸ. ਹਰਿੰਦਰ ਸਿੰਘ ਅਤੇ ਇੰਸ. ਰਾਜੇਸ਼ ਕੁਮਾਰ ਅਰੋੜਾ ਦੀਆਂ ਟੀਮਾਂ ਲਗਾਤਾਰ ਵੱਖ-ਵੱਖ ਥਾਵਾਂ ’ਤੇ ਰੇਡ ਕਰ ਰਹੀਆਂ ਹਨ। ਫ਼ਰਾਰ ਮੁਲਜ਼ਮਾਂ ਵਿਚ ਕਾਲੂ ਭਈਆ, ਗੁੰਗਾ, ਸ਼ਿਵਾ, ਰਿੱਕੀ, ਸੰਜੇ, ਲਾਡੀ, ਬਕਰਾ, ਵਿਪਿਨ, ਗੱਟੂ, ਲੱਕੀ, ਸ਼ਵੀ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਡੀ. ਸੀ. ਪੀ. ਨੇ ਕਿਹਾ ਕਿ ਪੁਰਾਣੀ ਰੰਜਿਸ਼ ਕਾਰਨ 13 ਨਵੰਬਰ ਦੀ ਰਾਤ ਨੂੰ ਬਾਂਸਾਂਵਾਲੀ ਗਲੀ ਰਾਮਾ ਮੰਡੀ ਕੋਲ ਹਥਿਆਰਾਂ ਨਾਲ ਲੈਸ ਉਕਤ ਮੁਲਜ਼ਮਾਂ ਨੇ ਆਪਣੀ ਭੂਆ ਰੁਕਮਣੀ ਰਾਣੀ ਬੰਟੀ ਅਤੇ ਅਨਿਕਾ ਸਮੇਤ ਪੈਦਲ ਜਾ ਰਹੇ ਰੋਹਿਤ ਉਰਫ਼ ਆਲੂ ’ਤੇ ਹਮਲਾ ਕਰ ਦਿੱਤਾ ਸੀ। ਇਸੇ ਦੌਰਾਨ ਫ਼ਰਾਰ ਮੁਲਜ਼ਮ ਰਟਨ ਨੇ ਆਪਣੀ ਡੱਬ ਵਿਚੋਂ ਰਿਵਾਲਵਰ ਕੱਢ ਕੇ ਰੋਹਿਤ ’ਤੇ ਗੋਲੀ ਚਲਾ ਦਿੱਤੀ ਸੀ, ਜਿਸ ਤੋਂ ਬਾਅਦ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਕੁਝ ਸਮੇਂ ਬਾਅਦ ਹੀ ਦਮ ਤੋੜ ਦਿੱਤਾ। ਡੀ. ਸੀ. ਪੀ. ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਮੁੱਖ ਮੁਲਜ਼ਮ ਲਾਖਨ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਲੜਾਈ-ਝਗੜੇ ਦੇ 4 ਮਾਮਲੇ ਪਹਿਲਾਂ ਵੀ ਦਰਜ ਹਨ, ਜਦਕਿ ਦੂਜੇ ਮੁਲਜ਼ਮ ਗਗਨ ਖ਼ਿਲਾਫ਼ ਗੈਂਬਲਿੰਗ ਐਕਟ ਦਾ ਸਿਰਫ਼ ਇਕ ਹੀ ਮਾਮਲਾ ਥਾਣਾ ਜਲੰਧਰ ਕੈਂਟ ਵਿਚ ਦਰਜ ਹੈ। ਦੋਵਾਂ ਤੋਂ ਹੋਰ ਪੁੱਛਗਿੱਛ ਕਰਨ ਲਈ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼, ਮੰਜ਼ਰ ਵੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਪੰਜਾਬ ਦੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ, CM ਮਾਨ ਨੇ ਕਰ ਦਿੱਤਾ ਵੱਡਾ ਐਲਾਨ (ਵੀਡੀਓ)
NEXT STORY