ਖੇਮਕਰਨ (ਸੋਨੀਆ) : ਕਸਬਾ ਵਲਟੋਹਾ ਤੋਂ ਹਥਿਆਰ, ਹੈਰੋਇਨ ਅਤੇ ਇਕ ਕਰੋੜ ਤੋਂ ਵੱਧ ਨਕਦੀ ਪ੍ਰਾਪਤ ਹੋਣ ਦਾ ਮਾਮਲਾ ਠੰਡਾ ਵੀ ਨਹੀਂ ਹੋਇਆ ਸੀ ਕਿ ਪਾਕਿਸਤਾਨ ਆਪਣੀ ਘਟੀਆ ਚਾਲ ਚਲਦਿਆਂ ਫਿਰ ਸਿਰ ਉਠਾ ਰਿਹਾ ਹੈ। ਜਿਸ ਦੇ ਚਲਦਿਆ ਪਾਕਿਸਤਾਨ ਵੱਲੋਂ ਬੀ. ਐੱਸ. ਐੱਫ. ਬਟਾਲੀਅਨ 103 ਅਮਰਕੋਟ ਦੇ ਅਧੀਨ ਪੈਂਦੀ ਬੀ. ਓ. ਪੀ. ਪਲੋਪੱਤੀ ਦੇ ਬੀ. ਪੀ. ਨੰਬਰ 145/08ਦੀ ਅਲਾਈਨਮੈਂਟ ’ਤੇ ਇਕ ਵਾਰ ਫਿਰ ਡ੍ਰੋਨ ਤੋਂ ਤਕਰੀਬਨ 8.26 ਵਜੇ ਤੋਂ ਲੈ ਕੇ 8.28 ਮਿੰਟ ਤਕ ਡ੍ਰੋਨ ਦੀ ਆਵਾਜ਼ ਸੁਣੀ, ਜੋ ਲੱਗਭਗ ਦੋ ਮਿੰਟ ਤਕ ਗੂੰਜਦੀ ਰਹੀ ।
ਇਹ ਖ਼ਬਰ ਵੀ ਪੜ੍ਹੋ : ਏਅਰਸ਼ੋਅ ’ਚੋਂ CM ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਨੇ ਚੁੱਕੇ ਸਵਾਲ
ਇਸ ਦੌਰਾਨ ਆ ਰਹੀ ਆਵਾਜ਼ ਵੱਲ ਬੀ. ਐੱਸ. ਐੱਫ. ਦੇ ਜਵਾਨਾਂ ਨੇ ਤਿੰਨ ਤੋਂ ਪੰਜ ਰਾਊਂਡ ਫਾਇਰ ਅਤੇ ਦੋ ਈਲੂ ਬੰਬ ਦਾਗ਼ੇ। ਇਸ ਦੌਰਾਨ ਠੀਕ 2 ਮਿੰਟ ਬਾਅਦ ਸਰਹੱਦ ’ਤੇ ਆ ਰਹੀ ਆਵਾਜ਼ ਪਾਕਿਸਤਾਨ ਵੱਲ ਮੁੜ ਗਈ । ਸ਼ਕਤੀ ਸਾਮੰਤ ਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤਕ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ।
ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਨੇ ਪਰਾਲੀ ਸੰਭਾਲਣ ’ਤੇ ਕਿਸਾਨਾਂ ਦੇ ਹੁੰਦੇ ਖਰਚ ਨੂੰ ਲੈ ਕੇ CM ਮਾਨ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਅਹਿਮ ਖ਼ਬਰ : DCP ਨਰੇਸ਼ ਡੋਗਰਾ ਨੇ ਪੰਜਾਬ ਦੇ DGP ਨੂੰ ਦਿੱਤੀ ਸ਼ਿਕਾਇਤ
NEXT STORY